ਐਚ.ਐਮ.ਵੀ ਵਿੱਚ ਧੀਆਂ ਦੀ ਲੋਹੜੀ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 12 January 2017

ਐਚ.ਐਮ.ਵੀ ਵਿੱਚ ਧੀਆਂ ਦੀ ਲੋਹੜੀ ਦਾ ਆਯੋਜਨ

ਜਲੰਧਰ 12 ਜਨਵਰੀ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ਸਾਡਾ ਵਿਰਸਾ ਵਿਖੇ ਪ੍ਰਿੰਸੀਪਲ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਅਧੀਨ ਧੀਆਂ ਦੀ ਲੋਹੜੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬੀਬੀ ਸੁਰਜੀਤ ਕੌਰ (ਕੈਲੀਫੌਰਨੀਆਪ੍ਰਸਿੱਧ ਕਵਿਤਰੀ ਜਾਈ ਪੰਜਾ ਪਾਣੀਆਂ ਦੀ), ਤੇਜਿੰਦਰ ਕੌਰ (ਯੂ.ਕੇ.ਥੀਏਟਰ ਕਲਾਕਾਰ), ਡਾ. ਸੁਸ਼ਮਾ ਚਾਵਲਾ (ਮੈਂਬਰ  ਸਥਾਨਕ ਡੀਏਵੀ ਪ੍ਰਬੰਧਕ ਕਮੇਟੀ, ਜਲੰਧਰ) ਅਤੇ ਜੈਨੀਸ਼ਾ (ਸ਼੍ਰੀਮਤੀ ਅਨੂ ਦੀ ਧੀ), ਮੌਲੀ (ਛੋਟੀ ਬੱਚੀ) ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ। ਪੰਜਾਬੀ ਵਿਭਾਗ ਦੇ ਮੁੱਖੀ ਕੰਵਲਜੀਤ ਕੌਰ ਅਤੇ ਨਵਰੂਪ ਕੌਰ ਨੇ ਪ੍ਰਿੰਸੀਪਲ ਸਾਹਿਬਾ ਨੂੰ ਫੁੱਲਾਂ ਨਾਲ ਜੀ ਆਇਆਂ ਕਿਹਾ। ਮੈਡਮ ਪ੍ਰਿੰਸੀਪਲ ਨੇ ਸਮਾਜ ਨੁੰ ਨਵੀਂ ਦਿਸ਼ਾ ਨਿਰਦੇਸ਼ ਦੇ ਦੇਣ ਲਈ ਮੁੰਡੇ ਕੁੜੀ ਦੇ ਭੇਦਪਾਵ ਤੋਂ ਮੁਕਤ ਹੋ ਕੇ ਧੀਆਂ ਦੀ ਲੋਹੜੀ ਦੀ ਥਾਂ ਸਾਂਝੀ ਬੱਚਿਆਂ ਦੀ ਲੋਹੜੀ ਮਨਾਉਣ ਲਈ ਪ੍ਰੇਰਿਆ। ਉਹਨਾਂ ਸਮੂਹ ਮਹਿਮਾਨਾਂ ਨਾਲ ਮਿਲ ਕੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ। ਸੰਜੀਵਨੀ ਹੋਮ ਵਿੱਚੋਂ ਆਈਆਂ ਧੀਆਂ ਨੇ ਨੱਚ ਕੇ ਲੋਹੜੀ ਮਨਾਈ ਅਤੇ ਪ੍ਰਿੰਸੀਪਲ ਸਾਹਿਬਾਂ ਨੇ ਉਨ੍ਹਾਂ ਨੂੰ ਲੋਹੜੀ ਦਿੱਤੀ। ਡਾ. ਸੁਸ਼ਮਾ ਚਾਵਲਾ ਜੀ ਨੇ ਐਚ.ਐਮ.ਵੀ ਦੀਆਂ ਧੀਆਂ ਨੂੰ ਲੋਹੜੀ ਪ੍ਰਦਾਨ ਕੀਤੀ। ਬੀਬੀ ਸੁਰਜੀਤ ਕੌਰ ਨੇ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਧੀਆਂ ਨੂੰ ਭਵਿੱਖ ਵਿੱਚ ਖੁਸ਼ਹਾਲੀ ਪ੍ਰਾਪਤ ਕਰਨ ਲਈ ਰੱਬ ਅੱਗੇ ਅਰਦਾਸ ਕੀਤੀ। ਮਿਸ ਤੇ ਜਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਆ ਅਤੇ ਸੰਜੀਵਨੀ ਹੋਮ ਦੀਆਂ ਧੀਆਂ ਨੂੰ ਲੋਹੜੀ ਵੱਜੋਂ ਹਜਾਰ ਰੁਪਏ ਦਿੱਤੇ। ਸਮਾਗਮ ਦੌਰਾਨ ਸੰਗੀਤ ਅਤੇ ਨ੍ਰਿਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਦੇ ਸਭਿਆਚਾਰਕ ਲੋਕ ਗੀਤਾਂ ਅਤੇ ਲੋਕ ਨਾਚ ਦੁਆਰਾ ਮਹਿਫਲ ਵਿੱਚ ਆਏ ਮਹਿਮਾਨਾਂ ਕੋਲੋਂ ਸ਼ਲਾਘਾ ਪ੍ਰਾਪਤ ਕੀਤੀ। ਸਮਾਗਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਮਲ ਹੋ ਕੇ ਭਰਵਾ ਹੁੰਗਾਰਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਕੰਵਲਜੀਤ ਕੌਰ, ਸ਼੍ਰੀਮਤੀ ਨਵਰੂਪ ਕੌਰ, ਸ਼੍ਰੀਮਤੀ ਕੁਲਜੀਤ ਕੌਰ, ਸ਼੍ਰੀਮਤੀ ਵੀਨਾ ਅਰੋੜਾ, ਪੰਜਾਬੀ ਵਿਭਾਗ ਦੇ ਸਾਰੇ ਮੈਂਬਰ ਅਤੇ ਟੀਚਿੰਗ ਤੇ ਨਾਂੱਨ ਟੀਚਿੰਗ ਵਿਭਾਗ ਦੇ ਮੈਂਬਰ ਹਾਜ਼ਰ ਹੋਏ। ਮੰਚ ਦਾ ਸੰਚਾਲਨ ਡਾ. ਨੀਧੀ ਕੋਛੜ ਨੇ ਕੀਤਾ।

No comments:

Post Top Ad

Your Ad Spot