ਨੋਟਬੰਦੀ ਦੇ ਫੈਸਲੇ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਕੋਈ ਰਾਹਤ ਨਹੀ ,ਸਗੋ ਮੁਸ਼ਕਿਲਾਂ 'ਚ ਹੋਇਆ ਵਾਧਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 December 2016

ਨੋਟਬੰਦੀ ਦੇ ਫੈਸਲੇ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਕੋਈ ਰਾਹਤ ਨਹੀ ,ਸਗੋ ਮੁਸ਼ਕਿਲਾਂ 'ਚ ਹੋਇਆ ਵਾਧਾ

ਬੈਕ ਦੇ ਬਾਹਰ ਲੱਗੀਆ ਲੋਕਾਂ ਦੀਆਂ ਲੰਮੀਆ ਕਤਾਰਾ ਦਾ ਦ੍ਰਿਸ਼
ਰਮਦਾਸ 8 ਦਸੰਬਰ (ਸਾਹਿਬ ਖੋਖਰ)- ਕੇਦਰ ਸਰਕਾਰ ਦੁਆਰਾ ਕੀਤੇ ਨੋਟਬੰਦੀ ਦੇ ਫੈਸਲੇ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਰਾਹਤ ਨਾ ਮਿਲਣ ਕਾਰਨ  ਆਮ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ । ਗਰੀਬ ਲੋਕ ਆਪਣਾ ਰੋਜਮਰਾ ਦਾ ਕੰਮ ਕਾਜ ਛੱਡ ਕੇ ਸਵੇਰੇ 6 ਵਜੇ ਹੀ ਠੰਡ ਵਿੱਚ ਆ ਕੇ ਬੇਕਾਂ ਅੱਗੇ ਲਾਇਨਾਂ ਲਗਾ ਕੇ ਖੜ ਜਾਂਦੇ ਹਨ ਤੇ ਭੁੱਖਣ ਭਾਣੇ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਂਦੇ ਹਨ ਜਦ 10 ਵਜੇ ਬੈਕ ਖੁਲਦਾ ਹੈ ਤਾਂ ਇੰਨ੍ਹਾ ਲੋਕਾਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਦਾ ਹੈ ਜਦ ਬੈਕ ਦੇ ਅਧਿਕਾਰੀ ਅਸਾਨੀ ਨਾਲ ਹੀ ਇੰਨ੍ਹਾ ਲੋਕਾਂ ਨੂੰ ਕੈਸ ਨਾ ਹੋਣ ਦਾ ਕਹਿ ਕੇ ਟਾਲ ਦਿੰਦੇ ਹਨ ਤੇ ਕਹਿੰਦੇ ਹਨ ਕੈਸ ਆਉਣ ਵਾਲਾ ਹੈ ਜਿਸ ਕਾਰਨ ਇਹ ਲੋਕ ਸ਼ਾਮ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ ਪਰ ਭਰੋਸੇਯੋਗ ਸੂਤਰਾ ਤੋ ਪਤਾ ਲੱਗਾ ਕਿ ਬੈਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਅਸਰ ਰਸੂਖ ਵਾਲੇ ਆਦਮੀ ਸਿੱਧੇ ਹੀ ਬੈਕ ਵਿੱਚ ਆਉਦੇ ਹਨ ਤੇ ਕੈਸ਼ ਲੈ ਕੇ ਚਲੇ ਜਾਂਦੇ ਹਨ ਜਾਂ ਉਹਨਾ ਦੇ ਚੈਕ ਅੱਗ ੇਪਿੱਛੇ ਹੋ ਕੇ ਰੱਖ ਲਏ ਜਾਂਦੇ ਹਨ ਤੇ ਬੈਕ ਦੇ ਸਮਾਂ ਸਮਾਪਤੀ ਤੋ ਬਾਅਦ ਉਹਨਾ ਨੂੰ ਪੈਸੇ ਦੇ ਦਿੱਤੇ ਜਾਂਦੇ ਹਨ ਤੇ ਜਿਹਵੇ ਲੋਕ ਲਾਇਨਾਂ ਵਿੱਚ ਖੜੇ ਰਹਿੰਦੇ ਉਹਨਾ ਵਿੱਚੋ ਕੁਝ ਨੂੰ ਤਾਂ ਪੈਸੇ ਮਿਲ ਜਾਂਦੇ ਹਨ ਤੇ ਬਾਕੀ ਲੋਕ ਨਿਰਾਸ਼ ਹੋ ਕੇ ਘਰਾ ਨੂੰ ਵਾਪਿਸ ਚਲੇ ਜਾਂਦੇ ਹਨ ਤੇ ਸਵੇਰੇ ਫਿਰ ਉਸੇ ਤਰ੍ਹਾ ਲਾਇਨਾਂ 'ਚ ਖੜੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ ਕਿ ਕਦ ਸਾਡੀ ਵਾਰੀ ਆਊਗੀ ਕੁਝ ਲੋਕਾ ਨੇ ਇਹ ਵੀ ਦੱਸਿਆ ਕਿ ਅਸੀ ਲਾਗਤਾਰ ਇੱਕ ਹਫਤੇ ਤੋ ਰੋਜ ਲਾਇਨ ਵਿੱਚ ਖੜੇ ਹੋ ਜਾਂਦੇ ਹਾਂ ਪਰ ਅੱਜ ਤੱਕ ਸਾਨੂੰ ਕੈਸ ਨਹੀ ਮਿਲਿਆ । ਲੋਕਾਂ ਨੇ ਪ੍ਰਸ਼ਾਸ਼ਨ ਤੋ ਪਰੁਜੋਰ ਮੰਗ ਕੀਤੀ ਹੈ ਕਿ ਬੈਕ ਅਧਿਕਾਰੀਆ ਵੱਲੋ ਕੀਤੀ ਜਾਂਦੀ ਕਾਰਵਾਈ ਤੇ ਸਖਤ ਨਜਰ ਰੱਖੀ ਜਾਵੇ ਤੇ ਬੈਕਾਂ ਵਿੱਚ ਰੋਜਾਨਾਂ ਕੈਸ਼ ਵੱਧ ਤੋ ਵੱਧ ਭੇਜਿਆ ਜਾਵੇ ਤਾਂ ਜੋ ਲੋਕ ਆਪਣੇ ਰੋਜਮਰਾ ਦੇ ਕੰਮਾਂ ਨੂੰ ਸਹੀ ਤਰੀਕੇ ਨਾਲ ਚਲਾ ਸਕਣ ।ਇਥੇ ਇਹ ਵਰਣਨਯੋਗ ਹੈ ਕਿ ਕਸਬਾ ਰਮਦਾਸ ਵਿੱਚ ਭਾਰਤੀ ਸਟੇਟ ਬੈਕ, ਐਚ.ਡੀ.ਐਫ.ਸੀ ਬੈਕ, ਪੰਜਾਬ ਐਡ ਸਿੰਧ ਬੈਕ, ਸੈਟਰਲ ਕੋ-ਅਪਰੇਟਵਿ ਬੇਕ ਤੇ ਪੋਸਟ ਆਫਿਸ ਮੌਜੂਦ ਹੈ ਪਰ ਇਹ ਸਭ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਜਰੂਰਤ ਪੂਰੀ ਨਹੀ ਹੋ ਰਹੀ । ਕੁਝ ਬੈਕ ਤਾਂ 2000 ਰੁਪਏ ਤੋ ਲੈ ਕੇ 4000 ਰੁਪਿਆ ਹੀ ਦੇ ਰਹੇ ਹਨ ਜਦ ਕਿ ਵਿਆਹ ਸ਼ਾਦੀਆ ਵਾਲਿਆ ਪਰਿਵਾਰਾ 'ਚ ਇੱਕ ਬੇਚੈਨੀ ਬਣੀ ਹੋਈ ਹੈ ਕਿ ਇਹ ਸਾਰਾ ਕੁਝ ਕਿੱਦਾਂ ਠੀਕ ਹੋਵੇਗਾ । ਸਰਕਾਰ ਵੱਲੋ ਕਿਹਾ ਜਾ ਰਿਹਾ ਹੈ ਕਿ ਵਿਆਹ ਦੇ ਕਾਰਡ ਤੇ 2 ਲੱਖ 50 ਹਜਾਰ ਰੁਪਏ ਦਿੱਤੇ ਜਾਣਗੇ ਪਰ ਬੇਕ ਅਧਿਕਾਰੀ ਕਹਿ ਰਹੇ ਹਨ ਕਿ ਉਹਨਾ ਨੂੰ ਇਸ ਤਰ੍ਹਾ ਦੀ ਕੋਈ ਜਾਣਕਾਰੀ ਨਹੀ।

No comments:

Post Top Ad

Your Ad Spot