ਵਪਾਰੀਆਂ ਨੇ ਮੰਡੀ ਦੇ 6 ਬੈਂਕ ਮੈਨੇਜਰਾਂ ਨੂੰ ਲੋਕਲ ਕਲੀਰਿੰਗ ਹੱਬ ਬਣਾਉਣ ਲਈ ਮੰਗ ਪੱਤਰ ਦਿੱਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਵਪਾਰੀਆਂ ਨੇ ਮੰਡੀ ਦੇ 6 ਬੈਂਕ ਮੈਨੇਜਰਾਂ ਨੂੰ ਲੋਕਲ ਕਲੀਰਿੰਗ ਹੱਬ ਬਣਾਉਣ ਲਈ ਮੰਗ ਪੱਤਰ ਦਿੱਤਾ

ਜਲਾਲਾਬਾਦ 28 ਫਰਵਰੀ (ਬਬਲੂ ਨਾਗਪਾਲ) : ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਆੜਤੀਆ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਕਮਰਾ ਦੀ ਅਗਵਾਈ ਹੇਠ ਮੰਡੀ ਲਾਧੂਕਾ ਦੇ 6 ਬੈਂਕ ਮੈਨੇਜਰਾਂ ਨੂੰ ਲੋਕਲ ਕਲੀਰਿੰਗ ਹੱਬ ਬਣਾਉਣ ਲਈ ਮੰਗ ਪੱਤਰ ਸੌਪਿਆ। ਉਨਾਂ ਨੇ ਕਿਹਾ ਹੈ ਕੇ ਆਰ ਬੀ ਆਈ ਦੀਆਂ ਹਦਾਇਤਾਂ ਮੁਤਾਬਕ ਜਿਸ ਸਟੇਸ਼ਨ 'ਤੇ ਪੰਜ ਤੋ ਵੱਧ ਬੈਂਕ ਹੋਣ ਉਥੇ ਵਪਾਰੀਆਂ ਨੂੰ ਲੋਕਲ ਕਲੀਰਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਪਰ ਇਸ ਮੰਡੀ ਲਾਧੂਕਾ ਵਿੱਚ 6 ਬੈਂਕ ਹਨ ਪਰ ਵਪਾਰੀਆਂ ਨੂੰ ਲੋਕਲ ਕਲੀਰਿੰਗ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹੈ। ਮੰਡੀ ਲਾਧੂਕਾ ਦੇ ਸਾਰੇ ਬੈਂਕ ਮੈਨੇਜਰਾਂ ਨੇ ਵਪਾਰੀਆਂ ਨੂੰ ਲੋਕਲ ਕਲੀਰਿੰਗ ਹੱਬ ਬਣਾਉਣ ਲਈ ਵੱਧ ਤੋ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਸਟੇਟ ਬੈਂਕ ਆਫ਼ ਪਟਿਆਲਾ ਦੇ ਮੈਨੇਜਰ ਸ੍ਰੀ ਮਨੋਜ ਕੁਮਾਰ ਨੇ ਕਿਹਾ ਹੈ ਕੇ ਸਟੇਟ ਬੈਂਕ ਆਫ਼ ਇੰਡੀਆ ਤੇ ਸਟੇਟ ਬੈਂਕ ਆਫ਼ ਪਟਿਆਲਾ ਦੋਵੇਂ ਲੀਡਿੰਗ ਬੈਂਕ ਹਨ ਤੇ ਜੇਕਰ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਇਸ ਨੂੰ ਬਣਾਉਣ ਤੋਂ ਇਨਕਾਰੀ ਹੋਣਗੇ ਤਾ ਉਹ ਇਸ ਲਈ ਅੱਗੇ ਆਉਣਗੇ ਤੇ ਮੰਡੀ ਲਾਧੂਕਾ ਦੇ ਵਪਾਰੀਆਂ ਦੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਹਰ ਉਪਰਾਲਾ ਕਰਨਗੇ। ਇਸ ਮੌਕੇ ਤੇ ਉਨਾਂ ਦੇ ਨਾਲ ਬਰਮਾ ਨੰਦ ਚਾਵਲਾ, ਲੇਖ ਰਾਜ ਗਾਬਾ, ਰਾਧਾ ਕ੍ਰਿਸ਼ਨ ਰੱਸੇਵੱਟ, ਸੰਜੀਵ ਭੂਸਰੀ, ਰਾਕੇਸ਼ ਕਮਰਾ, ਅਰਵਿੰਦ ਗਗਨੇਜਾ, ਸੰਜੀਵ ਗਰਗ ਸ਼ੱਜੂ, ਸੰਦੀਪ ਅਸੀਜ਼ਾ ਸੈਂਡੀ, ਸੰਨੀ ਰਹੇਜਾ, ਵਿਜੈ ਅਸੀਜਾ ਕਾਲਾ, ਹੈਪੀ ਜਸੂਜਾ, ਰਾਜੇਸ਼ ਸੂਧਾ, ਗੌਰਵ ਕਾਠਪਾਲ ਤੇ ਰਮੇਸ਼ ਮਨਚੰਦਾ ਆਦਿ ਹਾਜ਼ਰ ਸਨ।

No comments:

Post Top Ad

Your Ad Spot