ਜ਼ਿਲਾ ਟ੍ਰਾਂਸਪੋਰਟ ਅਫਸਰ ਵੱਲੋਂ ਹੈਵੀ ਵਾਹਨਾਂ ਦੇ ਕੱਟੇ ਗਏ ਚਲਾਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 February 2017

ਜ਼ਿਲਾ ਟ੍ਰਾਂਸਪੋਰਟ ਅਫਸਰ ਵੱਲੋਂ ਹੈਵੀ ਵਾਹਨਾਂ ਦੇ ਕੱਟੇ ਗਏ ਚਲਾਣ

  • ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖ਼ਸ਼ਿਆਂ-ਡੀ.ਟੀ.ਓ ਸੰਧੂ
ਜਲਾਲਾਬਾਦ 10 ਫਰਵਰੀ (ਬਬਲੂ ਨਾਗਪਾਲ)-ਜ਼ਿਲਾ ਟ੍ਰਾਂਸਪੋਰਟ ਅਫਸਰ ਸ. ਗੁਰਚਰਨ ਸਿੰਘ ਸੰਧੂ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਸਥਾਨਕ ਫਿਰੋਜਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਥਾਣਾ ਸਦਰ ਦੇ ਸਾਹਮਣੇ ਨਾਕਾਬੰਦੀ ਕਰਕੇ ਹੈਵੀ ਵਾਹਨਾਂ ਦੇ ਚਲਾਣ ਕੱਟੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲਾ ਟ੍ਰਾਂਸਪੋਰਟ ਅਫਸਰ ਸ. ਗੁਰਚਰਨ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਉਨਾਂ ਵੱਲੋਂ ਐਫ.ਐਫ ਮੁੱਖ ਮਾਰਗ 'ਤੇ ਨਾਕਾਬੰਦੀ ਕਰਕੇ ਹੈਵੀ ਵਾਹਨਾਂ ਦੇ ਕਾਗਜ਼ਾਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿਨਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਹਨ, ਜਾਂ ਫਿਰ ਵਾਹਨ ਉਵਰਲੋਡ ਹਨ, ਉਨਾਂ ਹੈਵੀ ਵਾਹਨਾਂ ਦੇ ਚਲਾਣ ਕੱਟੇ ਜਾ ਰਹੇ ਹਨ। ਡੀ.ਟੀ.ਓ ਸੰਧੂ ਨੇ ਕਿਹਾ ਕਿ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਇਸ ਮੋਕੇ ਤੇ ਉਨਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਡ 'ਤੇ ਚੱਲਣ ਸਮੇਂ ਆਪਣੇ ਵਾਹਨਾਂ ਦੇ ਕਾਗਜ਼ਾਤ ਆਪਣੇ ਨਾਲ ਲੈ ਕੇ ਚੱਲਣ ਅਤੇ ਆਪਣੇ ਵਾਹਨਾਂ 'ਤੇ ਉਵਰਲੋਡ ਸਾਮਾਨ ਦੀ ਢੋਆ-ਢੁਆਈ ਨਾ ਕਰਨ ਤਾਂ ਜੋ ਕਿਸੇ ਪ੍ਰਕਾਰ ਦੀ ਅਣਹੋਣੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਵੀ ਕੋਈ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

No comments:

Post Top Ad

Your Ad Spot