ਮੁਕੰਦਪੁਰ ਕਾਲਜ ਵਿੱਚ ਵਿੱਤੀ ਸਾਖਸ਼ਰਤਾ ਅਭਿਆਨ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 12 January 2017

ਮੁਕੰਦਪੁਰ ਕਾਲਜ ਵਿੱਚ ਵਿੱਤੀ ਸਾਖਸ਼ਰਤਾ ਅਭਿਆਨ ਮਨਾਇਆ

ਜਲੰਧਰ 12 ਜਨਵਰੀ (ਜਸਵਿੰਦਰ ਆਜ਼ਾਦ)- ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿੱਚ ਵਿੱਤੀ ਸਾਖਰਤਾ ਅਭਿਆਨ ਤਹਿਤ"ਡਿਜੀਟਲ ਭੁਗਤਾਨੋ" ਸਬੰਧੀ ਇੱਕ ਲੈਕਚਰ ਕਰਵਾਇਆ ਗਿਆ। ਕਾਲਜ ਦੇ ਕਾਮਰਸ ਅਤੇ ਮੈਨੇਜ਼ਮੈਂਟ ਵਿਭਾਗ ਦੇ ਮੁਖੀ ਡਾ. ਕਰਮਜੀਤ ਕੌਰ ਨੇ ਡਿਜ਼ੀਟਲ ਭੁਗਤਾਨ ਦੇ ਵੱਖਵੱਖ ਤਰੀਕਿਆਂ ਤੇ ਚਾਨਣਾ ਪਾਇਆ, ਜਿਵੇ ਕਿ ਕਰੈਡਿਟ ਕਾਰਡ, ਡੈਬਿਟ ਕਾਰਡ, ਮੋਬਾਇਲ ਬੈਕਿੰਗ, ਨੈੱਟ ਬੈਕਿੰਗ, ਬਿਜਲੀ ਬਿੱਲ ਦਾ ਭੁਗਤਾਨ, ਆਨ ਲਾਈਨ ਸ਼ਾਪਿੰਗ, ਬੀਮਾ ਭੁਗਤਾਨ, ਮੋਬਾਇਲ ਬਿੱਲ ਭੁਗਤਾਨ ਆਦਿ ਬਾਰੇ ਉਦਹਾਰਨਾਂ ਸਹਿਤ ਪੇਸ਼ਕਾਰੀ ਕੀਤੀ।ਉਹਨਾਂ ਨੇ ਦੱਸਿਆ ਕਿ ਡਿਜ਼ੀਟਲ ਭੁਗਤਾਨ ਦੇ ਸਾਰੇ ਤਰੀਕੇ ਸਰਲ ਅਤੇ ਸੁਰੱਖਿਅਤ ਹਨ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਪੋ੍ਰਗਰਾਮ ਆਈ.ਟੀ. ਵਿਭਾਗ ਵਿੱਚ ਕਰਵਾਇਆ ਗਿਆ ਜਿਸ ਵਿੱਚ ਐੱਨ.ਐੱਸ.ਐੱਸ. ਦੇ ਵਿਦਿਆਰਥੀਆਂ ਤੇ ਇਲਾਵਾ ਆਰਟਸ, ਕਾਮਰਸ, ਸਾਇੰਸ ਅਤੇ ਆਈ.ਟੀ ਵਿਭਾਗ ਦੇ ਵਿਦਿਆਰਥੀ ਵੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਜਾਣਕਾਰੀ ਰਾਹੀਂ ਆਪਣੇ ਆਲੇਦੁਆਲੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਗੇ। ਪੋ੍ਰਗਰਾਮ ਅਫਸਰ ਡਾ. ਚਰਨਜੀਤ ਕੌਰ, ਪੋ੍ਰਫੈਸਰ ਜਗਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਡਿਜ਼ੀਟਲ ਭੁਗਤਾਨ ਦੀ ਵਿਧੀ ਨੂੰ ਅਪਨਾਉਣ ਲਈ ਪੇ੍ਰਰਿਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਵਿਦਿਆਰਥੀਆਂ ਨਾਲ  ਡਿਜ਼ੀਟਲ ਭੁਗਤਾਨ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ. ਕਰਮਜੀਤ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਮਿਸ ਬੰਦਨਾਂ, ਮਿਸ ਸੁਖਜੀਤ ਕੌਰ, ਮਿਸ ਰਚਨਾ, ਮਿਸ ਪ੍ਰਿਆ,ਮਿਸ ਅਰਸ਼ਦੀਪ ਕੌਰ ਅਤੇ ਸਰਬਜੀਤ ਸਿੰਘ ਜੂਨੀਅਰ ਟੈਕਨੀਸ਼ੀਅਨ ਆਦਿ ਸਟਾਫ ਮੈਂਬਰ ਹਾਜ਼ਰ ਸਨ।

No comments:

Post Top Ad

Your Ad Spot