ਲੋਕ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ ਦਾ ਵੱਧ ਤੋਂ ਵੱਧ ਲੈਣ ਲਾਭ-ਸੀ.ਜੀ.ਐਮ ਬਾਂਸਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 February 2017

ਲੋਕ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ ਦਾ ਵੱਧ ਤੋਂ ਵੱਧ ਲੈਣ ਲਾਭ-ਸੀ.ਜੀ.ਐਮ ਬਾਂਸਲ

ਸੈਮੀਨਾਰ ਦੇ ਦੌਰਾਨ ਹਾਜਰ ਸੀ.ਜੀ.ਐਮ ਸ਼੍ਰੀ ਕੇ.ਕੇ ਬਾਂਸਲ
ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਦੇ ਮੈਂਬਰ ਅਤੇ ਪਿੰਡ ਨਿਵਾਸੀ
  • ਪਿੰਡ ਬਾਹਮਣੀ ਵਾਲਾ ਦੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਸੰਬੰਧੀ ਜਾਣਕਾਰੀ ਦੇਣ ਦੇ ਲਈ ਸੈਮੀਨਾਰ ਆਯੋਜਿਤ
ਜਲਾਲਾਬਾਦ, 17 ਫਰਵਰੀ (ਬਬਲੂ ਨਾਗਪਾਲ)-ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਦੇ ਚੇਅਰਮੈਨ ਤੇ ਐਡੀਸ਼ਨਲ ਜ਼ਿਲਾ ਜੱਜ ਸ਼੍ਰੀ ਲਛਮਣ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪਮੰਡਲ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ਵਿਖੇ ਪਿੰਡ ਦੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਸੰਬੰਧੀ ਜਾਣਕਾਰੀ ਦੇਣ ਦੇ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸੈਕਟਰੀ ਤੇ ਸੀ.ਜੇ.ਐਮ ਸ਼੍ਰੀ ਕੇ.ਕੇ ਬਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਮੋਕੇ ਇੱਕਤਰ ਹੋਏ ਪਿੰਡ ਨਿਵਾਸੀਆਂ ਦਾ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਨਲ ਵਕੀਲ ਭਾਰਤ ਛਾਬੜਾ ਵੱਲੋਂ ਜੀ ਆਇਆ ਨੂੰ ਆਖਦੇ ਹੋਏ ਧੰਨਵਾਦ ਕੀਤਾ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਸੰਬੰਧੀ ਦੱਸਿਆ। ਇਸ ਤੋਂ ਬਾਅਦ ਲੇਬਰ ਡਿਪਾਰਟਮੈਂਟ ਸੰਬੰਧੀ ਜਾਣਕਾਰੀ ਹਿਮਾਸ਼ੂ ਗੁਪਤਾ ਵੱਲੋਂ ਦਿੱਤੀ ਗਈ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਸੇਵਾਵਾਂ ਜਿਵੇਂ ਕਿ ਸ਼ਗਨ ਸਕੀਮ, ਮਗਨਰੇਗਾ ਸਕੀਮ, ਬੁਢਾਪਾ ਪੈਨਸ਼ਨ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਬੱਚਿਆਂ ਦੀ ਪੜਾਈ, ਵਜੀਫੇ, ਵਰਤੀ, ਸਟੇਸ਼ਨਰੀ ਅਤੇ ਕਈ ਹੋਰ ਪ੍ਰਕਾਰ ਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਪੀ.ਵੀ.ਐਲ ਹਰੀਸ਼ ਕੁਮਾਰ, ਪੀ.ਵੀ.ਐਲ ਪ੍ਰੀਤਮ ਸਿੰਘ, ਪੀ.ਵੀ.ਐਲ ਜਸਵੰਤ ਸਿੰਘ, ਪੀ.ਵੀ.ਐਲ ਅਤਰੀ ਸ਼ਰਮਾ ਵੱਲੋਂ ਦਿੱਤੀ ਗਈ। ਇਸ ਦੇ ਨਾਲ ਹੀ ਸੈਮੀਨਾਰ ਵਿੱਚ ਵਿਸ਼ੇਸ਼ ਤੌਰ 'ਤੇ ਹਾਜਰ ਹੋਏ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸੈਕਟਰੀ ਤੇ ਸੀ.ਜੇ.ਐਮ ਸ਼੍ਰੀ ਕੇ.ਕੇ ਬਾਂਸਲ ਨੇ ਸੈਮੀਨਾਰ ਵਿੱਚ ਹਾਜਰ ਪਿੰਡ ਦੇ ਲੋਕਾਂ ਨੂੰ ਵੱਖ ਵੱਖ ਪ੍ਰਕਾਰ ਦੀ ਜਾਣਕਾਰੀ ਜਿਵੇਂ ਕਿ ਲੋਕ ਅਦਾਲਤਾਂ, ਅਦਾਲਤਾਂ ਵਿੱਚ ਵਕੀਲ ਦੀਆਂ ਮੁਫ਼ਤ ਸੇਵਾਵਾਂ, ਮੁਫ਼ਤ ਕਾਨੂੰਨੀ ਸਲਾਹ ਮਸ਼ਵਰਾ, ਮੀਡੀਏਸ਼ਨ (ਵਿਚੋਲਗੀ) ਕੇਂਦਰ ਅਤੇ ਰਾਜੀਨਾਮਾ ਕੇਂਦਰ ਦੁਆਰਾ ਵਿਵਾਦਾਂ/ਝਗੜਿਆਂ ਦਾ ਨਿਪਟਾਰਾ, ਬੇਟੀ ਬਚਾਓ-ਬੇਟੀ ਪੜਾਓ, ਜਲ ਹੈ ਤਾਂ ਜੀਵਨ ਹੈ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਕੌਣ ਹੈ ਆਦਿ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸੀ.ਜੀ.ਐਮ ਸ਼੍ਰੀ ਕੇ.ਕੇ. ਬਾਂਸਲ ਨੇ ਹਾਜਰ ਪਿੰਡ ਨਿਵਾਸੀਆਂ ਨੂੰ ਸੈਮੀਨਾਰ ਦੇ ਦੌਰਾਨ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਈ ਵੀ ਆਮ ਵਿਅਕਤੀ ਜਿਲਾ ਕਾਨੂੰਨੀ ਸੇਵਾਵਾਂ ਦਾ ਲਾਭ ਕਿਸੇ ਸਮੇਂ ਵੀ ਲੈ ਸਕਦਾ ਹੈ। ਜੇਕਰ ਉਕਤ ਵਿਅਕਤੀ ਨੂੰ ਇਨਾਂ ਸੇਵਾਵਾਂ ਸੰਬੰਧੀ ਕਿਸੇ ਪ੍ਰਕਾਰ ਦੀ ਪੇ੍ਰਸ਼ਾਨੀ ਆਉਂਦੀ ਹੈ ਤਾਂ ਉਕਤ ਵਿਅਕਤੀ ਸਿੱਧਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਦੇ ਉਚ ਅਧਿਕਾਰੀਆਂ ਜਾਂ ਫਿਰ ਮੈਂਬਰਾਂ ਨਾਲ ਮਿਲ ਕੇ ਹੱਲ ਕਰ ਸਕਦਾ ਹੈ।

No comments:

Post Top Ad

Your Ad Spot