ਆਂਗਣਵਾੜੀ ਸੈਂਟਰ ਬੰਦ ਰੱਖਣ ਦੀ ਸੂਚਨਾ ਮਿਲਣ ਦੇ ਬਾਵਜੂਦ ਸੀ. ਡੀ. ਪੀ. ਓ. ਵੱਲੋਂ ਕਾਰਵਾਈ ਨਹੀਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਆਂਗਣਵਾੜੀ ਸੈਂਟਰ ਬੰਦ ਰੱਖਣ ਦੀ ਸੂਚਨਾ ਮਿਲਣ ਦੇ ਬਾਵਜੂਦ ਸੀ. ਡੀ. ਪੀ. ਓ. ਵੱਲੋਂ ਕਾਰਵਾਈ ਨਹੀਂ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਕੰਮ ਵਾਲੇ ਦਿਨ ਆਂਗਣਵਾੜੀ ਸੈਂਟਰ ਨੂੰ ਬੰਦ ਰੱਖਣ ਦੀ ਸ਼ਿਕਾਇਤ ਕਰਨੀ ਇੱਕ ਵਿਅਕਤੀ ਨੂੰ ਉਸ ਵੇਲੇ ਮਹਿੰਗੀ ਪਈ ਜਦੋਂ ਸਬੰਧਤ ਆਂਗਣਵਾੜੀ ਸੈਂਟਰ ਦੀ ਇੱਕ ਮੈਡਮ ਨੇ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੇ 2 ਸਾਲਾ ਬੱਚੇ ਨੂੰ , ਸੈਂਟਰ ਵਿੱਚੋਂ ਬਾਹਰ ਕੱਢ ਦਿੱਤਾ। ਪਿੰਡ ਲਾਧੂਕਾ ਦੇ ਬੀ ਆਰ ਅੰਬੇਦਕਰ ਯੂਥ ਕਲੱਬ ਦੇ ਪ੍ਰਧਾਨ ਬਲਦੇਵ ਲਾਧੂਕਾ ਨੇ ਦੱਸਿਆ ਹੈ ਕੇ 20 ਫਰਵਰੀ ਸੋਮਵਾਰ ਵਾਲੇ ਦਿਨ ਅਪਣੇ ਲੜਕੇ ਵਾਰਿਸ ਨੂੰ ਪਿੰਡ ਦੀ ਫਿਰਨੀ 'ਤੇ ਨਹਿਰ ਦੇ ਨਾਲ ਲੱਗਦੇ ਆਂਗਣਵਾੜੀ ਸੈਂਟਰ ਵਿੱਚ ਛੱਡਣ ਗਿਆ ਤਾਂ ਸੈਂਟਰ ਨੂੰ ਅੰਦਰੋਂ ਬਾਹਰੋਂ ਤਾਲਾ ਲੱਗਿਆ ਹੋਇਆ ਸੀ ਤੇ ਪਿੰਡ ਦੇ ਹੋਰ ਮਾਪੇ ਬੱਚਿਆਂ ਨੂੰ ਵਾਪਸ ਅਪਣੇ ਘਰਾਂ ਨੂੰ ਲੈ ਜਾ ਰਹੇ ਸਨ ਤੇ ਬਲਦੇਵ ਨੇ ਇਸ ਸਾਰੀ ਘਟਨਾ ਦੀ ਵੀਡੀਓ ਗ੍ਰਾਫੀ ਬਣਾ ਲਈ ਤੇ ਇਸ ਦੀ ਸੂਚਨਾ ਸੀ ਡੀ ਪੀ ਓ ਜਲਾਲਾਬਾਦ ਹਰਬੰਸ ਸਿੰਘ ਨੂੰ ਦਿੱਤੀ ਤਾਂ ਉਨਾਂ ਨੇ ਕਿਹਾ ਹੈ ਕੇ ਉਹ ਸਬੰਧਤ ਸੁਪਰਵਾਈਜ਼ਰ ਦੀ ਡਿਊਟੀ ਲਗਾ ਕੇ ਮਾਮਲੇ ਦੀ ਪੜਤਾਲ ਉਪਰੰਤ ਬਣਦੀ ਕਾਰਵਾਈ ਕਰਨਗੇ, ਇਸ ਤੋਂ ਬਾਅਦ 22 ਫਰਵਰੀ ਵਾਲੇ ਜਦੋਂ ਵਾਰਿਸ ਕੰਬੋਜ਼ ਨੂੰ ਦੁਬਾਰਾ ਆਂਗਣਵਾੜੀ ਸੈਂਟਰ ਵਿੱਚ ਭੇਜਿਆ ਗਿਆ ਤਾਂ ਸੈਂਟਰ ਦੀ ਸਹਾਇਕ ਇੱਕ ਮੈਡਮ ਨੇ ਉਸਨੂੰ ਸੈਂਟਰ ਵਿੱਚ ਬਿਠਾਉਣ ਤੋਂ ਇਨਕਾਰ ਕਰ ਦਿੱਤਾ ਤੇ ਘਰ ਵਾਪਸ ਭੇਜ ਦਿੱਤਾ। ਇਸ ਸਬੰਧ ਵਿੱਚ ਜਲਾਲਾਬਾਦ ਦੇ ਸੀ. ਡੀ. ਪੀ. ਓ. ਹਰਬੰਸ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਕਿਹਾ ਕੇ ਉਹ ਕਿਸੇ ਕੰਮ ਲਈ ਬਾਹਰ ਹਨ ਤੇ ਵਾਪਸ ਆ ਕੇ ਇਸ ਸਬੰਧ ਵਿੱਚ ਗੱਲ ਕਰਨਗੇ।

No comments:

Post Top Ad

Your Ad Spot