ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਦੀਆਂ ਪ੍ਰੰਬਧਕ ਕਮੇਟੀਆ ਨੂੰ ਭਾਂਡੇ ਭੇਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 December 2016

ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਦੀਆਂ ਪ੍ਰੰਬਧਕ ਕਮੇਟੀਆ ਨੂੰ ਭਾਂਡੇ ਭੇਟ

ਮੋਠਾਂ ਵਾਲਾ  ਰਹਿਮੇ ਸ਼ਾਹ ਬੋਦਲਾ ਵਿਖੇ ਗੁ.ਸਾਹਿਬ ਦੀ ਕਮੇਟੀ ਨੂੰ ਭਾਂਡੇ ਭੇਟ ਕਰਦੇ ਤੇ ਜਥੇਦਾਰ ਮੋਠਾਂ ਵਾਲਾ ਦਾ  ਪਿੰਡ ਕਾਹਨੇ ਵਾਲਾ ਦੀ ਗੁ.ਕਮੇਟੀ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕਰਦੀ ਹੋਈ
ਗੁਰੂਹਰਸਹਾਏ 19 ਦਸੰਬਰ (ਮਨਦੀਪ ਸਿੰਘ ਸੋਢੀ)- ਪਿੰਡ ਰਹਿਮੇ ਸ਼ਾਹ ਬੋਦਲਾ,ਚੱਕ ਕੰਧੇ ਸ਼ਾਹ ਤੇ ਪਿੰਡ ਕਾਹਨੇ ਵਾਲਾ ਦੀਆਂ ਗੁ.ਪ੍ਰੰਬਧਕ ਕਮੇਟੀਆ ਨੂੰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਨੇ ਸ਼੍ਰੋਮਣੀ ਗੁ. ਪ੍ਰਬੰਦਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਤਰਫੋ ਭੇਜੇ 100 ਥਾਲ ਤੇ 100 ਗਲਾਸ ਭੇਟ ਕੀਤੇ । ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਨੇ  ਗੁ.ਸਾਹਿਬਾਨਾਂ ਚੇ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆ ਵੱਖ ਵੱਖ ਲੋਕ ਭਲਾਈ ਸਕੀਮਾਂ ਤੋ ਵੀ ਜਾਣੂ ਕਰਵਾਇਆ ਤੇ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਣ,ਬਾਣੀ ਤੇ ਬਾਣੇ ਦੇ ਪੱਕੇ ਧਾਰਨੀ ਹੋਣ  ਦਾ ਉਪਦੇਸ਼ ਵੀ ਦਿੱਤਾ।ਇਸ  ਮੋਕੇ ਗੁ.ਪ੍ਰੰਬਧਕ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਉਹਨਾਂ ਨਾਲ ਪਹੁੰਚੇ ਪਤਵੰਤਿਆਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।ਇਸ ਮੋਕੇ ਉਹਨਾਂ ਨਾਲ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼੍ਰੋ.ਅ.ਬਾਦਲ)  ,ਦਲਜੀਤ ਸਿੰਘ,ਸੰਜੀਵ ਕੁਮਾਰ ਸੋਈ,ਕੁਲਦੀਪ ਸਿੰਘ ਜੋਨ ਇੰਚਾਰਜ,ਕਸ਼ਮੀਰ ਸਿੰਘ ਸਰਪੰਚ,ਸਤਪਾਲ ਸਿੰਘ,ਸੋਮ ਨਾਥ ਸਾਬਕਾ ਸਰਪੰਚ,ਕਸ਼ਮੀਰ ਸਿੰਘ ਗ੍ਰੰਥੀ,ਰਕੇਸ਼ ਕੁਮਾਰ ਹਾਡਾਂ,ਰਾਜ ਕੁਮਾਰ ਸਾਬਕਾ ਸਰਪੰਚ,ਗ੍ਰੰਥੀ ਮਿਹਰਬਾਨ ਸਿੰਘ,ਸਰਪੰਚ ਉਤਮ ਸਿੰਘ, ਸਰਭਜੀਤ  ਸਿੰਘ ,ਸਤਨਾਮ ਸਿੰਘ ,ਅਮਰੀਕ ਸਿੰਘ ਮੋਠਾਂ ਵਾਲਾ,ਜੋਗਿਦਰ ਸਿੰਘ ,ਭਗਵਾਨ ਸਿੰਘ,ਸੁਰਜੀਤ ਸਿੰਘ ,ਰਵਿੰਦਰ ਸਿੰਘ ਭੰਡਾਰੀ,ਗੁਰਦੀਪ ਸਿੰਘ ਸਾਬਕਾ ਸਰਪੰਚ ਜੰਡ ਵਾਲਾ ਛੋਟਾ,ਬਲਵਿੰਦਰ ਸਿੰਘ,ਬਲਵੀਰ ਸਿੰਘ ਸਰਪੰਚ,ਗੁਰਦਾਸ ਸਿੰਘ ਪੰਚ,ਸਤਪਾਲ ਸਿੰਘ ਪੰਚ ਤੇ ਸੁਰਜੀਤ ਸਿੰਘ ਪ੍ਰਚਾਰਕ  ਵੀ  ਹਾਜਰ ਰਹੇ।

No comments:

Post Top Ad

Your Ad Spot