ਕਾਰਡਯੋ ਲੈਬਸ ਨੇ ਕੀਤਾ ਸੇਂਟ ਸੋਲਜਰ ਦੇ 38 ਵਿਦਿਆਰਥੀਆਂ ਨੂੰ ਸ਼ਾਰਟਲਿਸਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 February 2017

ਕਾਰਡਯੋ ਲੈਬਸ ਨੇ ਕੀਤਾ ਸੇਂਟ ਸੋਲਜਰ ਦੇ 38 ਵਿਦਿਆਰਥੀਆਂ ਨੂੰ ਸ਼ਾਰਟਲਿਸਟ

ਜਲੰਧਰ 16 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਰੋਜਗਾਰ ਦਵਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨਿਕਲ ਇੰਸਟੀਚਿਊਟ ਵਿੱਚ ਐਮ.ਬੀ.ਏ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਇਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਕਾਰਡਯੋ ਲੈਬਸ ਇੰਡੀਆ ਪ੍ਰਾਇਵੇਟ ਲਿਮੀਟੇਡ ਕੰਪਨੀ ਪਹੁੰਚੀ।ਕਾਰਡਯੋ ਲੈਬਸ ਇੰਡੀਆ ਤੋਂ ਸਰਵਿਸ ਮੈਨੇਜਰ ਦੇਵਿੰਦਰ ਸਿੰਘ ਵਿਦਿਆਰਥੀਆਂ ਦੀ ਚੋਣ ਲਈ ਵਿਸ਼ੇਸ਼ ਰੂਪ ਵਿੱਚ ਪਹੁੰਚੇ।ਉਨ੍ਹਾਂਨੇ ਵਿਦਿਆਰਥੀਆਂ ਨੂੰ ਕੰਪਨੀ ਅਤੇ ਕੰਪਨੀ ਦੇ ਕੰਮ ਦੇ ਬਾਰੇ ਵਿੱਚ ਦੱਸਿਆ।ਪਲੇਸਮੈਂਟ ਡਰਾਇਵ ਵਿੱਚ 142 ਦੇ ਕਰੀਬ ਵਿਦਿਆਰਥੀਆਂ ਨੂੰ ਭਾਗ ਲਿਆ ਜਿਨ੍ਹਾਂ ਵਿੱਚ ਰਾਉਂਡ ਗਰੁੱਪ ਡਿਸਕਸ਼ਨ ਅਤੇ ਪਰਸਨਲ ਇੰਟਰਵਯੂ ਕਰਵਾ ਸੈਲਸ ਇਗਜੀਕਿਊਟਿਵ ਇਨ ਮਾਰਕਟਿੰਗ ਅਤੇ ਐਚ.ਆਰ ਐਗਜੀਕਿਊਟਿਵ ਦੇ ਪਦ ਲਈ 3.6 ਲੱਖ ਸਲਾਨਾ ਪੈਕੇਜ ਉੱਤੇ 38 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਐਮ.ਡੀ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ, ਪਲੇਸਮੈਂਟ ਡਾਇਰੈਕਟਰ ਸੰਜੀਵ ਏਰੀ ਅਤੇ ਮੈਨੇਜਮੈਂਟ ਡਿਪਾਰਟਮੈਂਟ ਐਚ.ੳ.ਡੀ ਰਮਨ ਗੌਤਮ ਵਲੋਂ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂਨੂੰ ਮਿਹਨਤ ਕਰ ਸੰਸਥਾ ਦਾ ਨਾਮ ਚਮਕਾਉਣ ਨੂੰ ਕਿਹਾ।

No comments:

Post Top Ad

Your Ad Spot