ਸੇਂਟ ਸੋਲਜਰ ਵਿਦਿਆਰਥੀ ਬੋਲੇ "ਜਾਗਰੂਕਤਾ ਹੀ ਸਮਾਧਾਨ" - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 December 2016

ਸੇਂਟ ਸੋਲਜਰ ਵਿਦਿਆਰਥੀ ਬੋਲੇ "ਜਾਗਰੂਕਤਾ ਹੀ ਸਮਾਧਾਨ"

ਜਲੰਧਰ 2 ਦਿਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਪਬਲਿਕ ਨੂੰ ਏਡਸ ਦੇ ਪ੍ਰਤੀ ਜਾਗਰੂਕ ਕਰਣ ਦੇ ਮੰਤਵ ਨਾਲ ਵਿਸ਼ਵ ਏਡਸ ਦਿਵਸ aੁੱਤੇ ਏਡਸ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੇਂਟ ਸੋਲਜਰ ਦੇ ੧੦੦ ਦੇ ਕਰੀਬ ਵਿਦਿਆਰਥੀਆਂ ਨੇ ਹੱਥਾਂ ਵਿੱਚ ਏਡਸ ਜਾਗਰੂਕਤਾ ਸੰਦੇਸ਼ ਫੜ ਕੇ ਭਾਗ ਲਿਆ।ਵਿਦਿਆਰਥੀਆਂ ਨੇ ਪਬਲਿਕ ਨੂੰ ਰੇਡ ਰਿਬਨ ਲਗਾ ਜਾਗਰੂਕਤਾ ਫੈਲਾਉਦੇ ਹੋਏ ਉਨ੍ਹਾਂਨੂੰ ਏਡਸ ਵਰਗੀ ਖਤਰਨਾਕ ਬਿਮਾਰੀ ਦੇ ਪ੍ਰਤੀ ਜਾਗਰੂਕ ਕੀਤਾ।ਵਿਦਿਆਰਥੀਆਂ ਸਿਮਰਨ, ਭਵਿਤਾ, ਤਾਨਿਆ, ਵੰਸ਼ਿਕਾ, ਕੋਮਲ, ਜਤਿਨ, ਸੌਰਵ, ਅਨੁਭਵ, ਪ੍ਰਿੰਅਕਾ, ਲਕਸ਼ਿਤਾ, ਗਗਨ, ਪ੍ਰਿਯਾ, ਹਰਸਿਮਰਨ ਆਦਿ ਨੇ ਹੱਥਾਂ ਵਿੱਚ "ਬੀ ਪਾਜੀਟਿਵ, ਟੈਸਟ ਨੈਗਟਿਵ", ਸਟੋਪ ਏਡਸ", "ਏਡਸ ਹਟਾਉ ਜਿੰਦਗੀ ਬਚਾਉ" ਆਦਿ ਦੇ ਪੋਸਟਰਸ ਫੜਕੇ ਜਾਗਰੂਕਤਾ ਫੈਲਾਈ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਇਸ ਖਤਰਨਾਕ ਬਿਮਾਰੀ ਦੇ ਨਾਲ ਲੜਣ ਦੇ ਲਈ ਸਾਨੂੰ ਯੂਥ ਨੂੰ ਨਾਲ ਜੋੜਕੇ ਵੱਡੇ ਪੱਧਰ ਉੱਤੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਜਿਆਦਾ ਤੋਂ ਜਿਆਦਾ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਕਿਉਂਕਿ ਇਸ ਬਿਮਾਰੀ ਦਾ ਇਹ ਹੀ ਇੱਕਮਾਤਰ ਇਲਾਜ ਹੈ।

No comments:

Post Top Ad

Your Ad Spot