ਲੋਕ 11 ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਦਾ ਲੈਣ ਵੱਧ ਤੋਂ ਵੱਧ ਫ਼ਾਇਦਾ- ਭਾਰਤ ਛਾਬੜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 February 2017

ਲੋਕ 11 ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਦਾ ਲੈਣ ਵੱਧ ਤੋਂ ਵੱਧ ਫ਼ਾਇਦਾ- ਭਾਰਤ ਛਾਬੜਾ

ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)-ਸਕੂਲੀ ਵਿਦਿਆਰਥੀਆਂ ਨੂੰ ਕਾਨੂੰਨੀ ਸਾਖਰਤਾ ਪ੍ਰਦਾਨ ਕਰਨ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਦੇ ਚੇਅਰਮੈਨ ਅਤੇ ਜ਼ਿਲਾ ਜੱਜ ਸ਼੍ਰੀ ਲਛਮਣ ਸਿੰਘ ਦੇ ਦਿਸ਼ਾ ਨਿਰਦੇਸ਼ਾ 'ਤੇ ਸੀ.ਜੇ.ਐਮ.ਕੇ.ਕੇ.ਬਾਂਸਲ ਦੀ ਅਗਵਾਈ 'ਚ ਪਿੰਡ ਘੁਬਾਇਆ ਦੇ ਬਾਬਾ ਸੇਵਾ ਸਿੰਘ ਅਤੇ ਗੁਰੂ ਨਾਨਕ ਪਬਲਿਕ ਸਕੂਲ 'ਚ ਕਾਨੂੰਨੀ ਸਾਖਰਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਭਾਰਤ ਛਾਬੜਾ ਨੇ ਵਿਦਿਆਰਥੀਆਂ ਨੂੰ ਪੀੜਿਤ ਮੁਆਵਜ਼ਾ, ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤ, ਰੈਗਿੰਗ ਵਿਰੋਧੀ ਕਾਨੂੰਨ ਅਤੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਸਰਕਾਰ ਵਲੋਂ ਮਿਲਣ ਵਾਲੇ ਮੁਆਵਜ਼ੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਭਾਰਤ ਛਾਬੜਾ ਨੇ ਦੱਸਿਆ ਕਿ 11 ਫਰਵਰੀ ਦਿਨ ਸ਼ਨੀਵਾਰ ਨੂੰ ਹਰੇਕ ਅਦਾਲਤ 'ਚ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਮੌਕੇ ਪੀ.ਐਲ.ਵੀ. ਹਰੀਸ਼ ਕੁਮਾਰ ਵੀ ਮੌਜ਼ੂਦ ਸਨ।

No comments:

Post Top Ad

Your Ad Spot