ਬੇਕਾਬੂ ਹੋਈਆਂ ਕਾਰਾਂ ਪਲਟੀਆਂ, ਚਾਰ ਜਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 February 2017

ਬੇਕਾਬੂ ਹੋਈਆਂ ਕਾਰਾਂ ਪਲਟੀਆਂ, ਚਾਰ ਜਖਮੀ

ਹਾਦਸੇ ਦੌਰਾਨ ਨੁਕਸਾਨੀ ਗਈ ਜੈਨ ਕਾਰ
ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)- ਬੀਤੀ ਰਾਤ ਕਰੀਬ 10 ਵਜੇ ਫਿਰੋਜਪੁਰ-ਫਾਜਿਲਕਾ ਰੋਡ ਤੇ ਮੰਡੀ ਘੁਬਾਇਆ ਨਜਦੀਕ ਹੋਏ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕ ਜਖਮੀ ਹੋ ਗਏ ਜਦਕਿ ਇੱਕ ਕਾਰ ਬੁਰੀ ਤਰਾਂ ਨੁਕਸਾਨੀ ਗਈ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਨਕਾਰੀ ਅਨੁਸਾਰ ਬਲਵਿੰਦਰ ਸਿੰਘ ਅਤੇ ਬੱਬੂ ਸਿੰਘ ਵਾਸੀ ਟੇਕੂ ਵਾਲਾ ਆਪਣੀ ਆਲਟੋ ਕਾਰ ਨੰਬਰ ਪੀਬੀ 22ਜੇ-9407 ਤੇ ਸਵਾਰ ਹੋ ਕੇ ਫਾਜਿਲਕਾ ਤੋਂ ਪਿੰਡ ਵੱਲ ਨੂੰ ਜਾ ਰਹੇ ਸਨ ਕਿ ਦੂਜੇ ਪਾਸੇ ਜਲਾਲਾਬਾਦ ਤੋਂ ਜੈਨ ਕਾਰ ਨੰਬਰ-ਪੀਬੀ-10ਏਪੀ-8907 ਤੇ ਸਵਾਰ ਬਿੰਦਰ ਸਿੰਘ, ਜਸਕਰਣ ਸਿੰਘ, ਪਰਮਜੀਤ ਸਿੰਘ ਅਤੇ ਸੁਰਿੰਦਰ ਸਿੰਘ ਪਿੰਡ ਜਵਾਲੇ ਵਾਲਾ ਵੱਲ ਨੂੰ ਜਾ ਰਹੇ ਸਨ। ਇਸੇ ਦੌਰਾਨ ਓਵਰਟੇਕ ਕਰਨ ਦੇ ਚੱਕਰ ਵਿੱਚ ਦੋਨੋਂ ਕਾਰਾਂ ਬੇਕਾਬੂ ਹੋ ਗਈਆਂ ਅਤੇ ਹਾਦਸਾਗ੍ਰਸਤ ਹੋ ਗਈਆਾਂ। ਘਟਨਾ ਵਿੱਚ ਆਲਟੋ ਕਾਰ ਦਾ ਜਿਆਦਾ ਨੁਕਸਾਨ ਨਹੀਂ ਹੋਇਆ ਪਰ ਜੈਨ ਕਾਰ ਬੁਰੀ ਤਰਾਂ ਨੁਕਸਾਨੀ ਗਈ। ਘਟਨਾ ਵਿੱਚ ਪਰਮਜੀਤ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਬੱਬੂ ਸਿੰਘ ਜਖਮੀ ਹੋ ਗਏ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

No comments:

Post Top Ad

Your Ad Spot