ਕਸਬਾ ਰਮਦਾਸ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਰੰਧਾਵਾ ਨੂੰ ਆਪ ਦੇ ਸਮਰਥਕਾ ਨੇ ਸਿੱਕਿਆ ਨਾਲ ਤੋਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 21 January 2017

ਕਸਬਾ ਰਮਦਾਸ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਰੰਧਾਵਾ ਨੂੰ ਆਪ ਦੇ ਸਮਰਥਕਾ ਨੇ ਸਿੱਕਿਆ ਨਾਲ ਤੋਲਿਆ

ਰਮਦਾਸ 21 ਜਨਵਰੀ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਤੋ ਆਪ ਦੇ ਉਮੀਦਵਾਰ ਸ: ਸੰਨੀ ਰੰਧਾਵਾ ਨੇ ਆਪ ਵਰਕਰਾਂ ਨਾਲ ਅੱਜ ਕਸਬਾ ਰਮਦਾਸ ਦੇ ਬਜਾਰਾਂ, ਘਰਾਂ, ਦੁਕਾਨਦਾਰਾਂ ਦੇ ਕੋਲ ਜਾ ਕੇ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ।ਰਮਦਾਸ ਦੇ ਵਾਰਡ ਨੰ: 1 ਅਤੇ 2 ਤੋ ਆਪ ਦੇ ਸਮਰਥਕਾਂ ਪਰਮਜੀਤ ਬੱਗਾ, ਬਿਮਲਾ ਰਾਣੀ, ਬਲਜਿੰਦਰ ਕੁਮਾਰ, ਵਿਕਾਸ, ਟੋਨੀ ਕਾਠੀਆ, ਵਿਸ਼ਾਲ ਰਮਦਾਸ, ਗੁਲਜਾਰੀ ਲਾਲ, ਨਿਰਮਲ ਸਿੰਘ, ਜੱਜੀ ਰਮਦਾਸ, ਗੁਰਨਾਮ ਸਿੰਘ ਵੱਲੋ ਉਹਨਾ ਨੂੰ ਸਿੱਕਿਆ ਨਾਲ ਤੋਲਿਆ ਗਿਆ   ਸੰਨੀ ਰੰਧਾਂਵਾ ਨੇ ਕਿਹਾ ਕਿ ਇਸ ਵਾਰ ਦੀਆ ਵਿਧਾਂਨ ਸਭਾ ਚੋਣਾ 'ਚ ਆਪ ਦੀ ਸਰਕਾਰ ਬਣਨਾ ਤੈਅ ਹੈ ਕਿਉਕਿ ਪੰਜਾਬ ਦੇ ਸੂਝਵਾਨ ਵੋਟਰ ਇਹ ਜਾਣ ਚੁੱਕੇ ਹਨ ਜੇਕਰ ਉਹ ਪੰਜਾਬ ਅੰਦਰ ਕੁਝ ਬਦਲਾਅ ਵੇਖਣਾ ਚਾਹੁੰਦੇ ਹਨ ਤਾ ਉਹ ਇਕੋ ਇੱਕ ਪਾਰਟੀ ਹੈ ਆਮ ਆਦਮੀ ਪਾਰਟੀ । ਉਹਨਾ ਕਿਹਾ ਕਿ ਦਿਨੋ ਦਿਨ ਆਪ ਦੇ ਉਮੀਦਵਾਰਾ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਜੋ ਇਸ ਗੱਲ ਦਾ ਸਬੂਤ ਹੈ ਕਿ 2017 ਦੀਆ ਵਿਧਾਨ ਸਭਾ ਚੋਣਾ 'ਚ ਆਪ ਦੀ ਹੀ ਸਰਕਾਰ ਬਣੇਗੀ ਤੇ ਦੋਹਾਂ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਬਾਦਲ ਤੋ ਲੋਕਾਂ ਨਿਯਾਤ ਮਿਲ ਜਾਵੇਗੀ । ਸੰਨੀ ਰੰਧਾਵਾ ਨੇ ਕਿਹਾ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਗਰੀਬ ਵਰਗ ਨੂੰ ਸਹੂਲਤਾ ਦਿੱਤੀਆ ਜਾਣਗੀਆ ਤੇ ਹੋਰ ਰੋਜਗਾਰ ਦੇ ਮੌਕੇ ਵੱਧ ਤੋ ਵੱਧ ਪ੍ਰਦਾਨ ਕੀਤੇ ਜਾਣਗੇ ।ਉਹਨਾ ਕਿਹਾ ਕਿ  ਬੁਢਾਪਾ ਪੈਨਸ਼ਨ, ਵਿਧਵਾ ਤੇ ਅੰਗਹੀਣ ਪੈਨਸ਼ਨਾ ਸਮੇਤ ਲੜਕੀਆਂ ਦੇ ਵਿਆਹ ਤੇ ਸ਼ਗਨ ਸਕੀਮ ਵਿੱਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਉਹਨਾ ਨਾਲ ਪਰਮਿੰਦਰ ਕੌਰ ਰੰਧਾਵਾ, ਬੀਬੀ ਗੁਰਮੀਤ ਕੌਰ, ਅਜੀਤ ਸਿੰਘ ਰੰਧਾਵਾ, ਸੁਖਵੰਤ ਸਿੰਘ ਕੋਠੇ, ਜਸਬੀਰ ਸਿੰਘ ਭਿੰਡਰ,ਪਰਮਜੀਤ ਸਿੰਘ ਘੋਨੇਵਾਹਲਾ, ਗੁਰਇਕਬਾਲ ਸਿੰਘ ਮਾਕੋਵਾਲ, ਕਸ਼ਮੀਰ ਸਿੰਘ ਕੈਪਟਨ , ਗੁਰਲਾਲ ਸਿੰਘ, ਬਲਬੀਰ ਕੁਮਾਰ, ਬਿਕਰਮਜੀਤ ਸਿੰਘ, ਰਾਜਕਰਨ ਸਿੰਘ ਰੰਧਾਵਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ ।

No comments:

Post Top Ad

Your Ad Spot