ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜਨ ਲਈ ਸਾਰੇ ਪ੍ਰਬੰਧ ਮੁਕੰਮਲ : ਜਿਲਾ ਚੋਣ ਅਫ਼ਸਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 February 2017

ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜਨ ਲਈ ਸਾਰੇ ਪ੍ਰਬੰਧ ਮੁਕੰਮਲ : ਜਿਲਾ ਚੋਣ ਅਫ਼ਸਰ

  • ਜ਼ਿਲੇ ਦੇ 12 ਲੱਖ 5 ਹਜ਼ਾਰ 994 ਵੋਟਰਾਂ ਵਿੱਚ 5 ਲੱਖ 85 ਹਜ਼ਾਰ 179 ਮਹਿਲਾਵਾਂ 
  • ਮੁਕੇਰੀਆਂ 90,913, ਦਸੂਹਾ 89,955, ਉੜਮੁੜ 85,662, ਸ਼ਾਮਚੁਰਾਸੀ 79,494, ਹੁਸ਼ਿਆਰਪੁਰ 84,075, ਚੱਬੇਵਾਲ 74,374 ਅਤੇ ਗੜਸ਼ੰਕਰ ਵਿਧਾਨ ਸਭਾ ਹਲਕੇ ਵਿੱਚ 80,706 ਮਹਿਲਾ ਵੋਟਰ
  • ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
ਜਲੰਧਰ 1 ਫਰਵਰੀ (ਗੁਰਕੀਰਤ ਸਿੰਘ)- ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਵੋਟਰ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟਰ ਸ਼ਨਾਖਤੀ ਕਾਰਡ ਜਾਂ ਪ੍ਰਵਾਨਿਤ ਸ਼ਨਾਖਤੀ ਪੱਤਰ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਕਰਵਾਉਣ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਜਿਲੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 12,05,994 ਵੋਟਰਾਂ ਵਿੱਚੋਂ  5,85,179 ਮਹਿਲਾ ਵੋਟਰ ਅਤੇ 6,20,794 ਮਰਦ ਹਨ, ਜਦਕਿ 21 ਥਰਡ ਜੈਂਡਰ ਵੋਟਰ ਹਨ। ਉਨਾਂ ਦੱਸਿਆ ਕਿ ਇਨਾਂ ਵੋਟਰਾਂ ਵਿੱਚ 18 ਤੋਂ 19 ਸਾਲ ਦੇ ਕਰੀਬ 26 ਹਜ਼ਾਰ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 95015 ਮਰਦ, 90913 ਮਹਿਲਾ ਵੋਟਰਾਂ ਤੋਂ ਇਲਾਵਾ 7 ਥਰਡ ਜੈਂਡਰ ਸਮੇਤ ਕੁੱਲ 1,85,935 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸੇ ਤਰਾਂ ਵਿਧਾਨ ਸਭਾ ਹਲਕਾ ਦਸੂਹਾ ਵਿੱਚ 93,594 ਮਰਦ, 89,955 ਮਹਿਲਾ ਵੋਟਰ, 6 ਥਰਡ ਜੈਂਡਰ ਸਮੇਤ 1,83,555 ਵੋਟਰ, ਹਲਕਾ ਉੜਮੁੜ ਵਿੱਚ 86,959 ਮਰਦ, 85,662 ਮਹਿਲਾ ਵੋਟਰ ਸਮੇਤ ਕੁਲ 1,72,621 ਵੋਟਰ, ਸ਼ਾਮਚੁਰਾਸੀ ਵਿੱਚ 85,060 ਮਰਦ, 79,494 ਮਹਿਲਾ ਵੋਟਰਾਂ ਸਮੇਤ ਕੁੱਲ 1,64,554 ਵੋਟਰ, ਹੁਸ਼ਿਆਰਪੁਰ ਵਿੱਚ 91,525 ਮਰਦ, 84,075 ਮਹਿਲਾ ਵੋਟਰ, 6 ਥਰਡ ਜੈਂਡਰ ਸਮੇਤ ਕੁੱਲ 1,75,606 ਵੋਟਰ, ਚੱਬੇਵਾਲ ਵਿੱਚ 80,941 ਮਰਦ, 74,374 