ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ, ਫਰਨੀਚਰ ਦੀ ਦੁਕਾਨ ਵਿੱਚ ਨਗਦੀ ਤੇ ਹੋਰ ਸਮਾਨ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 February 2017

ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ, ਫਰਨੀਚਰ ਦੀ ਦੁਕਾਨ ਵਿੱਚ ਨਗਦੀ ਤੇ ਹੋਰ ਸਮਾਨ ਚੋਰੀ

ਜਲਾਲਾਬਾਦ, 17 ਫਰਵਰੀ (ਬਬਲੂ ਨਾਗਪਾਲ)- ਹਲਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜਿਸ ਤੋਂ ਲਗਦੈ ਕਿ ਚੋਰਾਂ ਦੇ ਹੌਂਸਲੇ ਕਾਫੀ ਬੁਲੰਦ ਹੋ ਗਏ ਹਨ  ਸਥਾਨਕ ਮੰਨੇਵਾਲਾ ਰੋਡ ਸਥਿੱਤ ਇੱਕ ਫਰਨੀਚਰ ਹਾਉਸ ਦੀ ਦੁਕਾਨ ਤੇ ਚੋਰਾਂ ਨੇ ਧਾਵਾ ਬੋਲਦਿਆਂ ਅੰਦਰੋਂ ਨਗਦੀ, ਐਲਸੀਡੀ ਅਤੇ ਇੱਕ ਕੈਮਰਾ ਚੋਰੀ ਕਰ ਫਰਾਰ ਹੋ ਗਏ। ਜਾਨਕਾਰੀ ਦਿੰਦਿਆਂ ਨਿਊ ਵਿਸ਼ਵਕਰਮਾ ਫਰਨੀਚਰ ਹਾਊਸ ਦੇ ਮਾਲਿਕ ਬਲਜਿੰਦਰ ਸਿੰਘ ਪੁਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨਾਂ ਨੂੰ ਦੁਕਾਨ ਵਿੱਚ ਚੋਰੀ ਦੀ ਸੂਚਨਾ ਮਿਲੀ। ਉਨਾਂ ਦੱਸਿਆ ਕਿ ਜਦ ਉਹ ਦੁਕਾਨ ਤੇ ਪਹੁੰਚੇ ਤਾਂ ਪਿੱਛੋਂ ਪੌੜੀ ਲਗਾ ਕੇ ਉਪਰੋਂ ਗੇਟ ਖੋਲਣ ਤੋਂ ਬਾਅਦ ਚੋਰ ਦੁਕਾਨ ਵਿੱਚ ਦਾਖਲ ਹੋਏ ਅਤੇ ਕਾਉਂਟਰ ਦੇ ਗੱਲੇ ਨੂੰ ਤੋੜ ਕੇ ਅੰਦਰ ਪਈ ਕਰੀਬ 15 ਤੋਂ 20 ਹਜਾਰ ਰੁਪਏ ਦੀ ਨਗਦੀ,ਇੱਕ ਐਲਸੀਡੀ ਅਤੇ ਇੱਕ ਨਿਕੋਨ ਕੰਪਨੀ ਦਾ ਕੈਮਰਾ ਲੈ ਕੇ ਫਰਾਰ ਹੋ ਗਏ। ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

No comments:

Post Top Ad

Your Ad Spot