ਜਲਾਲਾਬਾਦ ਬਲਾਕ ਦੇ ਵੱਖ-ਵੱਖ ਸਕੂਲਾਂ ਵਿਚ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਜਲਾਲਾਬਾਦ ਬਲਾਕ ਦੇ ਵੱਖ-ਵੱਖ ਸਕੂਲਾਂ ਵਿਚ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ

ਵੈਨਾਂ ਦੀ ਜਾਂਚ ਕਰਦੀ ਹੋਈ ਟੀਮ।
ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਜ਼ਿਲਾ ਟਰਾਂਸਪੋਰਟ ਅਫ਼ਸਰ ਸ.ਗੁਰਚਰਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਡੀ.ਏ.ਵੀ, ਹਰਿ ਕ੍ਰਿਸ਼ਨ ਪਬਲਿਕ ਅਤੇ ਸ਼ਿਵ ਬਬੂਟਾ ਸਕੂਲ ਜਲਾਲਾਬਾਦ ਵਿਚ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬਲਾਕ ਪੱਧਰੀ ਟੀਮ ਵਿੱਚ ਜ਼ਿਲਾ ਬਾਲ ਸੁਰੱਖਿਆ ਵਿਭਾਗ ਦੇ ਗੁਰਜੀਤ ਕੌਰ ਅਤੇ ਸ਼ਿਵਾਲੀ ਜੈਨ ਜ਼ਿਲਾ ਸਿੱਖਿਆ ਵਿਭਾਗ ਤੋਂ ਵਿਕਾਸ ਮੌਂਗਾ, ਵਿਨੋਦ ਚੁਘ, ਪੁਲਿਸ ਵਿਭਾਗ ਤੋਂ ਕਸ਼ਮੀਰ ਸਿੰਘ  ਵੀ ਮੌਜੂਦ ਸਨ। ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਸਕੂਲ ਵਾਹਨਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਦੇ ਭਵਿੱਖ ਨਾਲ ਕਿਸੇ ਵੀ ਤਰਾਂ ਦੀ ਖਿਲਵਾੜ ਨਾ ਕਰਨ। ਉਨਾਂ ਕਿਹਾ ਕਿ ਜ਼ਿਲੇ ਭਰ ਵਿਚ ਟੀਮਾਂ ਬਣਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇਗੀ ਤਾਂ ਕਿ ਸਕੂਲੀ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਮਾੜੀ ਦੁਰਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ। ਉਨਾਂ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਲੈ ਕੇ ਆਉਣ ਅਤੇ ਜਾਣ ਵਾਲੇ ਵਾਹਨ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਣ ਅਤੇ ਵਿਦਿਆਰਥੀਆਂ ਦੀ ਸਾਂਭ ਸੰਭਾਲ ਲਈ ਇਕ ਮਹਿਲਾ ਕਰਮਚਾਰੀ ਹਾਜ਼ਰ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਕੂਲੀ ਵੈਨਾਂ ਦੀ ਹਾਲਤ ਦਰੁਸਤ ਹੋਣੀ ਚਾਹੀਦੀ ਹੈ ਅਤੇ ਡਰਾਈਵਰ ਕੋਲ ਵਾਹਨ ਦੇ ਕਾਗਜ਼ ਪੱਤਰ ਵੀ ਪੂਰੇ ਹੋਣੇ ਚਾਹੀਦੇ ਹਨ ਅਤੇ ਹੋਰ ਹਦਾਇਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

No comments:

Post Top Ad

Your Ad Spot