ਹਲਕਾ ਅਜਨਾਲਾ ਤੋ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੋਨੀ ਅਜਨਾਲਾ ਦੀ ਮਾਤਾ ਬੀਬੀ ਅਵਤਾਰ ਕੌਰ ਨੇ ਕਸਬਾ ਰਮਦਾਸ ਚ' ਘਰ ਘਰ ਜਾ ਕੇ ਵੋਟਾਂ ਮੰਗੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 21 January 2017

ਹਲਕਾ ਅਜਨਾਲਾ ਤੋ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੋਨੀ ਅਜਨਾਲਾ ਦੀ ਮਾਤਾ ਬੀਬੀ ਅਵਤਾਰ ਕੌਰ ਨੇ ਕਸਬਾ ਰਮਦਾਸ ਚ' ਘਰ ਘਰ ਜਾ ਕੇ ਵੋਟਾਂ ਮੰਗੀਆਂ

ਰਮਦਾਸ 21 ਜਨਵਰੀ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਤੋ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਮਾਤਾ ਤੇ ਸਾਬਕਾ ਸਾਸਦ ਮੈਬਰ ਡਾ. ਰਤਨ ਸਿੰਘ ਅਜਨਾਲਾ ਦੀ ਧਰਮ ਪਤਨੀ ਬੀਬੀ ਅਵਤਾਰ ਕੌਰ ਨੇ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ  ਅੱਜ ਦੂਜੇ ਦਿਨ  ਕਸਬਾ ਰਮਦਾਸ ਵਿਖੇ ਘਰ ਘਰ ਜਾ ਕੇ  ਬੋਨੀ ਅਜਨਾਲਾ ਦੇ ਹੱਕ ਵਿੱਚ ਵੋਟਾਂ ਮੰਗੀਆਂ । ਬੀਬੀ ਅਵਤਾਰ ਕੌਰ ਨੇ ਕਿਹਾ ਕਿ ਕਸਬਾ ਰਮਦਾਸ ਵਿੱਚ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਦਿਨੋ ਦਿਨ ਤਕੜਾ ਹੁੰਗਾਰਾ ਮਿਲ ਰਿਹਾ ਜਦ ਕਿ ਦੂਸਰੀਆ ਪਾਰਟੀਆ ਨੂੰ ਕੋਈ ਮੂੰਹ ਨਹੀ ਲਗਾ ਰਿਹਾ ।ਉਹਨਾ ਨੇ ਕਿਹਾ ਕਿ ਪੂਰੇ ਅਜਨਾਲਾ ਹਲਕੇ ਅੰਦਰ  ਅਕਾਲੀ ਪਾਰਟੀ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਅਤੇ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਸਖਤ ਮਿਹਨਤ ਕਰਕੇ ਬੋਨੀ ਅਜਨਾਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੱਗਾ ਹੋਇਆ ਹੈ ।ਉਹਨਾ ਕਿਹਾ ਕਿ ਇਸ ਵਾਰ ਵੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕ ਇਹ ਸਾਬਤ ਕਰ ਦੇਣਗੇ ਕਿ ਜੇਕਰ ਕੋਈ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਤਾ ਉਹ ਅਕਾਲੀ ਭਾਜਪਾ ਦੀ ਸਰਕਾਰ ਹੀ ਕਰਵਾ ਸਕਦੀ ਹੈ   ਇਸ ਲਈ ਪੰਜਾਬ ਦੇ ਸੂਝਵਾਨ ਵੋਟਰ ਫਿਰ ਤੋ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਉਤਾਵਲੇ ਬੈਠੇ ਹਨ ।ਇਸ ਮੌਕੇ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ , ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਂਵਾ, ਨਗਰ ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ, ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾਂ, ਰਮਨ ਜੁਲਕਾ , ਸੰਯੁਕਤ ਸਕੱਤਰ ਹਰਦਿਆਂਲ ਸਿੰਘ , ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਗੁਰਮੀਤ ਕੌਰ, ਕੰਵਲਜੀਤ ਕੌਸਲਰ, ਬੀਬੀ ਦਲਬੀਰ ਕੌਰ, ਬੀਬੀ ਸੋਨੀਆਂ, ਗੁਰਪ੍ਰੀਤ ਸਿੰਘ ਰਮਦਾਸ, ਬੌਬੀ ਭੁੱਲਰ ਆਦਿ ਹਾਜਰ ਸਨ ।

No comments:

Post Top Ad

Your Ad Spot