ਡੀ.ਪੀ.ਐੱਸ. ਵਰਲਡ ਸਕੂਲ ਵਿੱਚ ਮਨਾਈ ਗਈ ਬਸੰਤ ਪੰਚਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 February 2017

ਡੀ.ਪੀ.ਐੱਸ. ਵਰਲਡ ਸਕੂਲ ਵਿੱਚ ਮਨਾਈ ਗਈ ਬਸੰਤ ਪੰਚਮੀ

ਜਲਾਲਾਬਾਦ, 1 ਫਰਵਰੀ (ਬੱਬਲੂ ਨਾਗਪਾਲ)- ਅੱਜ ਡੀ.ਪੀ.ਐੱਸ. ਵਰਡਲ ਸਕੂਲ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਤੇ ਵਿਖੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨੰਨੇ-ਮੁੰਨੇ ਬੰਚਿਆਂ ਨੇ ਵੱਖ ਵੱਖ ਕਾਰਜ ਪੇਸ਼ ਕੀਤੇ। ਸਭ ਤੋਂ ਪਹਿਲਾ ਸਰਸਵਤੀ ਵੰਦਨਾ ਨਾਲ ਸਭਾ ਦੀ ਸ਼ੁਰੂਆਤ ਕੀਤੀ ਗਈ। ਫਿਰ ਵੱਖ ਵੱਖ ਭਾਣ, ਕਵਿਤਾ ਅਤੇ ਬਸੰਤ ਪੰਚਮੀ ਮਨਾਉਣ ਦਾ ਮੁੱਖ ਉਦੇਸ਼ ਬਾਰੇ ਦੱਸਿਆ ਗਿਆ। ਨੰਨੇ-ਮੁੰਨਿਆਂ ਬੱਚਿਆਂ ਦੇ ਬਸੰਤੀ ਕੱਪੜਿਆਂ ਵਿੱਚ ਕੀਤਾ ਨਾਚ ਸਾਰਿਆਂ ਦੇ ਮਨ ਨੂੰ ਮੋਹ ਲਿਆ। ਇਸ ਮੌਕੇ ਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਤੰਗਾਂ ਉਡਾਈਆਂ ਅਤੇ ਆਸਮਾਨ ਰੰਗ ਬਰੰਗੀਆਂ ਪਤੰਗਾਂ ਨਾਲ ਭਰ ਗਿਆ। ਵਿਦਿਆਰਥੀਆਂ ਨੇ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਤੇ ਸਕੂਲ ਦੀ ਮੁੱਖ ਅਧਿਆਪਕ ਸ੍ਰੀ ਮਤੀ ਇੰਦੂ ਕੌਲ ਜੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਮੈਂ ਇਹ ਚਾਹੁੰਦੀ ਹਾਂ ਕਿ ਮਾਂ ਸਰਸਵਤੀ ਦੀ ਕ੍ਰਿਪਾ ਹਮੇਸ਼ਾ ਸਾਡੇ ਸਕੂਲ ਦੇ ਬੱਚਿਆਂ ਤੇ ਬਣੀ ਰਹੀ ਅਤੇ ਉਹ ਆਪਣੇ ਭਾਵੀ ਜੀਵਨ ਵਿੱਚ ਕਾਮਯਾਬੀ ਦੀ ਸ਼ਿਖਰ ਤੇ ਪਹੁੰਚ ਕੇ ਇੱਕ ਨੇਕ ਇੰਨਸਾਨ ਬਣਨ।

No comments:

Post Top Ad

Your Ad Spot