ਅਕਾਲੀ ਭਾਜਪਾ ਸਰਕਾਰ ਨੂੰ ਜੜੋ ਉਖਾੜਨ ਲਈ ਕਾਂਗਰਸੀ ਵਰਕਰਾਂ ਨੇ ਕਮਰਕੱਸੇ ਕਰ ਲਏ ਹਨ- ਹਰਪਾਲ ਖਾਨੋਵਾਲ- ਅਮਰਿੰਦਰ- ਗੁਰਮੁੱਖ ਮੋਹਨਭੰਡਾਰੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 January 2017

ਅਕਾਲੀ ਭਾਜਪਾ ਸਰਕਾਰ ਨੂੰ ਜੜੋ ਉਖਾੜਨ ਲਈ ਕਾਂਗਰਸੀ ਵਰਕਰਾਂ ਨੇ ਕਮਰਕੱਸੇ ਕਰ ਲਏ ਹਨ- ਹਰਪਾਲ ਖਾਨੋਵਾਲ- ਅਮਰਿੰਦਰ- ਗੁਰਮੁੱਖ ਮੋਹਨਭੰਡਾਰੀਆਂ

ਕਸਬਾ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਖਾਨੋਵਾਲ, ਅਮਰਿੰਦਰ, ਗੁਰਮੁੱਖ ਮੋਹਭੰਡਾਰੀਆਂ ਆਪਣੇ ਸਾਥੀਆਂ ਨਾਲ
ਰਮਦਾਸ 19 ਜਨਵਰੀ (ਸਾਹਿਬ ਖੋਖਰ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ  ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਚੋਣ ਦਫਤਰ ਰਮਦਾਸ ਵਿਖੇ ਹਰਪਾਲ ਸਿੰਘ ਖਾਨੋਵਾਲ, ਅਮਰਿੰਦਰਜੀਤ ਸਿੰਘ ਤੇ ਗੁਰਮੁੱਖ ਸਿੰਘ ਮੋਹਨਭੰਡਾਰੀਆਂ ਨੇ ਸਾਂਝੇ ਤੌਰ ਤੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੂੰ ਜੜੋ ਉਖਾੜਨ ਲਈ ਕਾਂਗਰਸੀ ਵਰਕਰਾਂ ਨੇ ਕਮਰਕੱਸੇ ਕਰ ਲਏ ਹਨ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਉਮੀਦਵਾਰ  ਸ: ਗੁਰਜੀਤ ਸਿੰਘ ਔਜਲਾ , ਵਿਧਾਨ ਸਭਾ ਹਲਕਾ ਅਜਨਾਲਾ ਤੋ ਸ: ਹਰਪ੍ਰਤਾਪ ਸਿੰਘ ਅਜਨਾਲਾ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪੂਰੀ ਤਰਾਂ ਜੀਅ ਜਾਨ ਲਗਾ ਦੇਣਗੇ । ਉਹਨਾ ਕਿਹਾ ਕਿ ਪੰਜਾਬ ਅੰਦਰ ਖੁਸ਼ਹਾਲੀ ਲਿਆਉਣ, ਨਸ਼ਿਆਂ ਵਰਗੀ ਭੈੜੀ ਲਾਹਨਤ ਤੋ ਛੁਟਕਾਰਾ ਪਾਉਣ , ਗਰੀਬ ਵਰਗ ਨੂੰ ਉਪਰ ਚੁੱਕਣ, ਭ੍ਰਿਸਟਾਚਾਰ ਤੋ ਨਿਯਾਤ ਦਿਵਾਉਣ ਲਈ ਜੇਕਰ ਕੋਈ ਸਹੀ ਪਾਰਟੀ ਹੈ ਤਾਂ ਉਹ ਸਿਰਫ ਕਾਂਗਰਸ ਪਾਰਟੀ ਹੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ । ਉਹਨਾ ਕਿਹਾ ਕਿ ਅਕਾਲੀ ਲੀਡਰਾਂ ਨੇ ਹੁਣ ਤੱਕ ਲੋਕਾਂ ਦੀਆ ਜੇਬਾਂ ਕੱਟ ਕੇ ਆਪਣੀਆ ਤਿਜੌਰੀਆ ਹੀ ਭਰੀਆ ਹਨ ਤੇ ਪੰਜਾਬ ਦੇ ਸਿਸਟਮ ਨੂੰ ਐਨਾ ਜਿਆਦਾ ਭ੍ਰਿਸ਼ਟ ਕਰ ਦਿੱਤਾ ਹੈ ਕਿ ਜਿਹੜੇ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਸਨ ਉਹ ਅੱਜ ਇੰਨ੍ਹਾ ਅਕਾਲੀ ਲੀਡਰਾਂ ਕਰਕੇ ਆਪਣਾ ਸਿਰ ਨੀਵਾਂ ਕਰਕੇ ਚੱਲਣ ਲਈ ਮਜਬੂਰ ਹਨ ਤੇ ਪਹਿਲਾ ਪੰਜਾਬ ਦੀ ਜਨਤਾ ਨੂੰ ਗਰੀਬ ਅਤੇ ਲਾਚਾਰ ਬਣਾ ਕੇ ਉਹਨਾ ਦੀ ਬਰਬਾਦੀ ਦਾ ਤਮਾਸ਼ਾ ਵੇਖਣ ਵਾਲੀ ਵੀ ਅਕਾਲੀ ਭਾਜਪਾ ਸਰਕਾਰ  ਹੈ ਜਿਸ ਨੇ ਪੰਜਾਬ ਅੰਦਰ ਨਸ਼ਿਆ ਦਾ ਖੁਲਮ ਖੁਲ੍ਹਾ ਕਾਰੋਬਾਰ ਕਰ ਕੇ ਘਰਾ ਦੇ ਘਰ ਤਬਾਹ ਕਰ ਕੇ ਰੱਖ ਦਿੱਤੇ ਹਨ ਪੰਜਾਬ ਦੇ ਲੋਕ ਇੰਨਾ ਨੂੰ ਕਦੀ ਮੁਆਫ ਨਹੀ ਕਰਨਗੇ । ਉਹਨਾ ਨੇ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾ ਦੇ ਝੂਠੇ ਵਾਅਦਿਆ 'ਚ ਨਹੀ ਆਉਣਗੇ ਤੇ ਸਗੋ  2017 ਦੀਆ ਵਿਧਾਨ ਸਭਾ ਚੋਣਾ 'ਚ ਅਕਾਲੀ ਭਾਜਪਾ ਦੇ ਉਮੀਦਵਾਰਾ ਨੂੰ ਕਰਾਰੀ ਹਾਰ ਦੇ ਕੇ ਸਬਕ ਸਿਖਾ ਦੇਣਗੇ । ਉਹਨਾ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਤਾਂ ਹੁਣ ਤੱਕ ਅਰੰਿਵੰਦ ਕੇਜਰੀਵਾਲ ਖੁਸ਼ਹਾਲੀ ਲਿਆ ਨਹੀ ਸਕੇ ਉਹ ਪੰਜਾਬ 'ਚ ਕਿਸ ਤਰ੍ਹਾ ਲਿਆਉਣਗੇ। ਉਹਨਾ ਕਿਹਾ ਕਿ ਪੰਜਾਬ ਦੇ ਲੋਕ ਉਹਨਾ ਦੀਆਂ ਨੀਤੀਆਂ ਨੂੰ ਭਲੀਭਾਤ   ਜਾਣ ਗਏ ਹਨ ਤੇ ਕਦੇ ਵੀ ਉਹਨਾ ਦੇ ਬਹਿਕਾਵੇ 'ਚ ਨਹੀ ਆਂਉਣਗੇ । ਇਸ ਮੌਕੇ ਜਤਿੰਦਰਪਾਲ ਸਿੰਘ ਬੰਟੀ ਮੰਦਰਾਵਾਲ, ਸੁਰਜੀਤ ਸਿੰਘ ਅਵਾਣ, ਕਰਨਜੀਤ ਸਿੰਘ ਬਿੱਟੂ, ਮਨੋਹਰ ਸਿੰਘ, ਲਾਲੀ ਸੰਧੂ, ਹਰਪਾਲ ਸਿੰਘ ਕੋਟਲੀਸ਼ਾਹ ਹਬੀਬ, ਸਰਬਜੀਤ ਸਿੰਘ ਪੈੜੇਵਾਲ, ਗੁਰਪ੍ਰੀਤ ਸਿੰਘ ਬਾਉਲੀ, ਜਸਪਿੰਦਰ ਸਿੰਘ ਘੋਨੇਵਾਹਲਾ, ਡਾ. ਜਸਪਾਲ ਸਿੰਘ, ਲਵਲੀ ਕਤਲੇ, ਕੁਲਦੀਪ ਸਿੰਘ ਪੱਪੂ, ਰਮੇਸ਼ ਕੁਮਾਰ, ਦੁਰੋਜਨ ਆਦਿ ਹਾਜਰ ਸਨ।

No comments:

Post Top Ad

Your Ad Spot