ਚੱਕ ਬਜੀਦਾ ਵਿਖੇ ਹੋਈ ਲੜਾਈ 'ਚ ਦੂਸਰੀ ਧਿਰ ਤੋਂ ਵੀ 1 ਲੜਕੀ ਹਸਪਤਾਲ ਦਾਖਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 February 2017

ਚੱਕ ਬਜੀਦਾ ਵਿਖੇ ਹੋਈ ਲੜਾਈ 'ਚ ਦੂਸਰੀ ਧਿਰ ਤੋਂ ਵੀ 1 ਲੜਕੀ ਹਸਪਤਾਲ ਦਾਖਲ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਬਜੀਦਾ ਟਾਹਲੀ ਵਾਲਾ ਵਿਖੇ ਹੋਈ ਲੜਾਈ ਵਿਚ ਕੱਲ ਪਹਿਲੀ ਪਾਰਟੀ ਹਸਪਤਾਲ ਵਿਚ ਦਾਖਲ ਸੀ ਤੇ ਅੱਜ ਦੂਸਰੀ ਪਾਰਟੀ ਦੀ ਇਕ ਲੜਕੀ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਹੈ। ਦਾਖਲ ਲੜਕੀ ਪ੍ਰਵੀਨ ਕੌਰ ਪੁੱਤਰੀ ਓਮ ਸਿੰਘ ਨੇ ਦੱਸਿਆ ਕਿ ਉਨਾਂ ਦਾ ਗੁਆਂਢੀਆਂ ਨਾਲ ਜਮੀਨ ਦਾ ਰੌਲਾ ਚੱਲਦਾ ਹੈ ਤੇ ਕਈ ਵਾਰ ਪੰਚਾਇਤ ਬੈਠ ਚੁੱਕੀ ਹੈ। ਸਾਡੇ ਪਰਿਵਾਰ ਦੇ ਮੈਂਬਰ ਵਿਆਹ 'ਤੇ ਬਾਰਾਤ ਗਏ ਹੋਏ ਸੀ ਅਤੇ ਘਰ ਵਿਚ ਮੈਂ ਅਤੇ ਮੇਰੀ ਭਾਬੀ ਇਕੱਲੇ ਸੀ। ਮੈਂ ਜਦੋਂ ਖੇਤ ਜਾਣ ਲੱਗੀ ਤਾਂ ਗੁਆਂਢੀ ਇਕੱਠੇ ਹੋ ਕੇ ਮੇਰੇ ਗੱਲ ਪੈ ਗਏ ਅਤੇ ਮੇਰੇ ਕੱਪੜੇ ਪਾੜ ਦਿੱਤੇ ਅਤੇ ਰੱਸਾ ਪਾ ਕੇ ਮੇਰੀ ਖਿੱਚਧੂਹ ਕੀਤੀ। ਮੇਰੀ ਭਾਬੀ ਜਦੋਂ ਮੈਨੂੰ ਛਡਵਾਉਣ ਲੱਗੀ ਤਾਂ ਉਸ ਦੀ ਵੀ ਇਨਾਂ ਕੁੱਟਮਾਰ ਕੀਤੀ। ਮੇਰੀ ਭਾਬੀ ਦੇ ਬੱਚਾ ਹੋਣ ਵਾਲਾ ਹੈ ਅਤੇ ਉਸ ਨੇ ਬੜੀ ਮੁਸ਼ਕਲ ਨਾਲ ਮੈਨੂੰ ਛਡਵਾਇਆ। ਕੁੱਟਮਾਰ ਕਰਕੇ ਮੇਰੇ ਸੱਟਾਂ ਲੱਗੀਆਂ ਹਨ।

No comments:

Post Top Ad

Your Ad Spot