ਹਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਹੱਕ 'ਚ ਕਸਬਾ ਰਮਦਾਸ ਵਿਖੇ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 January 2017

ਹਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਹੱਕ 'ਚ ਕਸਬਾ ਰਮਦਾਸ ਵਿਖੇ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆ

ਕਸਬਾ ਰਮਦਾਸ ਵਿਖੇ ਵੋਟਰਾ ਨੂੰ ਲਾਮਬੰਦ ਕਰਦੇ ਹੋਏ  ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ  ਆਪਣੇ ਸਾਥੀਆਂ ਨਾਲ
ਰਮਦਾਸ 19 ਜਨਵਰੀ (ਸਾਹਿਬ ਖੋਖਰ) ਵਿਧਾਨ ਸਭਾ ਹਲਕਾ ਅਜਨਾਲਾ ਤੋ ਕਾਂਗਰਸ ਦੇ ਉਮੀਦਵਾਰ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੀ ਚੋਣ ਮੁਹਿੰਮ ਨੂੰ  ਹੋਰ ਤੇਜ ਕਰਦਿਆਂ ਅੱਜ ਕਸਬਾ ਰਮਦਾਸ ਵਿਖੇ ਆਪਣੇ ਸਾਥੀ ਵਰਕਰਾਂ ਨਾਲ ਲੋਕਾ ਦੇ ਘਰ ਘਰ, ਸਮੂਹ ਦੁਕਾਨਦਾਰਾ ਕੋਲ ਜਾ ਕੇ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਵੋਟਰਾਂ ਨੂੰ ਪ੍ਰੇਰਿਤ ਕੀਤਾ । ਸ: ਅਜਨਾਲਾ ਨੇ ਕਿਹਾ ਕਿ ਆਉਣ ਵਾਲਾ ਸਮਾ ਕਾਂਗਰਸ ਪਾਰਟੀ ਦਾ ਹੈ ਤੇ 2017 ਦੀਆ ਵਿਧਾਨ ਸਭਾ ਚੋਣਾ 'ਚ ਅਕਾਲੀ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ । ਉਹਨਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਦੇ ਲੋਕ ਉਤਾਵਲੇ ਬੈਠੇ ਹਨ ।ਇਸ ਮੌਕੇ ਹਰਬੀਰ ਸਿੰਘ ਬੱਬਲੂ ਸਿੰਧੀ, ਗੁਰਪਿੰਦਰ ਸਿੰਘ ਮਾਹਲ, ਹਰਪਾਲ ਸਿੰਘ ਸਿੰਧੀ, ਰਕੇਸ਼ ਕਾਠੀਆ, ਰਣਜੀਤ ਸਿੰਘ ਅਵਾਣ ,ਰਣਜੀਤ ਸਿੰਘ ਰਾਣਾ ਭੱਖਾ,  ਸ਼ਮਸ਼ੇਰ ਸਿੰਘ ਮੰਦਰਾਂਵਾਲ, ਰਜਵੰਤ ਸਿੰਘ ਨਿੱਸੋਕੇ, ਗੁਰਵਿੰਦਰ ਸਿੰਘ ਅਵਾਣ, ਰਾਜ ਕੁਮਾਰ, ਬਲਕਾਰ ਮਸੀਹ ਪੰਡੋਰੀ, ਜਸਪਾਲ ਸਿੰਘ, ਗੁਰਿੰਦਰ ਸਿੰਘ ਜੱਟਾ, ਗੁਰਪਾਲ ੁਿਸੰਘ ਪਸ਼ੀਆਂ, ਬਲਵੰਤਸਿੰਘ ਕੋਠੇ,ਸਤਨਾਮ ਸਿੰਘ ਨੰਗਲ ਸੋਹਲ, ਹਰਜਿੰਦਰ ਸਿੰਘ, ਰਘਬੀਰ ਸਿੰਘ, ਨਿਰਮਲ ਸਿੰਘ, ਜਗੀਰ ਸਿੰਘ ਕੋਟ, ਨਿੰਦਰ ਸਿੰਘ ਮਲਕਪੁਰ, ਜਤਿੰਦਰ ਸਿੰਘ ਕੁਰਾਲੀਆਂ  ਆਂਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ  ਕਾਂਗਰਸੀ ਵਰਕਰਾਂ ਉਹਨਾ ਦੇ ਨਾਲ ਸਨ।

No comments:

Post Top Ad

Your Ad Spot