ਮੁਹੱਲਾ ਰਾਜਪੂਤਾਂ ਵਾਲਾ ਦੇ ਵਿੱਚੋਂ ਲੰਘਦੇ ਸੇਮ ਨਾਲੇ 'ਚ ਫੈਲੀ ਗੰਦਗੀ ਦੇ ਰਹੀ ਬਿਮਾਰੀਆਂ ਸੱਦਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 February 2017

ਮੁਹੱਲਾ ਰਾਜਪੂਤਾਂ ਵਾਲਾ ਦੇ ਵਿੱਚੋਂ ਲੰਘਦੇ ਸੇਮ ਨਾਲੇ 'ਚ ਫੈਲੀ ਗੰਦਗੀ ਦੇ ਰਹੀ ਬਿਮਾਰੀਆਂ ਸੱਦਾ

ਸੇਮ ਨਾਲੇ ਨੂੰ ਅੰਡਰ ਗਰਾਊਂਡ ਕਰਨ ਦੀ ਮੰਗ ਰਹੀ ਅਥੂਰੀ
ਜਲਾਲਾਬਾਦ, 6 ਫਰਵਰੀ (ਬਬਲੂ ਨਾਗਪਾਲ)-
ਜਲਾਲਾਬਾਦ ਸ਼ਹਿਰ ਅੰਦਰ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ  ਤਾਂ ਕਿ ਲੋਕਾਂ ਨੂੰ ਵਿਕਾਸ ਕਾਰਜ਼ਾਂ ਲਈ ਕਿਸੇ ਵੀ ਤਰਾਂ ਦੀਆਂ  ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਦੂਜੇ ਪਾਸੇ ਸ਼ਹਿਰ ਅੰਦਰ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿੱਚ ਕਰਵਾਏ ਗਏ ਵਿਕਾਸਾਂ ਕਾਰਜ਼ਾਂ ਨੂੰ ਬਿਆਨ ਕਰਦੀ ਇਹ ਤਸਵੀਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਵਿਕਾਸਾਂ ਕਾਰਜ਼ਾਂ ਦੀ ਪੋਲ ਖੋਲ ਰਹੀ ਹੈ।
ਅਜਿਹਾ ਹੀ ਕੁਝ ਜਲਾਲਾਬਾਦ ਦੀ ਸ਼ਹੀਦ ਊਧਮ ਸਿੰਘ ਪਾਰਕ ਦੇ ਨਾਲੋਂ ਲੰਘਦਾ ਗੰਦਾ ਸੇਮਾ  ਨਾਲਾ ਜੋ ਕਿ ਮੁਹੱਲਾ ਰਾਜਪੂਤਾਂ ਵਾਲਾ ਤੋਂ ਹੁੰਦਾ ਹੋਇਆ ਮੁੱਖ ਸੇਮ ਨਾਲੇ ਨੂੰ ਜਾਂਦਾ ਹੈ। ਪਰ ਮੁਹੱਲਾ ਰਾਜਪੂਤਾਂ ਵਾਲੇ ਦੇ ਲੋਕ ਕਈ ਵਾਰ ਇਸ ਨੂੰ ਪੱਕਾਂ ਕਰਨ ਦੀ ਮੰਗ  ਸਰਕਾਰ ਦੇ ਧਿਆਨ ਵਿੱਚ ਲਿਆਉਂਣ ਦੇ ਬਵਾਜ਼ੂਦ ਵੀ  ਇਸ ਨਾਂਲੇ ਨੂੰ ਅੰਡਰਗਰਾਊਡ ਨਹੀ ਕੀਤਾ ਗਿਆ। ਮੁਹੱਲਾ ਰਾਜਪੂਤਾਂ ਵਾਲਾ ਵਿੱਚੋਂ  ਲੰਘਦੇ ਗੰਦੇ ਸੇਮ ਨਾਲੇ ਵਿੱਚ ਗੰਦਗੀ ਦਾ ਆਲਮ ਛਾਇਆ ਹੋਇਆ ਸੀ ਅਤੇ ਇਸ ਗੰਦਗੀ ਵਿੱਚ  ਮੱਖੀਆਂ , ਮੱਛਰ ਅਤੇ ਸਾਰਾ ਦਿਨ   ਅਵਾਰਾ  ਸੂਰ ਅਤੇ ਪਸ਼ੂ  ਵੀ  ਗੰਦਗੀ ਦੇ ਵਿੱਚ ਮੂੰਹ ਮਾਰ ਰਹੇ ਸਨ ਅਤੇ ਗੰਦਗੀ ਦੇ  ਕਾਰਨ ਨਾਲ ਰਹਿੰਦੇ  ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਜਿਊਣਾ ਪੈ ਰਿਹਾ ਹੈ। ਇਸ ਸਬੰਧੀ ਮੁਹੱਲੇ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਹਲਕੇ ਵਿੱਚ ਕਰੋੜਾਂ ਰੁਪਏ ਖਰਚ ਕਰਨ ਦੀ ਗੱਲ ਕਰ ਰਹੇ ਹਨ ਪਤਾ ਨਹੀ ਸ਼ਹਿਰ ਅੰਦਰ ਕਿੰਨਾਂ ਵਿਕਾਸ ਕਾਰਜ਼ਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਉਨਾਂ ਕਿਹਾ ਕਿ ਸਾਡੇ ਮੁਹੱਲੇ ਰਾਜਪੂਤਾਂ ਵਾਲਾ ਵਿਖੇ ਪਿਛਲੇ 15 ਸਾਲਾਂ ਤੋਂ ਇਸ ਤਰਾਂ ਹੀ ਨਾਲੇ ਵਿੱਚ ਫੈਲੀ ਗੰਦਗੀ ਦਾ ਲੋਕ ਸੰਤਾਪ ਭੋਗ ਰਹੇ ਹਨ ਅਤੇ ਜਿਸਦੇ ਕਾਰਨ ਹੁਣ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।

No comments:

Post Top Ad

Your Ad Spot