ਮਹਿਲਾ ਵੋਟਰਾਂ ਸਮੇਤ ਕੁੱਲ 1,55,315 ਵੋਟਰ ਅਤੇ ਵਿਧਾਨ ਸਭਾ ਹਲਕਾ ਗੜਸ਼ੰਕਰ ਵਿੱਚ 87,700 ਮਰਦ, 80,706 ਮਹਿਲਾ ਵੋਟਰ ਅਤੇ 2 ਥਰਡ ਜੈਂਡਰ ਸਮੇਤ ਕੁੱਲ 1,68,408 ਵੋਟਰ ਮੱਤਦਾਨ ਕਰਨਗੇ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 4 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਰਾਂ ਲਈ ਵੋਟ ਦੀ ਵਰਤੋਂ ਕਰਨ ਸਮੇਂ ਵੋਟਰ ਸ਼ਨਾਖਤੀ ਕਾਰਡ ਜਾਂ ਪ੍ਰਵਾਨਿਤ ਸ਼ਨਾਖਤੀ ਪੱਤਰ ਜ਼ਰੂਰੀ ਹੋਵੇਗਾ। ਉਨਾਂ ਜ਼ਿਲੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 4 ਫਰਵਰੀ ਨੂੰ ਹਰ ਇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ। ਉਨਾਂ ਦੱਸਿਆ ਕਿ ਵੋਟਰ ਵੋਟ ਪਾਉਣ ਸਮੇਂ ਨੋਟਾ ਦੇ ਬਟਨ ਦੀ ਵੀ ਵਰਤੋਂ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚੋਂ 2 ਹਲਕਿਆਂ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਖੇ ਪਹਿਲੀ ਵਾਰ ਵੀਵੀਪੈਟ ਦੀ ਵਰਤੋਂ ਹੋ ਰਹੀ ਹੈ। ਉਨਾਂ ਦੱਸਿਆ ਕਿ ਵੀਵੀਪੈਟ ਇਕ ਵੱਖਰਾ ਸਿਸਟਮ ਹੈ, ਜਿਸ ਦੇ ਦੋ ਭਾਗ ਵੀਵੀਪੈਟ ਸਿਸਟਮ ਅਤੇ ਵੀਵੀਪੈਟ ਡਿਸਪਲੇਅ ਯੂਨਿਟ ਹਨ ਜਿਹੜੇ ਇਲੈਕਟ੍ਰਾਨਿਕ ਵੋਟਰ ਮਸ਼ੀਨ ਨਾਲ ਜੁੜੇ ਹੋਏ ਹਨ ਜੋ ਵੋਟਰਾਂ ਨੂੰ ਜਾਣੂ ਕਰਵਾਉਂਦੇ ਹਨ ਕਿ ਉਨਾਂ ਦੀਆਂ ਵੋਟਾਂ ਉਨਾਂ ਦੇ ਚਾਹੁਣ ਅਨੁਸਾਰ ਪੈ ਗਈਆਂ ਹਨ। ਉਨਾਂ ਦੱਸਿਆ ਕਿ ਜਦੋਂ ਵੋਟ ਪੈਂਦੀ ਹੈ ਤਾਂ ਇਕ ਸਲਿੱਪ ਪ੍ਰਿੰਟ ਹੁੰਦੀ ਹੈ, ਜਿਸ ਦੇ ਵਿੱਚ ਲੜੀ ਨੰਬਰ, ਉਮੀਦਵਾਰ ਦਾ ਨਾਂ, ਚੋਣ ਨਿਸ਼ਾਨ ਵੀਵੀਪੈਟ ਦੀ ਮਸ਼ੀਨ 'ਤੇ 7 ਸੈਕਿੰਡ ਤੱਕ ਡਿਸਪਲੇਅ ਹੁੰਦਾ ਹੈ। ਉਨਾਂ ਦੱਸਿਆ ਕਿ ਉਸ ਤੋਂ ਬਾਅਦ ਵਿੱਚ ਪ੍ਰਿੰਟਿਡ ਸਲਿੱਪ ਆਪਣੇ ਆਪ ਹੀ ਵੀਵੀਪੈਟ ਦੇ ਬਾਕਸ ਵਿੱਚ ਡਿੱਗ ਪੈਂਦੀ ਹੈ। ਉਨਾਂ ਦੱਸਿਆ ਕਿ ਮੌਕ ਪੋਲ ਹੋਣ ਤੋਂ ਬਾਅਦ ਵੀਵੀਪੈਟ ਨੂੰ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਸੀਲ ਕਰ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਵੋਟ ਪਾਉਣ ਤੋਂ ਬਾਅਦ ਪ੍ਰਿੰਟ ਹੋਈਆਂ ਸਲਿੱਪਾਂ ਬਾਕਸ ਵਿੱਚ ਰਹਿ ਜਾਂਦੀਆਂ ਹਨ ਅਤੇ ਇਨਾਂ ਸਲਿੱਪਾਂ ਨੂੰ ਕੋਈ ਵੋਟਰ ਆਪਣੇ ਨਾਲ ਲੈ ਕੇ ਨਹੀ ਜਾ ਸਕਦਾ। ਉਨਾਂ ਦੱਸਿਆ ਕਿ ਇਹ ਪੇਪਰ ਸਲਿੱਪਾਂ ਵੀਵੀਪੈਟ ਵਿੱਚੋਂ ਗਿਣਤੀ ਦੇ ਸਮੇਂ ਕੱਢੀਆਂ ਜਾਂਦੀਆਂ ਹਨ।

No comments:

Post Top Ad

Your Ad Spot