ਮਿਆਦ ਪੂਰੀ ਹੋਣ ਦੇ ਬਾਵਜੂਦ, ਤੈਅ ਸਮੇਂ 'ਚ ਨਹੀਂ ਦਿੱਤੀ ਮੰਗੀ ਜਾਣਕਾਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਮਿਆਦ ਪੂਰੀ ਹੋਣ ਦੇ ਬਾਵਜੂਦ, ਤੈਅ ਸਮੇਂ 'ਚ ਨਹੀਂ ਦਿੱਤੀ ਮੰਗੀ ਜਾਣਕਾਰੀ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਜਲਾਲਾਬਾਦ ਦੇ ਦਫਤਰ ਤੋਂ ਮੰਗੀ ਗਈ ਜਾਣਕਾਰੀ ਮਿਆਦ ਪੂਰੀ ਹੋਣ ਦੇ ਬਾਵਜੂਦ ਨਹੀਂ ਦਿੱਤੀ ਗਈ। ਪਿੰਡ ਲਾਧੂਕਾ ਦੇ ਵੀਰੂ ਸਿੰਘ ਪੁੱਤਰ ਢੋਲਾ ਸਿੰਘ ਨੇ ਦੱਸਿਆ ਹੈ ਕੇ ਉਸਨੇ 2013 ਤੋਂ ਲੈ ਕੇ 2017 ਤੱਕ ਪਿੰਡ ਲਾਧੂਕਾ ਦੀ ਪੰਚਾਇਤ ਨੂੰ ਹੁਣ ਤੱਕ ਵਿਕਾਸ ਕਾਰਜਾਂ ਦੇ ਲਈ ਸਰਕਾਰ ਪਾਸੋਂ ਆਈ ਗਰਾਂਟ, ਪਿੰਡ ਦੀ ਪੰਚਾਇਤੀ ਜ਼ਮੀਨ ਤੋਂ ਹੋਈ ਆਮਦਨ, ਖ਼ਰਚਿਆਂ ਸਬੰਧੀ ਪੱਕੇ ਬਿੱਲ, ਪੰਚਾਇਤ ਦੀ ਨਿਗਰਾਨੀ ਹੇਠ ਹੋਏ ਕੰਮਾਂ, ਮਤਿਆਂ ਤੇ ਕਾਰਵਾਈ ਦੇ ਸਬੰਧ ਵਿੱਚ ਸਾਰੀ ਮੁਕੰਮਲ ਜਾਣਕਾਰੀ ਲੈਣ ਲਈ 5 ਜਨਵਰੀ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਜਲਾਲਾਬਾਦ ਦੇ ਦਫਤਰ ਤੋਂ ਜਾਣਕਾਰੀ ਮੰਗੀ ਗਈ ਸੀ, ਜਿਸ ਦੀ ਮਿਆਦ 30 ਦਿਨ ਦੀ ਸੀ ਪਰ ਮਿਆਦ ਪੂਰੀ ਹੋਣ ਦੇ ਬਾਵਜੂਦ ਮਹਿਕਮੇ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ। ਇਸ ਸਬੰਧ ਵਿਚ ਬੀ. ਡੀ. ਪੀ. ਓ. ਜਲਾਲਾਬਾਦ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਕਿਹਾ ਕੇ ਪਿੰਡ ਦੀ ਪੰਚਾਇਤ ਸਬੰਧੀ ਮੰਗੀ ਗਈ ਜਾਣਕਾਰੀ ਵੀਰੂ ਸਿੰਘ ਨੂੰ ਜਲਦੀ ਦੇ ਦਿੱਤੀ ਜਾਵੇਗੀ।

No comments:

Post Top Ad

Your Ad Spot