ਪੰਜਾਬ ਦੇ ਵੱਡੇ ਸਾਰੇ ਕਾਰੋਬਾਰਾਂ 'ਤੇ ਬਾਦਲਾਂ ਦਾ ਕਬਜ਼ਾ : ਟਿਵਾਣਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 24 January 2017

ਪੰਜਾਬ ਦੇ ਵੱਡੇ ਸਾਰੇ ਕਾਰੋਬਾਰਾਂ 'ਤੇ ਬਾਦਲਾਂ ਦਾ ਕਬਜ਼ਾ : ਟਿਵਾਣਾ

ਆਪ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਜਨਸਭਾ ਸੰਬੋਧਨ ਕਰਦੇ ਹੋਏ।
ਪਟਿਆਲਾ, 24 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਦੇ ਸਾਰੇ ਵੱਡੇ ਕਾਰੋਬਾਰਾਂ ਦੇ ਬਾਦਲ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਹੈ। ਭਾਵੇਂ ਰੇਤਾ ਬਜ਼ਰੀ ਦੀ ਗੱਲ ਹੋਵੇ, ਟ੍ਰਾਂਸ਼ਪੋਰਟ ਜਾਂ ਫਿਰ ਸਰਕਾਰੀ ਵਿਭਾਗਾਂ ਦੇ ਠੇਕਿਆਂ ਦੀ ਸਮੱਚੇ ਕਾਰੋਬਾਰਾਂ ਦਾ ਬਾਦਲ ਪਰਿਵਾਰ ਦਾ ਕਬਜ਼ਾ ਹੈ। ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਦਾ ਉਹ ਅੱਜ ਦਿਹਾਤੀ ਦੇ ਪਿੰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧ ਕਰ ਰਹੇ ਸਨ। ਸ਼੍ਰੀ ਟਿਵਾਣਾ ਨੇ ਕਿਹਾਕਿ ਲੰਘੇ 10 ਸਾਲਾਂ ਵਿੱਚ ਬਾਦਲ ਪਰਿਵਾਰ ਨੇ ਸਮੁੱਚੇ ਕਾਰੋਬਾਰਾਂ 'ਤੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ 10 ਸਾਲਾਂ ਵਿੱਚ ਸਰਕਾਰੀ ਟ੍ਰਾਂਸਪੋਰਟ ਦੀਆਂ ਗੱਡੀਆਂ ਘਟੀਆਂ ਤੇ ਬਾਦਲ ਪਰਿਵਾਰ ਦੀਆਂ 50 ਤੋਂ ਵੱਧ ਦੇ 600 ਹੋ ਗਈਆਂ। ਕਰਨਵੀਰ ਟਿਵਾਣਾ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ 'ਤੇ ਰੇਤਾ ਬਜ਼ਰੀ, ਸ਼ਰਾਬ ਦੇ ਠੇਕਿਆਂ ਸਮੇਤ ਤਮਾਮ ਕਾਰੋਬਾਰਾਂ ਨੂੰ ਬਾਦਲਾਂ ਤੋਂ ਮੁਕਤ ਕਰਵਾਇਆ ਜਾਵੇਗਾ।

No comments:

Post Top Ad

Your Ad Spot