ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਵੱਲੋਂ ਸੀ.ਡੀ.ਪੀ.ਓ ਨੂੰ ਨੋਟਿਸ ਦੇ ਕੇ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਵੱਲੋਂ ਸੀ.ਡੀ.ਪੀ.ਓ ਨੂੰ ਨੋਟਿਸ ਦੇ ਕੇ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ

ਸੀਡੀਪੀਓ ਹਰਬੰਸ ਸਿੰਘ ਨੂੰ ਨੋਟਿਸ ਸੋਂਪਦੀਆਂ ਆਂਗਣਵਾੜੀ ਵਰਕਰਾਂ
ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ (ਏਟਕ) ਪੰਜਾਬ ਦੀਆਂ ਵਰਕਰਾਂ/ਹੈਲਪਰਾਂ ਵੱਲੋਂ ਯੂਨੀਅਨ ਦੀ ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਸਥਾਨਕ ਸੀ.ਡੀ.ਪੀ.ਓ ਹਰਬੰਸ ਸਿੰਘ ਨੂੰ ਚੇਤਾਵਨੀ ਦੇ ਰੂਪ ਵਿੱਚ ਇੱਕ ਨੋਟਿਸ ਸਾਪਿਆ ਗਿਆ। ਇਸ ਸੰਬੰਧੀ ਯੂਨੀਅਨ ਦੀ ਜ਼ਿਲਾ ਪ੍ਰਧਾਨ ਵੀਰਾਂ ਖੰਨਾ ਨੇ ਦੱਸਿਆ ਕਿ ਸੀ.ਡੀ.ਪੀ.ਓ ਨੂੰ ਜੱਥੇਬੰਦੀ ਵੱਲੋਂ ਸਾਪੇ ਗਏ ਨੋਟਿਸ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਆਂਗਣਵਾੜੀ ਵਰਕਰਾਂ/ਹੈਲਪਰਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਕਰ ਚੁੱਕੀਆਂ ਹਨ। ਮੀਟਿੰਗਾਂ ਦੇ ਦੌਰਾਨ ਸੀ.ਡੀ.ਪੀ.ਓ ਹਰਬੰਸ ਸਿੰਘ ਨੂੰ ਆਂਗਣਵਾੜੀ ਯੂਨੀਅਨ ਦੀ ਮੁੱਖ ਮੰਗਾਂ ਜਿਵੇਂ ਕਿ ਆਂਗਣਵਾੜੀ ਵਰਕਰਾਂ ਨੂੰ ਸਾਲ 2016 ਦੇ ਬਾਲਣ ਦੇ ਪੈਸੇ ਦਿੱਤੇ ਜਾਣ, ਮਿੰਨੀ ਤੋਂ ਮੇਨ ਸੈਂਟਰ ਹੋਏ ਆਂਗਣਵਾੜੀ ਸੈਂਟਰਾਂ ਦੀਆਂ ਵਰਕਰਾਂ ਨੂੰ ਹਾਲੇ ਤੱਕ ਤਨਖ਼ਾਹ ਨਹੀਂ ਮਿਲ ਰਹੀ ਹੈ, ਇਨਾਂ ਵਰਕਰਾਂ ਨੂੰ ਤਨਖ਼ਾਹਾਂ ਦਿੱਤੀਆਂ ਜਾਣ, ਵਰਕਰਾਂ ਨੂੰ ਟੀ.ਏ ਦਿੱਤਾ ਜਾਵੇ ਅਤੇ ਇਮਾਰਤ ਦਾ ਕਿਰਾਇਆ ਵੀ ਦਿੱਤਾ ਜਾਵੇ ਆਦਿ ਮੰਗਾਂ ਸੰਬੰਧੀ ਜਾਣੂ ਕਰਵਾ ਚੁੱਕੇ ਹਾਂ। ਲੇਕਿਨ ਯੂਨੀਅਨ ਦੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਵਿਚਾਲੇ ਹੀ ਲਟਕਦੀਆਂ ਆ ਰਹੀਆਂ ਹਨ। ਇਸ ਮੌਕੇ ਸੀ.ਡੀ.ਪੀ.ਓ ਹਰਬੰਸ ਸਿੰਘ ਨੇ ਆਂਗਣਵਾੜੀ ਯੂਨੀਅਨ ਦੀਆਂ ਵਰਕਰਜ਼/ਹੈਲਪਰਜ਼ ਨੂੰ ਭਰੋਸਾ ਦਿੱਤਾ ਕਿ ਥੋੜੇ ਦਿਨਾਂ ਤੱਕ ਜੱਥੇਬੰਦੀ ਦੀਆਂ ਸਾਰੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ 1996 ਤੋਂ ਬਲਾਕ ਜਲਾਲਾਬਾਦ ਦਾ ਰਿਕਾਰਡ ਰਿਹਾ ਹੈ ਕਿ ਹਰ ਮਹੀਨੇ ਦੀ 7 ਤਾਰੀਕ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਤਨਖ਼ਾਹਾਂ ਮਿਲ ਜਾਂਦੀਆਂ ਸਨ। ਲੇਕਿਨ ਪਿਛਲੇ ਕੁਝ ਮਹੀਨਿਆਂ ਜਦੋਂ ਤੋਂ ਜਲਾਲਾਬਾਦ 'ਚ ਸੀ.ਡੀ.ਪੀ.ਓ ਹਰਬੰਸ ਸਿੰਘ ਆਏ ਹਨ, ਉਦੋਂ ਤੋਂ ਯੂਨੀਅਨ ਦੀਆਂ ਵਰਕਰਾਂ/ਹੈਲਪਰਾਂ ਨੂੰ ਉਨਾਂ ਦੀ ਤਨਖ਼ਾਹ ਸਹੀ ਢੰਗ ਦੇ ਨਾਲ ਨਹੀਂ ਮਿਲ ਰਹੀ ਅਤੇ ਯੂਨੀਅਨ ਦੀਆਂ ਮੁਸ਼ਕਿਲਾਂ ਵੀ ਪਹਿਲਾਂ ਦੀ ਤਰਾਂ ਹੀ ਹਨ। ਜਿਸ ਦੇ ਚੱਲਦੇ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਯੂਨੀਅਨ ਦੀਆਂ ਸਮੂਹ ਵਰਕਰਾਂ/ਹੈਲਪਰਾਂ ਨੇ ਚੇਤਾਵਨੀ ਦਿੰਦੇ ਹੋਏ ਕਿ ਜੇਕਰ 26 ਫਰਵਰੀ ਤੱਕ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਮੰਗਾਂ ਦਾ ਹੱਲ ਨਾਲ ਹੋਇਆ ਤਾਂ ਜੱਥੇਬੰਦੀ ਵੱਲੋਂ ਮਜਬੂਰਨ ਸੀ.ਡੀ.ਪੀ.ਓ ਦੇ ਖਿਲਾਫ ਉਨਾਂ ਦੇ ਦਫ਼ਤਰ ਦੇ ਸਾਹਮਣੇ 27 ਫਰਵਰੀ ਨੂੰ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਵਿੱਤ ਸਕੱਤਰ ਕ੍ਰਿਸ਼ਨਾ ਰਾਣੀ ਬਸਤੀ ਬਾਬਾ ਭੁੰਮਣ ਸ਼ਾਹ ਵੀ ਮੌਜੂਦ ਸੀ।

No comments:

Post Top Ad

Your Ad Spot