ਪਰਲ ਕੰਪਨੀ ਦੇ ਫਾਰਮ ਹਾਊਸ 'ਤੇ ਪੀੜਤ ਨਿਵੇਸ਼ਕਾਂ ਨੇ ਜਮਾਇਆ ਡੇਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 February 2017

ਪਰਲ ਕੰਪਨੀ ਦੇ ਫਾਰਮ ਹਾਊਸ 'ਤੇ ਪੀੜਤ ਨਿਵੇਸ਼ਕਾਂ ਨੇ ਜਮਾਇਆ ਡੇਰਾ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਪਰਲ ਕੰਪਨੀ ਦੇ ਨਿਵੇਸ਼ਧਾਰਕਾਂ ਵੱਲੋਂ ਅਰਨੀਵਾਲਾ ਪੁਲਿਸ ਥਾਣਾ ਅਧੀਨ ਆਉਂਦੇ ਪਿੰਡ ਚਾਹਲਾਂ ਵਾਲੀ ਵਿਚ ਕੰਪਨੀ ਦੇ ਇਕ ਫਾਰਮ ਹਾਊਸ 'ਤੇ ਡੇਰਾ ਜਮਾਉਣ ਮਗਰੋਂ ਪੈਦਾ ਹੋਏ ਹਾਲਤਾਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਫਾਰਮ ਹਾਊਸ ਦੇ ਇੰਚਾਰਜ ਦੀ ਸ਼ਿਕਾਇਤ 'ਤੇ ਹਿਰਾਸਤ ਵਿਚ ਲਏ ਕਰੀਬ ਡੇਢ ਦਰਜ਼ਨ ਵਿਅਕਤੀਆਂ ਨੂੰ ਪੁੱਛਗਿੱਛ ਮਗਰੋਂ ਹੋਰ ਪੜਤਾਲ ਕੀਤੇ ਜਾਣ ਦਾ ਸਮਾਂ ਦਿੱਤੇ ਜਾਣ ਕਾਰਨ ਰਿਹਾਅ ਕਰ ਦਿੱਤਾ। ਪਰਲ ਕੰਪਨੀ ਦੇ ਨਿਵੇਸ਼ਧਾਰਕਾਂ ਤੇ ਬਣੀ ਇਨਸਾਫ਼ ਦੀ ਆਵਾਜ਼ ਆਰਗੇਨਾਈਜ਼ੇਸ਼ਨ ਪੰਜਾਬ ਦੇ ਵਲੰਟੀਅਰਾਂ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੰਪਨੀ ਵਿਚ ਅਰਬਾਂ ਦੀ ਆਪਣੀ ਜਮਾਂ ਪੂੰਜੀ ਲਗਵਾ ਚੁੱਕੇ ਹਨ ਪਰ ਕੰਪਨੀ ਵੱਲੋਂ ਨਿਵੇਸ਼ਕਾਂ ਨੂੰ ਉਨਾਂ ਦੀ ਜਮਾਂ ਪੂੰਜੀ ਨਾ ਮੋੜਨ ਤੇ ਉਹਨਾਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਤੱਕ ਆਪਣੇ ਹੱਕ ਲੈਣ ਲਈ ਪਹੁੰਚ ਕੀਤੀ ਗਈ ਹੈ। ਜਿਸ ਦੇ ਮੱਦੇਨਜ਼ਰ ਲੋਢਾ ਕਮਿਸ਼ਨ ਨੇ ਆਪਣੀ ਰਿਪੋਰਟ ਲਾਗੂ ਕਰਦਿਆਂ ਕੰਪਨੀਆਂ ਦੀਆਂ ਪਈਆਂ ਜਾਇਦਾਦਾਂ ਨੂੰ ਕੰਪਨੀ ਦੇ ਨਿਵੇਸ਼ਕਾਂ ਅੰਦਰ ਵੰਡੇ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਪੁਲਿਸ ਥਾਣਾ ਅਰਨੀਵਾਲਾ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਆਰਗੇਨਾਈਜ਼ੇਸ਼ਨ ਦੇ ਵਲੰਟੀਅਰਾਂ ਅਤੇ ਕੰਪਨੀ ਦੇ ਨਿਵੇਸ਼ ਧਾਰਕਾਂ ਨੇ ਦੱਸਿਆ ਕਿ ਜਦ ਉਹਨਾਂ ਨੂੰ ਇੱਥੇ ਪਿੰਡ ਚਾਹਲਾਂ ਵਾਲੀ ਵਿਚ ਕੰਪਨੀ ਦੀ ਜਾਇਦਾਦ ਪਈ ਦਾ ਪਤਾ ਲੱਗਾ ਤਾਂ ਉਹਨਾਂ ਵੱਲੋਂ ਇੱਥੇ ਜਾਇਦਾਦ ਨੂੰ ਲੈ ਕੇ ਵਲੰਟੀਅਰ ਇੱਥੇ ਪੁੱਜੇ ਸਨ। ਉੱਧਰ ਇਸ ਫਾਰਮ ਹਾਊਸ ਦੇ ਇੰਚਾਰਜ ਸੁਰੇਸ਼ ਕੁਮਾਰ ਪੁੱਤਰ ਪੂਰਨ ਸਿੰਘ ਵਾਸੀ ਮਹਿੰਦਰਗੜ ਹਰਿਆਣਾ ਇੰਚਾਰਜ ਮੈਸ. ਮੈਰਿਕ ਰੀਅਲ ਇੰਨਫਰਾ ਪ੍ਰਾਈਵੇਟ ਲਿਮ.