ਵੋਟ ਨਹੀ ਜਨਤਾ ਦਾ ਆਸ਼ੀਰਵਾਦ ਲੈਣ ਆਇਆ ਹਾਂ-ਰਵਨੀਤ ਬਿੱਟੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 24 January 2017

ਵੋਟ ਨਹੀ ਜਨਤਾ ਦਾ ਆਸ਼ੀਰਵਾਦ ਲੈਣ ਆਇਆ ਹਾਂ-ਰਵਨੀਤ ਬਿੱਟੂ

ਆਪਣੀ ਚੋਣ ਮੁਹਿੰਮ ਤਹਿਤ ਪਿੰਡ ਭੜੋਲੀ ਵਾਲਾ ਵਿਖੇ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਰਵਨੀਤ ਬਿੱਟੂ ਅਤੇ ਹਾਜ਼ਰ ਵੋਟਰ
ਜਲਾਲਾਬਾਦ, 24 ਜਨਵਰੀ (ਬੱਬਲੂ ਨਾਗਪਾਲ)- ਸਾਂਸਦ ਅਤੇ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਵਲੋਂ ਆਪਣੀ ਚੋਣ ਮੁਹਿੰਮ ਤਹਿਤ ਪਿੰਡ ਭੜੋਲੀ ਵਾਲਾ ਦੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਆਪਣੇ ਦੌਰੇ ਦੋਰਾਨ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਖੁਸ਼ ਕਿਸਮਤ ਹਨ ਕਿ ਕਾਂਗਰਸ ਹਾਈਕਮਾਨ ਨੇ ਉਨਾਂ ਨੂੰ ਇਸ ਸਰਹੱਦੀ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ, ਇਸ ਲਈ ਉਹ ਜਨਤਾ ਵਿਚਾਲੇ ਵੋਟ ਮੰਗਣ ਲਈ ਨਹੀ ਜਨਤਾ ਦਾ ਪਿਆਰ ਅਤੇ ਆਸ਼ੀਰਵਾਦ ਲੈਣ ਲਈ ਆਏ ਹਨ। ਬਿੱਟੂ ਨੇ ਕਿਹਾ ਕਿ ਚੋਣ ਜਿੱਤ ਕੇ ਜੇਕਰ ਉਹ ਇਸ ਹਲਕੇ ਦੀ ਅਗੁਵਾਈ ਕਰਦੇ ਹਨ ਤਾ ਉਨਾਂ ਦੀ ਪ੍ਰਾਥਮਿਕਤਾ ਇੱਥੋ ਦੇ ਨੋਜ਼ਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਅਤੇ ਇਸ ਸਰਹੱਦੀ ਇਲਾਕੇ ਦਾ ਵਿਕਾਸ ਕਰਵਾਉਣਾ ਹੋਵੇਗਾ। ਉਨਾਂ ਇਲਾਕੇ ਦੀ ਜਨਤਾ ਤੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਬਲਾਕ ਕਾਂਗਰਸ ਦੇ ਦੇਹਾਤੀ ਪ੍ਰਧਾਨ ਰਾਜਬਖਸ਼ ਕੰਬੋਜ਼, ਮਲਕੀਤ ਸਿੰਘ ਹੀਰਾ, ਡਾ. ਗੁਰਚਰਨ ਕੰਬੋਜ਼, ਸਾਬਕਾ ਸਰਪੰਚ ਪ੍ਰੇਮ ਸਿੰਘ, ਰਮਨ ਕੰਬੋਜ਼ ਅਤੇ ਹੋਰ ਕਾਂਗਰਸੀ ਵਰਕਰ ਮੋਜ਼ੂਦ ਸਨ।

No comments:

Post Top Ad

Your Ad Spot