ਸੇਂਟ ਸੋਲਜਰ ਨੇ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ 640ਵਾਂ ਜਨਮ ਦਿਹਾੜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 February 2017

ਸੇਂਟ ਸੋਲਜਰ ਨੇ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ 640ਵਾਂ ਜਨਮ ਦਿਹਾੜਾ

ਜਲੰਧਰ 9 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦਾ 640ਵਾਂ ਜਨਮਦਿਹਾੜਾ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿੱਠੂ ਬਸਤੀ ਵਿੱਚ ਵਿਦਿਆਰਥੀਆਂ ਗੁਰਪ੍ਰੀਤ, ਆਉਸ਼, ਜਸਕਰਣ, ਨਰੇਂਦਰ, ਲਕਸ਼, ਮਨੀਸ਼ਾ, ਚਾਰੂ, ਰਿਆ, ਮਹਿਕ ਆਦਿ ਨੇ ਸ਼੍ਰੀ ਰਵਿਦਾਸ ਜੀ ਵਲੋਂ ਲਿਖਤ ਬਾਣੀ ਉੱਤੇ ਸ਼ਬਦ ਗਾਇਨ ਪੇਸ਼ ਕੀਤਾ ਗਿਆ।ਉੱਥੇ ਹੀ ਮਾਨ ਨਗਰ ਬ੍ਰਾਂਚ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਸ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਪ੍ਰਤੀਮਾ ਨੂੰ ਸ਼ਰਧਾਸੁਮਨ ਭੇਂਟ ਕੀਤੇ।ਮੈਨੇਜਿੰਗ ਡਾਇਰੈਕਟਰ ਕਰਨਲ ਆਰ.ਕੇ ਖੰਨਾ, ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ, ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਨੂੰ ਕਿਹਾ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਵਧਾਈ ਦਿੰਦੇ ਹੋਏ ਜਨਮ ਦਿਹਾੜਾ ਨੂੰ ਮਿਲਕੇ ਮਨਾਉਣ ਨੂੰ ਕਿਹਾ।

No comments:

Post Top Ad

Your Ad Spot