4.5 ਲੱਖ ਦੇ ਝੋਨਾ ਡਕੈਤੀ ਮਾਮਲੇ 'ਚ ਪੁਲਿਸ ਲੁਟੇਰਿਆਂ ਤੱਕ ਪੁੱਜਣ ਵਿਚ ਅਸਫ਼ਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 February 2017

4.5 ਲੱਖ ਦੇ ਝੋਨਾ ਡਕੈਤੀ ਮਾਮਲੇ 'ਚ ਪੁਲਿਸ ਲੁਟੇਰਿਆਂ ਤੱਕ ਪੁੱਜਣ ਵਿਚ ਅਸਫ਼ਲ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਐਫ. ਐਫ. ਰੋਡ 'ਤੇ 8 ਦਸੰਬਰ ਨੂੰ ਅਗਿਆਤ ਲੁਟੇਰਿਆਂ ਨੇ ਪਿੰਡ ਲਾਲੋਵਾਲੀ ਦੇ ਪੁਲ ਕੋਲ ਬਾਸਮਤੀ 1121 ਝੋਨੇ ਦੇ 408 ਗੱਟੇ ਟਰੈਕਟਰ-ਟਰਾਲੀ ਸਮੇਤ ਡਰਾਈਵਰ ਨੂੰ ਅਗਵਾ ਕਰਕੇ ਲੁੱਟ ਲਏ ਸਨ, ਪਰ ਲੰਬਾ ਸਮਾਂ ਬੀਤ ਜਾਣ ਤੋ ਬਾਅਦ ਵੀ ਸਬ ਡਵੀਜ਼ਨ ਫਾਜਿਲਕਾ ਦੀ ਪੁਲਿਸ ਲੁਟੇਰਿਆਂ ਦੀ ਪੈੜ ਨੱਪਣ 'ਚ ਅਸਫਲ ਰਹੀ ਹੈ। ਜੇ ਕੇ ਰਾਈਸ ਮਿੱਲ ਦੇ ਭਾਈਵਾਲ ਮੁਕੇਸ਼ ਢਲ ਤੋ ਹਰਬੰਸ ਲਾਲ ਬੱਤਰਾ ਨੇ ਕਿਹਾ ਕਿ ਇਸ ਸਬੰਧ ਵਿਚ ਯੋਗ ਕਾਰਵਾਈ ਦੇ ਲਈ ਥਾਣਾ ਸਦਰ ਫਾਜਿਲਕਾ ਤੇ ਡੀ. ਐਸ. ਪੀ. ਦਫਤਰ ਫਾਜਿਲਕਾ ਦੇ ਨਾਲ ਸੰਪਰਕ ਕੀਤਾ ਗਿਆ ਸੀ, ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵਾਰਦਾਤ ਸਬੰਧੀ ਵੇਰਵੇ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ, ਪਰ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀ ਲਿਆ, ਜਿਸ ਕਰਕੇ ਅੱਜ ਤੱਕ ਇਸ ਘਟਨਾ 'ਤੇ ਪਰਦਾ ਬਣਿਆ ਹੋਇਆ ਹੈ, ਇਨਾਂ ਲੋਕਾਂ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋ ਮੰਗ ਕੀਤੀ ਹੈ ਕੇ ਜਲਦੀ ਤੋ ਜਲਦੀ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਵਾਰਦਾਤ ਤੇ ਬਣੇ ਰਹੱਸ ਨੂੰ ਖਤਮ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਲੈਣ ਲਈ ਥਾਣਾ ਸਦਰ ਫਾਜਿਲਕਾ ਦੇ ਮੁੱਖੀ ਨਾਲ ਸੰਪਰਕ ਕੀਤਾ ਗਿਆ ਤਾ ਉਨਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਨੋਟਿਸ ਵਿਚ ਨਹੀ ਇਸ ਤੋ ਬਾਅਦ ਡੀ. ਐੱਸ. ਪੀ. ਸਬ ਡਵੀਜ਼ਨ ਫਾਜਿਲਕਾ ਦੇ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਹ ਵੀ ਕੋਈ ਸੰਤੁਸ਼ਟੀਜਨਕ ਜਵਾਬ ਨਹੀ ਦੇ ਸਕੇ।

No comments:

Post Top Ad

Your Ad Spot