ਸਵੱਛ ਭਾਰਤ ਨੂੰ ਲੱਗ ਰਿਹੈ ਗ੍ਰਿਨ, ਗੰਦਗੀ ਦੀ ਭਰਮਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 18 February 2017

ਸਵੱਛ ਭਾਰਤ ਨੂੰ ਲੱਗ ਰਿਹੈ ਗ੍ਰਿਨ, ਗੰਦਗੀ ਦੀ ਭਰਮਾਰ

  • ਲੰਮੇ ਸਮੇਂ ਤੋਂ ਨਹੀ ਬਣੀਆਂ ਗਲੀਆਂ ਨਾਲੀਆਂ
  • ਬਹੁਤ ਵਾਰ ਅਧਿਕਾਰੀਆ ਤੇ ਨੇਤਾਵਾਂ ਨੂੰ ਕਰਵਾ ਚੁੱਕੇ ਹਾ ਜਾਣੂ-ਮੁਹੱਲਾ ਵਾਸੀ
ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਦੀ ਮੁਹਿੰਮ ਚਲਾ ਰੱਖੀ ਹੈ ਤੇ ਨੇਤਾਗਨ ਵੀ ਆਏ ਦਿਨ ਹੱਥ ਵਿੱਚ ਬੋਕਰਾ ਫੜ ਸਫਾਈ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਦੇਸ਼ ਨੂੰ ਸਾਫ ਸੁਥਰਾ ਰੱਖੋ ਤੇ ਖਾਸ ਕਰਕੇ ਜਨਤਕ ਥਾਂਵਾ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ, ਸਰਕਾਰੀ ਦਫਤਰਾ ਦੇ ਅਫਸਰਾਂ ਤੇ ਕ੍ਰਮਚਾਰੀਆਂ ਨੂੰ ' ਸਵੱਛ ਭਾਰਤ ਮੁਹਿੰਮ' ਤਹਿਤ ਭਾਰਤ ਨੂੰ ਸਵੱਛ ਬਨਾਉਣ ਲਈ ਪ੍ਰੈਰਿਤ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਹਰ ਪਿੰਡ ਨੂੰ ਸਾਫ-ਸੁਥਰਾ ਬਨਾਉਣ ਲਈ ਸਬੰਧਿਤ ਮਹਿਕਮੇ ਦੇ ਉਚ ਅਧਿਕਾਰੀਆ ਵਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਹੋ ਕੁਝ ਇਸ ਦੇ ਉਲਟ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੰਨੇ ਵਾਲਾ ਰੋਡ 'ਤੇ ਉੜਾਂਗ ਪੈਲੇਸ ਦੇ ਸਾਹਮਣੇ ਵਾਲੀ ਬਸਤੀ ਦਾ। ਬਸਤੀ ਵਾਸੀ ਸੁਨੀਤਾ ਰਾਣੀ, ਹਰਮੀਤ ਕੌਰ, ਸੀਮਾ ਰਾਣੀ, ਕਾਜਲ ਰਾਣੀ ਸਰੋਜ ਰਾਣੀ, ਹਰਜੀਤ ਕੌਰ, ਸੁਰਜੀਤ ਕੌਰ, ਸ਼ਿਵਮ ਕੁੱਕੜ, ਰਾਕੇਸ਼ ਕੁਮਾਰ, ਸੋਨੂੰ ਰਾਜਪੂਤ, ਦੀਪਕ ਯਾਦਵ, ਮਹਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਲਗਭਗ ਪਿਛਲੇ 15 ਸਾਲਾਂ ਤੋਂ ਇਥੇ ਰਹਿੰਦੇ ਹਨ ਤੇ ਇੱਕ ਵਾਰ ਵੀ ਇਥੇ ਸੜਕ ਜਾ ਨਾਲੀ ਨਹੀ ਬਣੀ, ਜਿਸ ਕਾਰਨ ਪਾਣੀ ਦੀ ਕੋਈ ਵੀ ਨਿਕਾਸੀ ਨਾ ਹੋਣ ਕਾਰਨ ਘਰਾਂ ਦਾ ਪਾਣੀ ਘਰਾਂ ਦੇ ਅੱਗੇ ਹੀ ਛੱਪੜ ਦਾ ਰੂਪ ਧਾਰਨ ਕਰ ਲੇਂਦਾ ਹੈ ਤੇ ਉਸ ਉਪਰ ਸਾਰਾ-ਸਾਰਾ ਦਿਨ ਮੱਛਰਾਂ ਦੀ ਭਰਮਾਰ ਬਣੀ ਰਹਿੰਦੀ ਹੈ, ਜਿਸ ਨਾਲ ਬਸਤੀ ਵਾਲਿਆਂ ਵਿੱਚ ਬਿਮਾਰੀਆਂ ਫੈਲਨ ਦਾ ਡਰ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਹਰ ਵਾਰ ਨੇਤਾ ਇਥੋਂ ਵੋਟਾਂ ਮੰਗਣ ਆ ਜਾਂਦੇ ਹਨ ਤੇ ਹਰ ਵਾਰ ਵਾਅਦੇ ਕਰ ਜਾਂਦੇ ਹਨ ਕਿ ਉਹ ਜਲਦੀ ਹੀ ਇਸ ਬਸਤੀ ਦੀਆਂ ਗਲੀਆਂ ਨਾਲੀਆਂ ਦਾ ਕੰਮ ਕਰਵਾ ਦੇਣਗੇ, ਪਰ ਅੱਜ ਤੱਕ ਇਥੇ ਇੱਕ ਇੱਟ ਵੀ ਨਹੀ ਲਗਾਈ ਗਈ, ਉਨਾਂ ਨੇ ਸਬੰਧਤ ਵਿਭਾਗ ਅਤੇ ਨੇਤਾਗਨ ਅੱਗੇ ਮੰਗ ਕੀਤੀ ਹੈ ਕਿ ਉਨਾਂ ਦੀ ਬਸਤੀ ਦੀਆਂ ਗਲੀਆਂ ਨਾਲੀਆਂ ਜਲਦੀ ਬਨਾਈਆਂ ਜਾਣ ਤਾਂ ਜੋ ਉਹ ਸ਼ੁਧ ਵਾਤਾਵਰਨ ਵਿੱਚ ਜੀਵਨ ਬਤੀਤ ਕਰ ਸਕਨ।

No comments:

Post Top Ad

Your Ad Spot