ਫਾਰਮ ਨੇ ਪੁਲਿਸ ਥਾਣਾ ਅਰਨੀਵਾਲਾ ਵਿਚ ਸ਼ਿਕਾਇਤ ਕੀਤੀ ਕਿ ਇੱਥੇ 271 ਏਕੜ ਜ਼ਮੀਨ ਹੈ ਜਿਸ ਦੀ ਉਸ ਵੱਲੋਂ ਖੇਤੀਬਾੜੀ ਕਰਵਾਈ ਜਾਂਦੀ ਹੈ। ਮਿਤੀ 13 ਫਰਵਰੀ ਸ਼ਾਮ ਨੂੰ 5 ਵਜੇ ਫਾਰਮ ਹਾਊਸ ਤੇ ਤਕਰੀਬਨ 35-40 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਪੰਜ ਛੇ ਗੱਡੀਆਂ ਵਿਚ ਆਏ ਅਤੇ ਫਾਇਰਿੰਗ ਕੀਤੀ। ਸਾਡੇ ਨਾਲ ਗਾਲ਼ੀ ਗਲੋਚ ਵੀ ਕੀਤਾ ਅਤੇ ਸਾਨੂੰ ਤਿੰਨ ਵਿਅਕਤੀਆਂ ਨੂੰ ਬੰਦੀ ਬਣਾ ਕੇ ਸਾਡੇ ਦੋ ਟਰੈਕਟਰ ਤਿੰਨ ਮੋਟਰਸਾਈਕਲਾਂ ਦੀਆਂ ਚਾਬੀਆਂ ਖੋਹ ਲਈਆਂ ਅਤੇ ਸਾਡੇ ਸੰਦ ਸਮਾਨ ਉੱਪਰ ਕਬਜ਼ਾ ਕਰ ਲਿਆ। ਸੁਰੇਸ਼ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਪੁਲਿਸ ਵੱਲੋਂ ਇਸ ਸ਼ਿਕਾਇਤ 'ਤੇ ਜਥੇਬੰਦੀ ਦੇ ਆਗੂ ਗੁਰਤੇਜ ਸਿੰਘ ਜ਼ਿਲਾ ਪ੍ਰਧਾਨ ਬਠਿੰਡਾ, ਗੁਰਸੇਵਕ ਸਿੰਘ ਖੰਡਾਲ ਜ਼ਿਲਾ ਪ੍ਰਧਾਨ ਸੰਗਰੂਰ, ਦਰਸ਼ਨ ਸਿੰਘ,ਗੁਰਦੀਪ ਸਿੰਘ, ਪ੍ਰਗਟ ਸਿੰਘ, ਧਰਮ ਚੰਦ, ਹਰਭਜਨ ਸਿੰਘ ਬੰਗੀ, ਰਾਮ ਚੰਦ, ਰਾਮਦਾਸ, ਭਗਵਾਨ ਸਿੰਘ, ਜਗਦੀਸ਼ ਲਾਲ , ਹਰਦੇਵ ਸਿੰਘ, ਗਗਨਦੀਪ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਅਤੇ ਜੱਗਾ ਸਿੰਘ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਥਾਣਾ ਲਿਆਂਦਾ ਗਿਆ ? ਜਿੱਥੇ ਜਥੇਬੰਦੀ ਦੇ ਸੈਂਕੜੇ ਵਲੰਟੀਅਰ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਜਥੇਬੰਦੀ ਦੇ ਆਗੂਆਂ ਵੱਲੋਂ ਪੁਲਿਸ ਥਾਣਾ ਮੁਖੀ ਬਲਵੀਰ ਸਿੰਘ ਨਾਲ ਗੱਲਬਾਤ ਕਰਕੇ ਆਪਣਾ ਪੱਖ ਦੱਸਿਆ ਗਿਆ। ਜਿਸ ਉਪਰੰਤ ਪੁਲਿਸ ਥਾਣਾ ਮੁਖੀ ਨੇ ਜਥੇਬੰਦੀ ਨੂੰ ਮੁੜ ਤਫ਼ਤੀਸ਼ ਵਿਚ ਸ਼ਾਮਿਲ ਹੋਣ ਦੀ ਸ਼ਰਤ 'ਤੇ ਉਕਤ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ। ਪੁਲਿਸ ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਨੂੰ ਆਪਣੇ ਦਸਤਾਵੇਜ਼ ਲੈ ਕੇ 15 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

No comments:

Post Top Ad

Your Ad Spot