ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੀ.ਪੀ.ਆਈ. (ਐਮ-ਐਲ) ਦੇ ਉਮੀਦਵਾਰ ਵਜੋਂ ਕਰਤਾਰਪੁਰ ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 12 January 2017

ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੀ.ਪੀ.ਆਈ. (ਐਮ-ਐਲ) ਦੇ ਉਮੀਦਵਾਰ ਵਜੋਂ ਕਰਤਾਰਪੁਰ ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਲੁਟੇਰੇ ਪ੍ਰਬੰਧ ਨੂੰ ਬਦਲਣ ਲਈ ਘੁੱਗਸ਼ੋਰ ਨੂੰ ਵੋਟ ਦੇਣ ਦੀ ਕੀਤੀ ਅਪੀਲ
ਕਸ਼ਮੀਰ ਸਿੰਘ ਘੁੱਗਸ਼ੋਰ ਕਾਫ਼ਲੇ ਦੇ ਰੂਪ ਵਿੱਚ ਸਾਥੀਆਂ ਨਾਲ ਹਲਕਾ ਕਰਤਾਰਪੁਰ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾਂਦੇ ਹੋਏ।
ਜਲੰਧਰ 12 ਜਨਵਰੀ (ਜਸਵਿੰਦਰ ਆਜ਼ਾਦ)- ਜਗੀਰਦਾਰਾਂ, ਭੂਮੀਪਤੀਆਂ ਦੀ ਜ਼ਮੀਨ ਜਬਤ ਕਰਕੇ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਵਿੱਚ ਵੰਡਣ, ਬਹੁਕੌਮੀ ਕੰਪਨੀਆਂ ਦੇ ਦਾਖਲੇ 'ਤੇ ਰੋਕ ਲਾਉਣ ਤੇ ਉਹਨਾਂ ਦਾ ਸਰਮਾਇਆ ਜਬਤ ਕਰਕੇ ਲੋਕਾਂ ਦੀ ਸਿਹਤ ਅਤੇ ਸਿੱਖਿਆ 'ਤੇ ਖਰਚ ਕਰਨ, ਐਗਰੋ ਬੇਸ ਸਨਅਤ ਲਾਉਣ ਅਤੇ ਮੌਜੂਦਾ ਲੁਟੇਰੇ ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਨ ਦੇ ਏਜੰਡੇ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ ਨਿੱਤਰੀ ਨਕਸਲੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਜਲੰਧਰ-2 ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਪਾਸ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਤੋਂ ਪਹਿਲਾਂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਉਸ ਦੇ ਹਮਾਇਤੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ, ਜਿੱਥੋਂ ਕਾਫ਼ਲੇ ਦੇ ਰੂਪ ਵਿੱਚ ਐਸ.ਡੀ.ਐਮ. ਦਫ਼ਤਰ ਪਾਸ ਪੁੱਜ ਕੇ ਨਾਮਜ਼ਦਗੀ ਪੱਤਰ ਭਰੇ।
ਪਾਰਟੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਗੀਰਦਾਰੀ, ਦਲਾਲ ਸਰਮਾਏਦਾਰੀ ਤੇ ਸਾਮਰਾਜ ਪੱਖੀ ਧਿਰ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ਪੰਜਾਬ ਦੀਆਂ ਸਮੱਸਿਆਵਾਂ, ਸਨਅਤ ਦਾ ਹੋਇਆ ਉਜਾੜਾ, ਤਿੱਖੇ ਜ਼ਮੀਨੀ ਸੁਧਾਰ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਵਿੱਚ ਵੰਡਣ, ਕਿਸਾਨਾਂ ਦੀ ਕਰਜ਼ਦਾਰੀ ਦਾ ਸਥਾਈ ਹੱਲ, ਡੂੰਘੇ ਹੋ ਰਹੇ ਪਾਣੀ ਦੇ ਕਾਰਨਾਂ, ਪੰਜਾਬ ਦੇ ਪਾਣੀਆਂ ਦੇ ਮੁੱਦੇ, ਜਾਤ-ਪਾਤ ਦਾ ਖਾਤਮਾ, ਮਹਿੰਗੀ ਅਤੇ ਪਹੁੰਚ ਤੋਂ ਬਾਹਰ ਹੋ ਰਹੀ ਆਮ ਲੋਕਾਂ ਲਈ ਵਿੱਦਿਆ ਅਤੇ ਸਿਹਤ ਸਹੂਲਤਾਂ ਆਦਿ ਨੂੰ ਸੰਬੋਧਤ ਹੋਣ ਦੀ ਥਾਂ ਵਕਤੀ ਤੌਰ 'ਤੇ ਲੋਕਾਂ ਨੂੰ ਮੋਹ ਲੈਣ ਵਾਲੇ ਕਰਜ਼ਾ ਮਾਫ਼ੀ, ਸਮਾਰਟ ਫੋਨ ਤੇ ਨੌਕਰੀ ਦੇਣ ਆਦਿ ਵਰਗੇ ਵੋਟਾਂ ਲੈਣ ਲਈ ਵੋਟ-ਸਟੰਟ ਤੋਂ ਵੱਧ ਕੁਝ ਨਹੀਂ। ਇਸੇ ਪ੍ਰਕਾਰ ਹਾਕਮ ਜਮਾਤਾਂ ਦੀਆਂ ਨੁਮਾਇੰਦਾ ਅਕਾਲੀ-ਭਾਜਪਾ, ਆਮ ਆਦਮੀ ਪਾਰਟੀ ਅਤੇ ਬਸਪਾ ਆਦਿ ਪੰਜਾਬ ਸਰਕਾਰ ਦੀ ਕੁਰਸੀ ਹਥਿਆਉਣ ਲਈ ਅਜਿਹੇ ਹੀ ਲਾਰੇ-ਵਾਅਦਿਆਂ ਦੀ ਝੜੀ ਲਾ ਕੇ ਮੁਕਾਬਲੇਬਾਜੀ ਕਰ ਰਹੀਆਂ ਹਨ ਅਤੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਘੱਟੇ ਰੋਲ ਰਹੀਆਂ ਹਨ। ਉਨਾਂ ਮਿਹਨਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਮੁਕੰਮਲ ਹੱਲ ਲਈ ਸਰਕਾਰਾਂ ਦੀ ਥਾਂ ਲੁਟੇਰੇ ਪ੍ਰਬੰਧ ਨੂੰ ਬਦਲਣ, ਨਵ-ਜਮਹੂਰੀ ਇਨਕਲਾਬ ਲਈ ਪਾਰਟੀ ਉਮੀਦਵਾਰ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਆਪਣੀ ਵੋਟ ਦੇ ਕੇ ਇਨਕਲਾਬੀ ਧਿਰ ਨੂੰ ਮਜਬੂਤ ਕਰੋ। ਇਸ ਮੌਕੇ ਸਰਵਸਾਥੀ ਤਰਸੇਮ ਪੀਟਰ, ਹੰਸ ਰਾਜ ਪੱਬਵਾਂ, ਸੰਤੋਖ ਸਿੰਘ ਤੱਗੜ, ਹਲਕਾ ਸ਼ਾਹਕੋਟ ਤੋਂ ਪਾਰਟੀ ਉਮੀਦਵਾਰ ਬੀਬੀ ਗੁਰਬਖਸ਼ ਕੌਰ ਸਾਦਿਕਪੁਰ ਅਤੇ ਵੀਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।

No comments:

Post Top Ad

Your Ad Spot