ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਦੇ ਵੋਕੇਸ਼ਨਲ ਅਧਿਆਪਕ ਸ਼੍ਰੀ ਕੁਲਵਿੰਦਰ ਕੈਰੋਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 28 January 2017

ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਦੇ ਵੋਕੇਸ਼ਨਲ ਅਧਿਆਪਕ ਸ਼੍ਰੀ ਕੁਲਵਿੰਦਰ ਕੈਰੋਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ

ਕਪੂਰਥਲਾ, 28 ਜਨਵਰੀ (ਕੁਲਵਿੰਦਰ ਕੈਰੋਂ)- ਗਣਤੰਤਰ ਦਿਵਸ ਦੇ ਜ਼ਿਲਾ ਪੱਧਰੀ ਸਮਾਗਮ ਦੋਰਾਨ ਪ੍ਰਸ਼ਾਸ਼ਨ ਵਲੋ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਦੇ ਵੋਕੇਸ਼ਨਲ ਅਧਿਆਪਕ ਸ਼੍ਰੀ ਕੁਲਵਿੰਦਰ ਕੈਰੋਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਇਥੇ ਵਰਣਨ-ਯੋਗ ਹੈ ਕਿ ਸ਼੍ਰੀ ਕੈਰੋਂ  ਆਪਣੀ ਅਧਿਆਪਕ ਡਿਊਟੀ ਤੋ ਇਲਾਵਾ ਸਮਾਜ ਸੇਵਾ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਉਨਾਂ ਨੇ ਕਾਰਗਿਲ ਜੰਗ ਦੋਰਾਨ ਜ਼ਿਲਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਪ੍ਰਭਾਵਿਤ ਲੋਕਾਂ ਨੂੰ ਤਿੰਨ ਟਰੱਕ ਅਤੇ ਗੁਜਰਾਤ ਦੇ ਭੂਚਾਲ ਪੀੜਤਾਂ ਨੂੰ  ਚਾਰ ਟਰੱਕ ਰਾਹਤ ਸਮੱਗਰੀ ਇਕਤੱਰ ਕਰਕੇ ਆਪ ਜਾ ਕੇ ਵੰਡੀ ਹੈ , ਪਲਸ-ਪੋਲੀਉ ਮੁਹਿੰਮ ਕੈਪਾਂ ਦੋਰਾਨ ਅਤੇ ਝੁਗੀਆ ਝੌਪੜੀਆਂ ਦੇ ਬੱਚਿਆ ਨੂੰ ਪੋਲੀਉ ਦੀਆ ਖੁਰਕਾਂ ਪਿਲਾਈਆ,  ਹਰ ਸਮੇ ਆਪਣੇ ਪਾਸ ਸੀਟੀਂ ਰੱਖਣਾਂ ਤਾਂ ਜੋ ਟਰੈਫਿਕ ਸਮੱਸਿਆਵਾਂ ਨਾਲ ਨਿਜਠਿਆ ਜਾ ਸਕੇ, ਆਪਣੀ ਨਿਜ਼ੀ ਕਾਰ ਵਿਚ ਕਹਈ ਤੇ ਰੰਬਾਂ ਰੱਖਦੇ ਹਨ ਜਿਸ ਨਾਲ ਉਹ ਸੜਕ ਉਪਰ ਪਏ ਟੋਇਆ ਨੂੰ ਆਸ-ਪਾਸ ਤੋ ਮਿੱਟੀ ਚੁਕ ਕੇ ਪੂਰਦੇ ਹਨ, ਨਸ਼ਿਆ ਵਿਰੁੱਧ ਘਰ-ਘਰ ਜਾ ਕੇ ਜਾਗਰੂਕ ਕਰਨ ਸਮੇਤ ਕਈ ਸਮਾਜ-ਸੇਵਾ ਦੇ ਕੰਮਾਂ ਵਿਚ ਆਪਣੀਆ ਸੇਵਾਵਾਂ ਦੇ ਕੇ ਨਾਂਮਣਾ ਖੱਟਿਆ ਹੈ।ਉਨਾਂ ਨੇ ਆਪਣੇ ਇਸ ਜ਼ਿਲਾ ਪੱਧਰੀ ਸਨਮਾਨ ਤੇ ਮਾਨਯੋਗ ਸ਼੍ਰੀ ਗੁਰਲਵਲੀਨ ਸਿੰਘ ਸਿਧੂ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਸ਼੍ਰੀ ਪਰਮਜੀਤ ਸਿੰਘ ਗਿੱਲ ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ ਜੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਉਹ ਆਪਣੀ ਡਿਊਟੀ  ਨਾਲ ਸਮਾਜ-ਸੇਵਾ ਦੇ ਖੇਤਰ ਵਿਚ ਆਪਣੀਆ ਸੇਵਾਵਾ ਜਾਰੀ ਰੱਖਣਗੇ। ਸ਼੍ਰੀ ਪਰਮਜੀਤ ਸਿੰਘ ਗਿੱਲ ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ ਜੀ ਦੀ ਅਗਵਾਈ ਵਿਚ ਸਕੂਲ ਡਿਊਟੀ ਦੇ ਨਾਲ ਨਾਲ ਦਫਤਰ ਵਿਚ ਬਤੌਰ ਜ਼ਿਲਾ ਕੋਆਰਡੀਨੇਟਰ ਮਿਡ-ਡੇ-ਮੀਲ (ਅਪੱਰ-ਪ੍ਰਾਇਮਰੀ), ਜ਼ਿਲਾ ਰਿਸੋਰਸ ਪਰਸਨ ਰਮਸਅ ਅਤੇ ਜ਼ਿਲਾ ਸਿਹਤ ਗਤੀ-ਵਿਧੀ ਸਬੰਧੀ ਕੰਮ ਕਰ ਰਹੇ ਹਨ।ਸਮਾਜ-ਸੇਵਾ ਦੇ ਖੇਤਰ ਵਿਚ ਪ੍ਰਸਿੱਧ ਨੋਜਵਾਨਾਂ ਦੀ ਗੈਰ-ਸਿਆਸੀ ਸੰਸਥਾ ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਵਜੋ ਸੇਵਾ ਨਿਭਾ ਰਹੇ ਹਨ। ਇਸ ਮੋਕੇ ਤੇ ਸ਼੍ਰੀ ਰੋਸ਼ਨ ਖੈੜਾ ਸਹਾਇਕ ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ ),ਸ਼੍ਰੀ ਪਰਮਜੀਤ ਜ਼ਿਲਾ ਗਾਈਡੈਂਸ ਕਾਉਂਸਲਰ ਹਾਜ਼ਰ ਸਨ

No comments:

Post Top Ad

Your Ad Spot