ਗਣਤੰਤਰ ਦਿਵਸ ਦੇ ਕਪੂਰਥਲਾ ਜ਼ਿਲਾ ਪੱਧਰੀ ਸਮਾਗਮ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਵਲੋ ਤਿਆਰੀਆ ਮੁਕਮੰਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 January 2017

ਗਣਤੰਤਰ ਦਿਵਸ ਦੇ ਕਪੂਰਥਲਾ ਜ਼ਿਲਾ ਪੱਧਰੀ ਸਮਾਗਮ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਵਲੋ ਤਿਆਰੀਆ ਮੁਕਮੰਲ

ਕਪੂਰਥਲਾ 25 ਜਨਵਰੀ (ਕੁਲਵਿੰਦਰ ਕੈਰੋਂ)- ਸ਼੍ਰੀ ਪਰਮਜੀਤ ਸਿੰਘ ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਜ਼ਿਲਾ ਪੱਧਰੀ ਸਮਾਗਮ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਵਲੋ ਸੌਪੀ ਗਈ ਡਿਊਟੀ ਤਹਿਤ ਤਿਆਰੀਆ ਮੁਕਮੰਲ ਕਰ ਲਈਆ ਗਈਆ ਹਨ। ਉਨਾਂ ਕਿਹਾ ਕਿ ਸਮਾਗਮ ਦੋਰਾਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਲੋ ਝਾਕੀਆਂ, ਗਿੱਧਾ, ਭੰਗੜਾ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਕੋਰੀਉਗ੍ਰਾਫੀ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੋਕੇ ਤੇ' ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ ਵਲੋ ਮਿਸ਼ਨ 'ਸਵੀਪ' ਤਹਿਤ ਲੋਕਾਂ ਨੂੰ ਵੋਟ ਦੇ ਅਧਿਕਾਰਾਂ ਦੇ ਮਹੱਤਵ ਨੂੰ ਦਰਸਾਉਂਦੀ ਇਕ ਝਾਕੀ ਦਾ ਆਯੋਜਨ ਕੀਤਾ ਜਾਵੇਗਾ। ਇਸ ਮੋਕੇ ਤੇ' ਸ਼੍ਰੀ ਪਰਮਜੀਤ ਸਿੰਘ ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ ਨੇ ਸ਼ਹਿਰ ਦੇ ਅੱਠ ਕਿਲੋਮੀਟਰ ਅਧੀਨ ਆਉਂਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਇਵੇਟ ਸਕੂਲਾਂ ਦੇ ਮੁੱਖੀਆ ਤੇ ਸਮੂਹ ਕਰਮਚਾਰੀਆ ਨੂੰ ਹਦਾਇਤ ਕੀਤੀ ਉਹ ਗੁਰੁ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਆਪਣੀ ਹਾਜ਼ਰੀ ਯਕੀਨੀ ਬਣਾਉਣਗੇ ਤੇ ਬਾਕੀ ਦੇ ਸਕੂਲ ਆਪਣੇ ਤਹਿਸੀਲ ਪੱਧਰੀ ਸਮਾਗਮਾਂ ਵਿਚ ਭਾਗ ਲੈਣਗੇ। ਇਸ ਮੋਕੇ ਤੇ ਸ਼੍ਰੀ ਰੋਸ਼ਨ ਖੈੜਾ ਸਹਾਇਕ ਜ਼ਿਲਾ ਸਿੱਖਿਆ ਅਫਸਰ (ਸਕੈਡੰਰੀ ),ਸ਼੍ਰੀ ਪਰਮਜੀਤ ਜ਼ਿਲਾ ਗਾਈਡੈਂਸ ਕਾਉਂਸਲਰ ਹਾਜ਼ਰ ਸਨ।

No comments:

Post Top Ad

Your Ad Spot