ਬੱਚੇ ਕਰਨਗੇ ਮਾਪਿਆਂ ਨੂੰ ਨੈਤਿਕ ਆਧਾਰ 'ਤੇ ਵੋਟ ਪਾਉਣ ਲਈ ਪ੍ਰੇਰਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 January 2017

ਬੱਚੇ ਕਰਨਗੇ ਮਾਪਿਆਂ ਨੂੰ ਨੈਤਿਕ ਆਧਾਰ 'ਤੇ ਵੋਟ ਪਾਉਣ ਲਈ ਪ੍ਰੇਰਿਤ

12 ਵੀਂ ਜਮਾਤ ਦੇ 35 ਹਜ਼ਾਰ ਬੱਚੇ ਬਣਨਗੇ ਮੁਹਿੰਮ ਦੇ ਭਾਗੀਦਾਰ
ਜਲੰਧਰ 19 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਆਪਣੀ  ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਬਿਨਾਂ ਕਰਨ ਲਈ ਹੁਣ ਸਕੂਲੀ ਵਿਦਿਆਰਥੀ ਆਪਣੇ ਮਾਪਿਆਂ ਨੂੰ  ਪ੍ਰੇਰਿਤ ਕਰਨਗੇ। ਇਸ ਮੁਹਿੰਮ ਲਈ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਅੱਗੋਂ ਆਪਣੇ ਮਾਪਿਆਂ ਨੂੰ ਵੋਟ ਦੇ ਹੱਕ ਦੀ  ਸਹੀ ਵਰਤੋਂ ਕਰਨ ਬਾਰੇ ਦੱਸ ਸਕਣ। ਜਲੰਧਰ ਦੇ ਸਾਰੇ 153 ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ 12 ਵੀਂ ਕਲਾਸ ਦੇ 35 ਹਜ਼ਾਰ ਬੱਚਿਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਜਲੰਧਰ ਦੇ ਦੇਵੀ ਸਹਾਏ ਸਨਾਤਨ ਧਰਮ ਸਕੂਲ ਤੋਂ ਜਿਲਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵਲੋਂ ਕੀਤੀ ਗਈ ਹੈ। ਇਸ ਸਬੰਧੀ ਸਨਾਤਨ ਧਰਮ  ਸਕੂਲ ਵਿਚ ਹੋਏ ਸਮਾਗਮ ਦੌਰਾਨ 5 ਸਕੂਲਾਂ , ਆਰੀਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਗੁਜਾਂ ਤੇ ਬਸਤੀ ਸ਼ੇਖ, ਦੇਵੀ ਸਹਾਏ ਸਨਾਤਨ ਕੰਨਿਆ  ਸਕੂਲ, ਦੇਵੀ ਸਹਾਏ ਸਨਾਤਨ ਧਰਮ ਸਕੂਲ, ਬਸਤੀ ਨੌਂ ਦੇੇ 12 ਵੀਂ ਜਮਾਤ ਦੇ 1500 ਤੋਂ ਜਿਆਦਾ ਬੱੱਚਿਆਂ ਨੂੰ ਜਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਵਲੋਂ ਵੋਟ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ। ਸ੍ਰੀ ਯਾਦਵ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਤੇ ਨੈਤਿਕਤਾ ਦੇ ਆਧਾਰ 'ਤੇ ਵੋਟ ਪਾਉਣ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਉਨਾਂ ਦੀ ਵੋਟ ਦੀ ਮਹੱਤਤਾ ਬਾਰੇ ਪਤਾ ਹੋਵੇ, ਜਿਸ ਲਈ ਬੱਚੇ ਆਪਣੇ ਮਾਪਿਆਂ ਨੂੰ ਆਸਾਨੀ ਨਾਲ ਪ੍ਰੇਰ ਸਕਦੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 1 ਜਨਵਰੀ 2017 ਨੂੰ 18 ਸਾਲ ਦੀ ਉਮਰ ਦੇ  ਹੋਏ ਬੱਚਿਆਂ ਨੂੰ ਵੋਟਰ ਬਣਾਉਣ ਲਈ ਪ੍ਰੇਰਿਤ ਕਰਨ ਵਾਲੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਸ਼ੁਰੂ ਕੀਤੀ ਮੁਹਿੰਮ ਦੇ ਨਤੀਜੇ ਸਾਰਥਿਕ ਨਿਕਲੇ ਹਨ, ਜਿਸ ਤਹਿਤ ਇਸ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 6 ਹਜ਼ਾਰ ਤੋਂ 29 ਹਜ਼ਾਰ ਹੋ ਗਈ ਹੈ। ਇਸ ਮੌਕੇ ਜਿੱਥੇ  ਸਾਰੇ ਬੱਚਿਆਂ ਨੂੰ ਲੋਕਤੰਤਰੀ ਹੱਕ ਦੀ ਸਹੀ ਵਰਤੋਂ  ਬਾਰੇ ਸਹੁੰ ਚੁਕਾਈ ਗਈ ਤੇ ਇਕ ਵਿਸ਼ੇਸ਼ ਹਸਤਾਖਰ ਮੁਹਿੰਮ ਵੀ ਸ਼ੁਰੂ ਕੀਤੀ ਗਈ। ਇਸ ਮੌਕੇ ਰਿਟਰਨਿੰਗ ਅਫਸਰ ਹਰਬੀਰ ਸਿੰਘ,  ਜਿਲਾ ਸਿੱਖਿਆ ਅਫਸਰ ਹਰਿੰਦਰਪਾਲ ਸਿੰਘ, ਰੂਡਸੈਟ ਦੇ ਡਾਇਰੈਕਟਰ ਜਗਦੀਸ਼ ਕੁਮਾਰ, ਜਿਲਾ ਗਾਈਡੈਂਸ ਕੌਸਲਰ ਸੁਰਜੀਤ ਲਾਲ, ਪ੍ਰਿੰਸੀਪਲ ਰਾਜ ਕੁਮਾਰ ਸ਼ਰਮਾ ਤੇ ਹੋਰ ਹਾਜ਼ਰ ਸਨ।

No comments:

Post Top Ad

Your Ad Spot