ਮਿਡ ਡੇ ਮੀਲ ਖਾਣੇ ਦੀ ਰਾਸ਼ੀ ਜਾਰੀ ਕੀਤੀ ਜਾਵੇ-ਸ਼ਗਨ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 February 2017

ਮਿਡ ਡੇ ਮੀਲ ਖਾਣੇ ਦੀ ਰਾਸ਼ੀ ਜਾਰੀ ਕੀਤੀ ਜਾਵੇ-ਸ਼ਗਨ ਸਿੰਘ

ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਪੰਜਾਬ ਸਰਕਾਰ ਨੇ ਜੇਕਰ 20 ਫਰਵਰੀ ਤੱਕ ਮਿਡ ਡੇ ਮੀਲ ਖਾਣੇ ਦੀ ਰਾਸ਼ੀ ਜਾਰੀ ਨਾ ਕੀਤੀ ਤਾ ਅਧਿਆਪਕ ਸਕੂਲਾਂ ਦੇ ਚੁੱਲੇ ਠੰਢੇ ਰੱਖਣ ਲਈ ਮਜਬੂਰ ਹੋਣਗੇ। ਈ ਟੀ ਟੀ ਅਧਿਆਪਕ ਯੂਨੀਅਨ ਦੇ ਬਲਾਕ ਪ੍ਰਧਾਨ ਸ਼ਗਨ ਸਿੰਘ ਨੇ ਕਿਹਾ ਹੈ ਕੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਪਹਿਲਾਂ ਤੋਂ ਹੀ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ, ਉਨਾਂ ਨੇ ਕਿਹਾ ਹੈ ਕੇ ਖਾਣਾ ਬਣਾਉਣ ਵਾਲੇ ਵਰਕਰਾਂ ਨੂੰ ਜਨਵਰੀ ਮਹੀਨੇ ਦੀ ਤਨਖ਼ਾਹ ਵੀ ਜਾਰੀ ਨਹੀਂ ਕੀਤੀ ਗਈ ਹੈ, ਉਨਾਂ ਨੇ ਕਿਹਾ ਹੈ ਕੇ ਨੋਟਬੰਦੀ ਦੀ ਮਾਰ ਦੇ ਬਾਵਜੂਦ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਪਿਲੰਗ ਸਟਾਫ ਨੂੰ ਆਪਣੀਆਂ ਜੇਬਾਂ ਵਿਚੋਂ ਹਜ਼ਾਰਾਂ ਰੁਪਏ ਖ਼ਰਚ ਕਰਕੇ ਖਾਣਾ ਖਵਾਉਣ ਦੀ ਜਿੰਮੇਵਾਰੀ ਨੂੰ ਨਿਭਾਇਆ ਹੈ, ਇਸ ਲਈ ਉਹ ਆਪਣੀ ਜੇਬ ਵਿੱਚੋਂ ਹੋਰ ਖ਼ਰਚ ਨਹੀਂ ਕਰ ਸਕਦੇ, ਇਸ ਲਈ ਸਰਕਾਰ ਉਨਾਂ ਨੂੰ ਤੁਰੰਤ ਭੁਗਤਾਨ ਕਰੇ ਤਾ ਜੋ ਅਧਿਆਪਕ ਵਰਗ ਅਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਇਸ ਮੌਕੇ ਅਮਰਜੀਤ ਸਿੰਘ ਬਿੱਟੂ, ਗੁਰਮੀਤ ਸਿੰਘ ਢਾਬਾ, ਸੁਨੀਲ ਕੁਮਾਰ ਤੇ ਬਲਕਾਰ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot