ਕੈਪਟਨ ਦੀ ਹੀ ਨਹੀਂ, ਬਾਦਲਾਂ ਦੀ ਵੀ ਇਹ ਆਖਰੀ ਚੋਣ ਹੋਵੇਗੀ-ਕਪਿਲ ਮਿਸ਼ਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 January 2017

ਕੈਪਟਨ ਦੀ ਹੀ ਨਹੀਂ, ਬਾਦਲਾਂ ਦੀ ਵੀ ਇਹ ਆਖਰੀ ਚੋਣ ਹੋਵੇਗੀ-ਕਪਿਲ ਮਿਸ਼ਰਾ

'ਆਮ ਆਦਮੀ ਪਾਰਟੀ ਸਰਕਾਰ ਬਣਾ ਹੀ ਨਹੀਂ, ਬਲਕਿ ਚਲਾ ਵੀ ਸਕਦੀ ਹੈ'
ਪਠਾਨਕੋਟ, 19 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ, ਬਲਕਿ ਅਕਾਲੀ ਦਲ ਦੇ ਬਾਦਲਾਂ ਦੀ ਵੀ ਇਹ ਆਖਰੀ ਚੋਣ ਹੋਵੇਗੀ। ਇਹ ਗੱਲ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਲ ਸੰਸਾਧਨ ਮੰਤਰੀ ਕਪਿਲ ਮਿਸ਼ਰਾ ਨੇ ਪਾਰਟੀ ਉਮੀਦਵਾਰ ਰਾਜੂ ਮਹਾਜਨ ਦੇ ਹੱਕ ਵਿੱਚ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੀ ਪਹਿਚਾਣ ਖੁਸ਼ਹਾਲੀ ਅਤੇ ਤਰੱਕੀ ਨਾਲ ਹੁੰਦੀ ਸੀ, ਪਰ ਇਨਾਂ ਬਾਦਲਾਂ ਦੇ ਕਾਰਨ ਅੱਜ ਪੰਜਾਬ ਦੀ ਪਹਿਚਾਣ ਨਸ਼ੇ ਦੇ ਰੂਪ ਵਿੱਚ ਹੋ ਰਹੀ ਹੈ। ਉਨਾਂ ਕਿਹਾ ਕਿ ਹੁਣ ਇਨਾਂ ਆਗੂਆਂ ਨੂੰ ਇਹ ਸਮਝਾਉਣ ਦਾ ਸਮਾਂ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਹੀ ਨਹੀਂ, ਬਲਕਿ ਚਲਾ ਵੀ ਸਕਦੇ ਹਨ ਅਤੇ ਪਠਾਨਕੋਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੂ ਮਹਾਜਨ ਅਜਿਹਾ ਕਰਕੇ ਵਿਖਾਉਣਗੇ। ਉਨਾਂ ਕਿਹਾ ਕਿ ਚੋਣਾਂ ਦੇ ਆਉਣ ਵਾਲੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗੀ ਅਤੇ ਖੁਸ਼ਹਾਲੀ ਤੇ ਤਰੱਕੀ ਤੋਂ ਦੂਰ ਹੋ ਚੁੱਕੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲੀ ਦੇ ਰਾਹ ਉਤੇ ਲਿਆਵੇਗੀ। ਇਸ ਮੌਕੇ ਰਾਜੂ ਮਹਾਜਨ ਨੇ ਕਿਹਾ ਕਿ ਹਲਕਾ ਪਠਾਨਕੋਟ ਦੇ ਸਾਰੇ ਵੱਡੇ-ਵੱਡੇ ਆਗੂਆਂ ਉਤੇ ਝਾੜੂ ਫੇਰਨ ਦਾ ਸਮਾਂ ਆ ਗਿਆ ਹੈ ਅਤੇ ਇਹ ਝਾੜੂ ਮੈਂ ਸਬਜੀ ਮੰਡੀ ਵਿੱਚ ਰੇਹੜੀ ਲਗਾਉਣ ਵਾਲੇ ਆਮ ਲੋਕਾਂ ਦੀ ਸਹਾਇਤਾ ਨਾਲ ਫੇਰ ਕੇ ਰਹਾਂਗਾ। ਇਸ ਦੌਰਾਨ ਪਾਰਟੀ ਦੇ ਹੋਰ ਆਗੂ ਅਤੇ ਵਲੰਟੀਅਰ ਮੌਜੂਦ ਸਨ, ਜਿਨਾਂ ਵਿੱਚ ਇੰਚਾਰਜ ਲਖਵੀਰ ਸਿੰਘ, ਦੀਦਾਰ ਸਿੰਘ, ਯੂਥ ਵਲੰਟੀਅਰ ਸੌਰਭ ਬਹਿਲ, ਰਵੀ ਲਾਟਾ, ਅੰਕੁਸ਼ ਮਹਾਜਨ, ਲਾਡੀ, ਅਮਿਤ ਕੁਮਾਰ, ਸੋਹਨ ਲਾਲ, ਦਰਸ਼ਨਾ ਦੇਵੀ ਸ਼ਾਮਿਲ ਸਨ।

No comments:

Post Top Ad

Your Ad Spot