ਚੌਥੀ ਵਾਰ ਬਰਨਾਲਾ ਵਿੱਚ ਛਾਏ ਸੇਂਟ ਸੋਲਜਰ ਵਿਦਿਆਰਥੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 February 2017

ਚੌਥੀ ਵਾਰ ਬਰਨਾਲਾ ਵਿੱਚ ਛਾਏ ਸੇਂਟ ਸੋਲਜਰ ਵਿਦਿਆਰਥੀ

ਹਰਮਨ ਬੇਸਟ ਡਾਂਸਰ ਇਨ ਯੂਥ ਫੈਸਟਿਵਲ, ਕੋਰਿਉਗ੍ਰਾਫੀ ਵਿੱਚ ਪਹਿਲਾ ਸਥਾਨ
ਜਲੰਧਰ 2 ਫਰਵਰੀ  (ਜਸਵਿੰਦਰ ਆਜ਼ਾਦ)- ਮਹਾਂਸ਼ਕਤੀ ਕਲਾ ਮੰਦਿਰ ਬਰਨਾਲਾ 39ਵੀਂ ਡਰਾਮਾ ਐਂਡ ਡਾਂਸ ਨੈਸ਼ਨਲ ਯੂਥ ਫੈਸਟੀਵਲ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਕੋਰਿਉਗ੍ਰਾਫੀ ਵਿੱਚ ਪਹਿਲਾ ਸਥਾਨ ਅਤੇ ਡਾਂਸ ਵਿੱਚ ਬੈਸਟ ਡਾਂਸਰ ਚੁਣਿਆ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਗਰਵ ਦੇ ਨਾਲ ਦੱਸਿਆ ਕਿ ਸੇਂਟ ਸੋਲਜਰ ਪਿਛਲੇ ਚਾਰ ਸਾਲਾਂ ਤੋਂ  ਇਸ ਖਿਤਾਬ ਨੂੰ ਜਿੱਤ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੇਂਟ ਸੋਲਜਰ ਵਿਦਿਆਰਥਣ ਹਰਮਨ ਨੇ ਬੈਸਟ ਡਾਂਸਰ ਇਨ ਯੂਥ ਫੈਸਟੀਵਲ, ਹਰਲੀਨ, ਮਨਜੋਬਨ ਨੂੰ ਟੀਮ ਦੇ ਬੈਸਟ ਡਾਂਸਰ ਅਤੇ ਕੋਰਿਉਗ੍ਰਾਫੀ ਵਿੱਚ ਵਿਦਿਆਰਥੀਆਂ ਜਸਮੀਨ, ਦਿਵਜੋਤ, ਹਰਲੀਨ, ਹਰਕੀਰਤ, ਹਰਮਨ, ਮਨਪ੍ਰੀਤ, ਰਾਮੇਸ਼ਵਰ, ਮਨਪ੍ਰੀਤ ਸਿੰਘ, ਮਨਜੋਬਨ, ਯਸ਼, ਕਾਰਤਿਕ ਆਦਿ ਵਲੋਂ ਮੁਰਥਲ ਕੇਸ ਹਰਿਆਣਾ ਉੱਤੇ ਅਧਾਰਿਤ “ਵੀ ਵਿਲ ਆਲਵੇਜ ਵਿਜਿਟ ਇੰਡੀਆ“ ਵਿਸ਼ੇ ਉੱਤੇ ਕੋਰਿਉਗ੍ਰਾਫੀ ਪੇਸ਼ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਹਿਰਾ ਸਕੂਲ ਮੈਨੇਜਮੈਂਟ ਅਤੇ ਕੋਰਿਉਗ੍ਰਾਫਰ ਸੰਜੀਵ ਲੱਕੀ ਨੂੰ ਦਿੱਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰਿੰਸੀਪਲ ਸ਼੍ਰੀਮਤੀ ਰੀਤੂ ਚਾਵਲਾ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਸੰਸਥਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments:

Post Top Ad

Your Ad Spot