ਅਜਨਾਲਾ ਤੋ ਸ੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਕਸਬਾ ਰਮਦਾਸ ਦੇ ਇੱਕ ਦਰਜਨ ਪਰਿਵਾਰ ਆਪ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 December 2016

ਅਜਨਾਲਾ ਤੋ ਸ੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਕਸਬਾ ਰਮਦਾਸ ਦੇ ਇੱਕ ਦਰਜਨ ਪਰਿਵਾਰ ਆਪ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ

ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸਾਬਕਾ ਐਮ.ਸੀ ਤੇ ਉਹਨਾ ਦੇ ਪਰਿਵਾਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਬੋਨੀ ਅਜਨਾਲਾ ਤੇ ਹੋਰ
ਰਮਦਾਸ 8 ਦਸੰਬਰ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦ ਕਸਬਾ ਰਮਦਾਸ ਦੇ ਵਾਰਡ ਨੰ: 3 ਤੋ ਆਪ ਆਦਮੀ ਪਾਰਟੀ ਦੇ ਸਾਬਕਾ ਐਮ.ਸੀ ਸਵਰਨ ਦਾਸ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦੇ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਾ ਪੱਲਾ ਫੜ ਲਿਆ । ਸ਼ਾਮਿਲ ਹੋਣ ਵਾਲਿਆ 'ਚ ਬਲਦੇਵ ਕ੍ਰਿਸ਼ਨ, ਰੂਪ ਲਾਲ, ਹੰਸ ਰਾਜ, ਬਿਹਾਰੀ ਲਾਲ, ਕੁੰਦਨ ਲਾਲ, ਕਮਲੇਸ਼, ਰੀਨਾ, ਜਸਬੀਰ ਸਿੰਘ, ਸੁਰਜੀਤ ਕੌਰ, ਗੋਗੀ, ਗੁੱਡਾਂ, ਸੂਰਜ ਦਿਕਸ਼ਤ , ਜਸਪਾਲ ਆਦਿ ਨੂੰ ਬੋਨੀ ਅਜਨਾਲਾ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਬੋਨੀ ਅਜਨਾਲਾ ਨੇ ਕਿਹਾ ਕਿ ਕਾਗਰਸ ਤੇ ਆਮ ਆਦਮੀ ਪਾਰਟੀ ਦੀਆ ਦੋਗਲੀਆ ਨੀਤੀਆਂ ਤੋ ਤੰਗ ਆ ਕੇ ਲੋਕ ਧੜਾ ਧੜ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਕਿੳਕਿ ਇਹ ਦੋਵੇ ਪਾਰਟੀਆ ਪੰਜਾਬ ਦਾ ਕਦੀ ਵੀ ਭਲਾ ਨਹੀ ਕਰ ਸਕਦੀਆਂ ਅਤੇ ਇੰਨ੍ਹਾ ਨੇ ਹਰ ਮਸਲੇ ਤੇ ਪੰਜਾਬ ਨਾਲ ਗਦਾਰੀ ਕੀਤੀ ਹੈ । ਉਹਨਾ ਨੇ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੇ ਜਿਸ ਨੇ ਹਮੇਸ਼ਾ ਗਰੀਬਾ, ਮਜਦੂਰਾਂ ਤੇ ਕਿਸਾਨਾ ਦਾ ਭਲਾ ਸੋਚਿਆ ਹੈ । ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ 'ਚ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਵੱਧ ਚੜ ਕੇ ਸਾਥ ਦਿਓ ਤਾ ਜੋ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲੋਕਾਂ ਦੀ ਸੇਵਾ ਕਰ ਸਕੇ । ਇਸ ਮੌਕੇ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ, ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਤੇ ਕੌਸਲਰ ਇੰਦਰਜੀਤ ਸਿੰਘ ਰੰਧਾਵਾ , ਸੰਯੁਕਤ ਸਕੱਤਰ ਹਰਦਿਆਲ ਸਿੰਘ, ਸ਼ੋਸ਼ਲ ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾਂ, ਰਣਜੋਧ ਸਿੰਘ ਸੋਨੂੰ , ਡਾਇਰੇਕਟਰਰ ਅਮਰਜੀਤ ਸਿੰਘ ਰੰਧਾਵਾ, ਭਾਜਪਾ ਦੇ ਸ਼ਹਿਰੀ ਪ੍ਰਧਾਨ ਨੱਥਾ ਸਿੰਘ,  ਗੁਰਕਿਰਪਾਲ ਸਿੰਘ, ਸਰਪੰਚ ਸੰਤੋਖ ਸਿੰਘ, ਸਰਪੰਚ ਕਾਬਲ ਸਿੰਘ, ਗੁਰਦੀਪ ਸਿੰਘ ਨੰਗਲ ਸੋਹਲ, ਰਮਨ ਕੁਮਾਰ ਜੁਲਕਾ, ਕੰਵਲਜੀਤ ਸਿੰਘ ਗਿੱਲ, ਬੌਬੀ ਭੁੱਲਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

No comments:

Post Top Ad

Your Ad Spot