2 ਦਰਜਨ ਦੇ ਕਰੀਬ ਵਾਹਨਾ ਦੇ ਕੱਟੇ ਚਾਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 February 2017

2 ਦਰਜਨ ਦੇ ਕਰੀਬ ਵਾਹਨਾ ਦੇ ਕੱਟੇ ਚਾਲਾਨ

ਜਲਾਲਾਬਾਦ 9 ਫਰਵਰੀ (ਬਬਲੂ ਨਾਗਪਾਲ)-ਐੱਸ.ਐੱਸ.ਪੀ ਸਾਹਿਬ ਅਤੇ ਡੀ.ਐਸ.ਪੀ. ਅਸ਼ੋਕ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਦੇ ਚੱਲਦਿਆਂ ਪੁਲਸ ਪ੍ਰਸ਼ਾਸ਼ਨ ਵਲੋਂ ਐੱਸ.ਐਚ.ਓ ਤੇਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਭੂੰਡ ਆਸ਼ਕਾਂ 'ਤੇ ਨੱਥ ਪਾਉਣਾ ਤੇ ਬਿਨਾਂ ਨੰਬਰਾਂ ਦੇ ਵਾਹਣਾ ਦੇ ਚਾਲਾਨ ਕੱਟੇ ਗਏ। ਐੱਸ.ਐਚ.ਓ ਸਾਹਿਬ ਨੇ ਕਿਹਾ ਕਿ ਉਨਾਂ ਵਾਹਨਾ ਦੇ ਚਲਾਨ ਕੱਟੇ ਜਾਣਗੇ ਜੋ ਪਰੈਸ਼ਰ ਹਾਰਨ ਦਾ ਇਸਤੇਮਾਲ ਕਰਕੇ ਜਾ ਬੁਲਟ ਮੋਟਰਸਇਕਲ ਦੇ ਪਟਾਕੇ ਮਾਰ ਕੇ ਧਵੰਨੀ ਪ੍ਰਦੂਸ਼ਨ ਵਿੱਚ ਵਾਧਾ ਕਰ ਰਹੇ ਸਨ ਤੇ ਹੋਰ ਜਿਨਾਂ ਵਾਹਨਾ ਦੇ ਕਾਗਜਾਤ ਪੂਰੇ ਨਹੀ ਹਨ, ਵਾਹਨਾ 'ਤੇ ਨੰਬਰ ਨਹੀ ਲਿਖੇ ਹੋਏ, ਵਾਹਨ ਚਾਲਕ ਨੇ ਹੇਲਮਟ ਜਾ ਸੀਟ ਬੈਲਟ ਨਹੀ ਲਗਾਇਆ ਤੇ ਜੋ ਵਹਿਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਸਨ, ਜੋ ਯੈਲੋ ਲਾਈਨ ਤੋਂ ਬਾਹਰ ਵਾਹਨ ਖੜੇ ਸਨ ਉਨਾਂ ਦੇ ਚਲਾਨ ਕੱਟੇ ਜਾਣਗੇ 'ਤੇ ਭਵਿੱਖ ਵਿੱਚ ਵੀ ਉਨਾਂ ਦੀ ਇਹ ਮੁਹਿਮ ਜ਼ਾਰੀ ਰਹਿਗੀ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਨਾਂ ਲੋਕਾਂ ਦੇ ਵਾਹਨਾ ਦੇ ਕਾਗਜਾਤ ਪੂਰੇ ਨਹੀ ਹਨ ਉਹ ਪੂਰੇ ਕਰ ਲੇਣ ਨਹੀ ਤਾਂ ਉਨਾਂ ਦੇ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਉਨਾਂ ਦੇ ਨਾਲ ਐੱਚ.ਸੀ ਮਲਕੀਤ ਸਿੰਘ ਆਦਿ ਮੌਜੂਦ ਸਨ।

No comments:

Post Top Ad

Your Ad Spot