ਮੇਰੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 20 January 2017

ਮੇਰੀ ਮੰਗ

ਰੋਜ਼ ਦੀ ਤਰ੍ਹਾਂ ਮੈਂ ਸ਼ਾਮ ਨੂੰ ਮਾਈ ਪਰਤਾਪੀ ਨੂੰ ਰੋਟੀ ਦੇਣ ਲਈ ਗਿਆ ਸੀ ਦਰਵਾਜਾ ਅੱਧਾ ਕੁ ਖੁੱਲ੍ਹਾ ਸੀ ਜਦੋਂ ਦੀ ਮਾਈ ਕੱਲੀ ਰਹਿ ਗਈ ਸੀ ਤਾਂ ਉਸ ਨੂੰ ਕਿਹਾ ਸੀ ਕਿ ''ਬੀਬੀ ਤੂੰ ਕਿੱਥੇ ਹੱਥ ਲੂਹੰਦੀ ਰਹੇਂਗੀ ਦੋ ਫੁਲਕੇ ਹੀ ਛੱਕਣੇ ਹਨ ਸਾਡੇ ਘਰੋਂ ਹੀ ਛੱਕ ਲਿਆ ਕਰ, ਜੇ ਤੁਸੀਂ ਸਾਡੇ ਘਰ ਨਾ ਆ ਸਕੇ ਤਾਂ ਅਸੀਂ ਆਪੇ ਹੀ ਫੜ੍ਹਾ ਦਿਆ ਕਰਾਂਗੇ, ਜਿਥੇ ਸਾਡਾ ਪਰਿਵਾਰ ਖਾਂਦਾ ਹੈ ਉਥੇ ਤੇਰੀਆਂ ਦੋ ਰੋਟੀਆਂ ਨਾਲ ਕੋਈ ਫ਼ਰਕ ਨਹੀਂ ਪੈਣ ਲੱਗਾ'' ਹੁਣ ਉਸ ਦੀ ਉਮਰ ਦਿਨੋ ਦਿਨ ਡੱਲ ਗਈ ਸੀ ਤੇ ਥੋੜੇ ਜਹੇ ਅਰਸੇ ਤੋਂ ਬਿਮਾਰ ਰਹਿਣ ਲਗ ਪਈ। ਮੈਂ ਕਿਹਾ ਲੈ ਬੀਬੀ ਰੋਟੀ ਖਾ ਲੈ, ਹਾਲੇ ਉਠਣ ਹੀ ਲੱਗੀ ਸੀ ਤਾਂ ਬਾਹਰ ਕਿਸੇ ਨੇ ਦਰਵਾਜਾ ਖੜਕਾ ਦਿੱਤਾ ਬੀਬੀ ਕਹਿਣ ਲੱਗੀ ਵੇਖ ਤਾਂ ਪੁੱਤਾ ਇਸ ਵਕਤ ਕੌਣ ਆਇਆ ਹੈ ਅੱਗੇ ਤਾਂ ਕਦੇ ਕੋਈ ਨਹੀਂ ਸੀ ਆਉਂਦਾ ਇਸ ਸਮੇਂ ਤਾਂ ਤੁਹਾਡੇ ਘਰੋਂ ਰੋਟੀ ਦੇਣ ਆਉਂਦੇ ਹੁੰਦੇ ਨੇ ਉਹ ਤੂੰ ਆਪ ਹੀ ਲੈ ਕੇ ਆ ਗਿਆ ਹੈਂ, ਜੱਦ ਦਰਵਾਜਾ ਖੋਲਿਆ ਤਾਂ ਪੰਦਰਾਂ ਵੀਹ ਬੰਦਿਆਂ ਨੇ ਆ ਕੇ ਫਤਿਹ ਬੁਲਾਈ ਤੇ ਬੀਬੀ ਦੇ ਮੰਜੇ ਕੋਲ ਬੈਠ ਗਏ ਤੇ ਸਾਰੇ ਹੀ ਬਾਰੋ ਬਾਰੀ ਹਾਲ ਚਾਲ ਪੁੱਛਣ ਲਗੇ ਤੇ ਕੋਈ ਕਹੇ ਮਾਤਾ ਨੂੰ ਪੈਨਸ਼ਨ ਲਗਾ ਦਿਓ ਤੇ ਕੋਈ ਬਿਜਲੀ ਦਾ ਬਿਲ ਹੋਰ ਕਈ ਵੱਖਰੀਆਂ ਵੱਖਰੀਆਂ ਸਲਾਹਾਂ ਦੇਣ ਲੱਗੇ । ਬੀਬੀ ਨੇ ਕਿਹਾ ਮੈਂ ਤੁਹਾਨੂੰ ਪਛਾਣਿਆ ਨਹੀਂ ਕਾਕਾ ਕੀ ਗੱਲ ਹੈ ? ਤਾਂ ਵਿਚੋਂ ਇੱਕ ਕਹਿਣ ਲੱਗਾ ਮਾਤਾ ਜੀ ਅਸੀਂ ਵੋਟਾਂ ਲਈ ਆਏ ਹਾਂ ਇਸ ਲਈ ਤੁਸੀਂ ਆਪਣੇ ਅਸ਼ੀਰਵਾਦ ਸਮੇਤ ਸਾਨੂੰ ਵੋਟ ਪਾਉਣੀ ਤਾਂ ਜ਼ੋ ਅਸੀਂ ਤੁਹਾਡੀ ਸੇਵਾ ਕਰ ਸਕੀਏ' ਬੀਬੀ ਵੋਟਾਂ ਦਾ ਗੱਲ ਸੁਣ ਕੇ ਸੁੰਨ ਜਹੀ ਹੋ ਗਈ ਤੇ ਪੁਰਾਣੀ ਯਾਦ ਤਾਜਾ ਕਰਦਿਆਂ ਕਹਿਣ ਲੱਗੀ 'ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਵੀ ਏਸੇ ਹੀ ਤਰ੍ਹਾਂ ਸ਼ਾਮ ਨੂੰ ਵੋਟਾਂ ਦੇ ਚੱਕਰ ਵਿੱਚ ਆਏ ਲੋਕ ਆਏ ਤੇ ਦੀਪੇ ਦਾ ਪਿਤਾ ਕਦੇ ਕਿਤੇ ਹੀ ਪੀਦਾਂ ਹੁੰਦਾ ਸੀ, ਉਸ ਦੇ ਹੱਥ ਵਿੱਚ ਹਾਲੇ ਰੋਟੀ ਫੜ੍ਹੀ ਹੀ ਸੀ ਤੇ ਕਹਿਣ ਲੱਗੇ ਚੱਲੋ ਭਾਜੀ ਰੋਟੀ ਕੱਠੇ ਹੀ ਖਾਂਦੇ ਹਾਂ ਮੇਰੇ ਨਾਂਹ ਨੁੱਕਰ ਕਰਦਿਆਂ ਉੱਠਾ ਕੇ ਨਾਲ ਲੈ ਗਏ ਤੇ ਦੀਪੇ ਨੂੰ ਬੜਾ ਚਾਅ ਸੀ ਕਿ ਮੈਂ ਪਹਿਲੀ ਵਾਰ ਹੀ ਵੋਟ ਪਾ ਕੇ ਵੇਖਣੀ ਹੈ, ਉਸ ਨੂੰ ਵੀ ਨਾਲ ਲੈ ਗਏ ਕਹਿਣ ਲੱਗੇ 'ਵਿੱਚੱਲ ਕਾਕਾ ਤੂੰ ਵੀ ਨਾਲ ਹੀ ਚੱਲ, ਮੈਂ ਸਾਰੀ ਰਾਤ ਬੈਠੀ ਉਡੀਕ ਕਰਦੀ ਰਹੀ ਦੋਨੋ ਹੀ ਰਾਤ ਭਰ ਨਾ ਆਏ, ਸਵੇਰੇ ਪਤਾ ਲੱਗਾ ਕਿ ਦੀਪੇ ਦੇ ਬਾਪੂ ਨੇ ਨਸ਼ਾ ਜਿਆਦਾ ਕਰ ਲਿਆ ਜਿਸ ਕਰ ਤੱਕੜੇ ਸੁੱਤਾ ਹੀ ਨਾ ਉਠਿਆ ਤੇ ਉਤੋਂ ਮੁੰਡੇ ਨੂੰ ਲੋਕਾਂ ਨੇ ਚੱਕੋ ਥਲੀ ਐਸੀ ਲਤ ਲੱਗਾ ਦਿੱਤੀ ਕਿ ਪਤਾ ਨਹੀਂ ਕਿਹੜੇਕਿਹੜੇ ਕੰਮ ਕਰਦਾ ਰਿਹਾ ਦੋ ਸਾਲਾਂ ਤੋਂ ਇਹ ਵੀ ਨਹੀਂ ਪਤਾ ਨਹੀਂ ਕਿ ਕਿੱਥੇ ਚੱਲਾ .....'' ਗੱਲ ਕਰਦੀ ਹੋਈ ਉੱਚੀ ਰੋਣ ਲੱਗ ਪਈ ਬੜੇ ਭਰੇ ਹੋਏ ਮੰਨ ਨਾਲ ਡੂੰਘੀ ਅਵਾਜ਼ਵਿੱਚ ਬੋਲੀ ''ਤੁਹਾਡੀ ਮੰਗ ਤਾਂ ਮੈਂ ਪੂਰੀ ਕਰ ਦੇਵਾਂਗੀ, ਪਰ ਕੀ ਤੁਸੀਂ ਵੀ ਮੇਰੀ ਮੰਗ ਪੂਰੀ ਕਰੋਗੇ'' ਬੰਦਿਆਂ ਦੇ ਇੱਕਠ ਵਿੱਚੋਂ ਕਈ ਬੋਲੇ '' ਹੁਕਮ ਤਾਂ ਕਰੋ ਮਾਤਾ ਜੀ'' ਕਹਿਣ ਲੱਗੀ ''ਕਾਕਾ ਇਹ ਖ਼ਿਆਲ ਜਰੂਰ ਰੱਖਣਾ ਕਿ ਨਸ਼ਿਆਂ ਦੀ ਵਰਤੋਂ ਕਰਕੇ ਕਿਸੇ ਵੀ ਪ੍ਰਤਾਪ ਕੌੌਰ ਨੂੰ ਬੁੜੀ ਪਰਤਾਪੀ ਨਾ ਬਨਣ ਦੇਣਾ ''
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਮੋ. 09872197326

No comments:

Post Top Ad

Your Ad Spot