ਟਕਸਾਲੀ ਅਕਾਲੀ ਆਗੂਆਂ ਵੱਲੋਂ ਡੇਰਾ ਸੱਚਾ ਸੌਦਾ ਦੀ ਅਕਾਲੀਆਂ ਵੱਲੋਂ ਲਈ ਹਮਾਇਤ ਦੀ ਪੁਰਜ਼ੋਰ ਨਿੰਦਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 February 2017

ਟਕਸਾਲੀ ਅਕਾਲੀ ਆਗੂਆਂ ਵੱਲੋਂ ਡੇਰਾ ਸੱਚਾ ਸੌਦਾ ਦੀ ਅਕਾਲੀਆਂ ਵੱਲੋਂ ਲਈ ਹਮਾਇਤ ਦੀ ਪੁਰਜ਼ੋਰ ਨਿੰਦਾ

ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)- 4 ਫ਼ਰਵਰੀ ਨੂੰ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗੱਠਜੋੜ ਵੱਲੋਂ ਡੇਰਾ ਸੱਚਾ ਸੌਦਾ ਦੀ ਲਈ ਗਈ ਹਮਾਇਤ ਤੋਂ ਬਾਅਦ ਉੱਠੇ ਵਿਵਾਦ 'ਤੇ ਟਕਸਾਲੀ ਅਕਾਲੀ ਆਗੂਆਂ ਨੇ ਗੱਲ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਬਜ਼ੁਰਗ ਅਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਜੰਟ ਸਿੰਘ ਚਿਮਨੇਵਾਲਾ ਅਤੇ ਟਕਸਾਲੀ ਪਰਿਵਾਰ ਨਾਲ ਸੰਬਧਿਤ ਐਡਵੋਕੇਟ ਸ. ਗੁਰਜਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਕ ਪਾਸੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਡੇਰਾ ਸੱਚਾ ਸੌਦਾ ਨਾਲ ਮਿਲਵਰਤਨ ਤੋਂ ਰੋਕ ਰਹੇ ਹਨ, ਦੂਜੇ ਪਾਸੇ ਅਕਾਲੀ ਆਗੂ ਹੀ ਡੇਰਾ ਸਾਧ ਦੇ ਪੈਰੀਂ ਪੈ ਕੇ ਵੋਟਾਂ ਬਟੋਰ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਇਕ ਵਾਰ ਪੰਥ ਦੇ ਮਹਾਨ ਵਿਦਵਾਨ ਸ. ਕਪੂਰ ਸਿੰਘ ਨੇ ਆਪਣੀ ਤਕਰੀਰ ਵਿਚ ਕਿਹਾ ਸੀ ਕਿ ਆਹ ਜੋ ਪੰਡਾਲ ਵਿਚ ਮੇਰੇ ਸਾਹਮਣੇ ਜੋ ਲੋਕ ਬੈਠੇ ਹਨ, ਲੋੜ ਪਈ ਜਾ ਪੰਥ ਦੇ ਭੀੜ ਪਈ ਤਾਂ ਇਹ ਲੋਕ ਕੁਰਬਾਨੀ ਤੋਂ ਪਿਛੇ ਨਹੀ ਹਟਣਗੇ, ਪਰ ਆਹ ਜੋ ਸਟੇਜ 'ਤੇ ਲੋਕ ਬੈਠੇ ਹਨ, ਇਹ ਕਦੇ ਮੌਕਾ ਆਇਆ ਤਾਂ ਪੰਥ ਨੂੰ ਵੇਚਣ ਤੋਂ ਪਿਛੇ ਨਹੀ ਹਟਣਗੇ। ਉਨਾਂ ਕਿਹਾ ਕਿ ਅੱਜ ਸ. ਕਪੂਰ ਸਿੰਘ ਦੀ ਗੱਲ ਪੂਰੀ ਸੱਚ ਹੋ ਗਈ ਹੈ। ਉਨਾਂ ਕਿਹਾ ਕਿ ਦੁਨੀਆ ਭਰ ਦੀ ਪ੍ਰੈਸ ਨੇ ਇਹ ਦਿਖਾਇਆ ਹੈ ਕਿ ਕਿਸ ਤਰਾਂ ਵੋਟਾਂ ਦੀ ਖ਼ਾਤਰ ਸਿਆਸਤਦਾਨਾਂ ਨੇ ਸੱਚਾ ਸੌਦਾ ਸਾਧ ਦੇ ਪੈਰੀਂ ਹੱਥ ਲਗਾਏ ਹਨ। ਉਨਾਂ ਦਿੱਲੀ ਦੀ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ। ਇਨਾਂ ਵਿਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਨਕਾਰਿਆ ਜਾਵੇ, ਕਿਉਂਕਿ ਪੰਜਾਬ ਦੀ ਜਨਤਾ ਇਨਾਂ ਨੂੰ ਸਬਕ ਸਿਖਾ ਚੁੱਕੀ ਹੈ, ਸਿਰਫ ਨਤੀਜੇ ਆਉਣੇ ਬਾਕੀ ਹਨ।

No comments:

Post Top Ad

Your Ad Spot