ਅੰਮ੍ਰਿਤਸਰ ਤੋ ਲੋਕ ਸਭਾ ਦੀ ਟਿਕਟ ਮਿਲਣ ਤੇ ਗੁਰਜੀਤ ਸਿੰਘ ਔਜਲਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਹੋਏ ਨਤਮਸਤਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 January 2017

ਅੰਮ੍ਰਿਤਸਰ ਤੋ ਲੋਕ ਸਭਾ ਦੀ ਟਿਕਟ ਮਿਲਣ ਤੇ ਗੁਰਜੀਤ ਸਿੰਘ ਔਜਲਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਹੋਏ ਨਤਮਸਤਕ

ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਟਿਕਟ ਮਿਲਣ ਤੋ ਬਾਅਦ  ਕਸਬਾ ਰਮਦਾਸ ਵਿਖੇ ਪੁੱਜਣ ਤੇ ਕਾਂਗਰਸੀ ਵਰਕਰ ਤੇ ਲੋਕ ਉਹਨਾ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋੲੋੇ
ਰਮਦਾਸ 17 ਜਨਵਰੀ (ਸਾਹਿਬ ਖੋਖਰ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਸ: ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਹਾਈ ਕਮਾਡ ਵੱਲੋ ਲੋਕ ਸਭਾ ਦੀ ਟਿਕਟ ਦਿੱਤੇ ਜਾਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਥਪ ਅਸਥਾਨ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ । ਨਤਮਸਤਕ ਹੋਣ ਉਪਰੰਤ ਉਹਨਾ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਵੱਲੋ ਜੋ ਮੈਨੂੰ ਮਾਣ ਬਖਸ਼ਿਆ ਹੈ ਮੈ ਸਦਾ ਪਾਰਟੀ ਦਾ ਰਿਣੀ ਰਹਾਂਗਾ ਜਿੰਨ੍ਹਾ ਨੇ ਮੈਨੂੰ ਇਸ ਯੋਗ ਸਮਝਿਆ ਅਤੇ ਪਾਰਟੀ ਵੱਲੋ ਦਿੱਤੇ ਮਾਣ ਸਨਮਾਨ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾਂ  ।ਇਸ ਤੋ ਪਹਿਲਾ ਗੁਰਜੀਤ ਸਿੰਘ ਔਜਲਾ ਜਦ ਆਪਣੇ ਚੋਣ ਦਫਤਰ ਰਮਦਾਸ ਵਿਖੇ ਪੁੱਜੇ ਤਾਂ ਕਾਂਗਰਸੀ ਵਰਕਰਾਂ ਨੇ ਪੂਰੇ ਢੋਲ ਢਮੱਕੇ ਤੇ ਹਾਰਾਂ ਨਾਲ ਉਹਨਾ ਦਾ ਸਵਾਗਤ ਕੀਤਾ ਤੇ ਭੰਗੜੇ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ । ਚੋਣ ਦਫਤਰ ਵਿਖੇ ਉਹਨਾ ਦੇ ਪੁੱਜਣ ਤੋ ਪਹਿਲਾ ਹੀ ਵਧਾਂਈ ਦੇਣ ਵਾਲਿਆ ਦਾ ਤਾਂਤਾ ਲੱਗਾ ਹੋਇਆ ਸੀ । ਇਸ ਮੌਕੇ ਅਮਰਿੰਦਰ ਸਿੰਘ, ਸੁੱਖ ਔਜਲਾ, ਜਤਿੰਦਰਪਾਲ ਸਿੰਘ ਬੰਟੀ, ਸੁਰਜੀਤ ਸਿੰਘ ਅਵਾਣ, ਰਸ਼ਪਾਲ ਸਿੰਘ, ਲਾਲੀ ਸੰਧੂ, ਅਮਰ ਔਜਲਾ, ਡਾ. ਜਸਪਾਲ ਰਮਦਾਸ, ਕਰਨਜੀਤ ਸਿੰਘ ਬਿੱਟੂ, ਲਵਲੀ ਕਤਲੇ, ਕੈਪਟਨ ਬਲਦੇਵ ਸਿੰਘ, ਕੁਲਦੀਪ ਸਿੰਘ ਪੱਪੂ, ਜਸਪਿੰਦਰ ਸਿੰਘ ਘੋਨੇਵਾਹਲਾ, ਬਲਬੀਰ ਸਿੰਘ ਮੰਦਰਾਂਵਾਲਾ, ਅਮਰੀਕ ਸਿੰਘ ਜੱਟਾ, ਰਮਨਦੀਪ ਜੱਟਾ, ਲਾਡਾ ਰਮਦਾਸ ,ਲੱਕੀ ਪਸ਼ੀਆਂ, ਅਮਰੀਕ ਸਿੰਘ ਜੱਟਾ ,ਮਨੋਹਰ ਸਿੰਘ, ਜੋਗਿੰਦਰ ਸਿੰਘ ਸਾਬਕਾ ਪਟਵਾਰੀ, ਸੁਭਾਸ਼ ਰਮਦਾਸ, ਦਲਜੀਤ ਸਿੰਘ ਪੈੜੇਵਾਲ, ਰਮਨ ਜੱਟਾ, ਗੁਰਪ੍ਰੀਤ ਸਿੰਘ ਬਾਉਲੀ,ਸਰਪੰਚ ਜਗੀਰ ਸਿੰਘ, ਸਰਬਜੀਤ ਸਿੰਘ ਪੈੜੇਵਾਲ, ਰਮੇਸ ਕੁਮਾਰ, ਬਲਜਿੰਦਰ ਰਮਦਾਸ ਆਦਿ ਹਾਜਰ ਸਨ।

No comments:

Post Top Ad

Your Ad Spot