ਡੇਰਾ ਚਿਹੇੜੂ ਵਿਖੇ ਮਨਾਈ ਪੋਹ ਮਹੀਨੇ ਦੀ ਸੰਗਰਾਂਦ, ਤੇ ਬਾਬਾ ਸਾਹਿਬ ਦਾ ਮਨਾਇਆ ਪ੍ਰੀੁਨਿਰਮਾਣ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 December 2016

ਡੇਰਾ ਚਿਹੇੜੂ ਵਿਖੇ ਮਨਾਈ ਪੋਹ ਮਹੀਨੇ ਦੀ ਸੰਗਰਾਂਦ, ਤੇ ਬਾਬਾ ਸਾਹਿਬ ਦਾ ਮਨਾਇਆ ਪ੍ਰੀੁਨਿਰਮਾਣ ਦਿਵਸ

ਸੰਗਰਾਂਦ ਦੇ ਦਿਹਾੜੇ ਦੀਆਂ ਵੱਖ-ਵੱਖ ਝਲ਼ਕੀਆਂ
ਦੁਸਾਂਝ ਕਲਾਂ 15 ਦਸੰਬਰ (ਸੁਰਿੰਦਰ ਪਾਲ ਕੁੱਕੂ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ.ਰੋਡ ਚਿਹੇੜੂ ਵਿਖੇ ਪੋਹ ਮਹੀਨੇ ਦੀ ਸੰਗਰਾਂਦ ਮਨਾਈ ਗਈ।ਇਸ ਮੌਕੇ ਭਾਈ ਮੰਗਤ ਰਾਮ ਮਹਿਮੀ, ਭਾਈ ਗੁਰਦਿਆਲ (ਨਕੋਦਰ ਵਾਲੇ), ਭਾਈ ਸਤੀਸ਼ ਜਲੰਧਰ ਕੈਂਟ ਵਾਲੇ ਅਤੇ ਬੇਬੀ ਵਰਖਾ ਆਦਿ ਨੇ ਦੇਸਾਂੁਵਿਦੇਸ਼ਾ ਤੋਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਪੋਹ ਮਹੀਨੇ ਦੀ ਸੰਗਰਾਂਦ ਅਤੇ ਡਾ.ਬੀ.ਆਰ.ਅੰਬੇਦਕਰ ਜੀ ਦਾ ਪ੍ਰੀੁਨਿਰਮਾਣ ਦਿਵਸ ਮਨਾਇਆ ਗਿਆ। ਇਸ ਮੌਕੇ ਸੰਤ ਮੋਹਣ ਦਾਸ ਜੀ (ਨੂਰਪੁਰ ਵਾਲੇ), ਸੰਤ ਅਵਤਾਰ ਦਾਸ ਜੀ (ਚਿਹੇੜੂ ਵਾਲੇ) ਸੰਤ ਸਾਗਰ ਨਾਥ ਜੀ (ਗੰਗਾਨਗਰ ਵਾਲੇ), ਸੰਤ ਬਲਵੀਰ ਦਾਸ ਜੀ (ਖੰਨੇ ਵਾਲੇ) ਅਤੇ ਹੋਰ ਕਈ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾ ਰਾਹੀਂ ਆਈਆਂ ਸੰਗਤਾਂ ਨੂੂੰ ਨਿਹਾਲ ਕੀਤਾ।ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਦੁਆਰਾ ਵਿਦੇਸ਼ਾ ਦੀ ਧਰਤੀ ਤੋਂ ਫੋਨ ਮਾਧਿਅਮ ਰਾਹੀਂ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਨਟ ਕਮੇਟੀ ਜੈਤੇਵਾਲੀ, ਸੰਤ ਬਾਬਾ ਬ੍ਰਹਮ ਨਾਥ ਐਜੂਕੇਸ਼ਨ ਐਂਡ ਸੇਵਾ ਸੁਸਾਇਟੀ ਗ੍ਰਾਮ ਪੰਚਾਇਤ ਨਾਨਕ ਨਗਰੀ ਜੀ.ਟੀ.ਰੋਡ ਚਿਹੇੜੂ ਆਦਿ ਹਾਜਰ ਸਨ। ਸਮਾਗਮ ਦੌਰਾਨ ਸਵੇਰ ਤੋਂ ਚਾਹੁਪਕੌੜਿਆਂ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਪ੍ਰਧਾਨ ਸੀਤਲ ਸਿੰਘ ਢੰਡਾ, ਮਿਸਤਰੀ ਭੁੱਲਾ ਰਾਮ, ਰੋਸ਼ਨ ਢੰਡਾ, ਜਸਵਿੰਦਰ ਬਿੱਲਾ, ਪ੍ਰਕਾਸ਼ ਸੁਆਣ ਅਤੇ ਹੋਰ ਕਈ ਸੇਵਾਦਾਰ ਹਾਜਰ ਸੀ। ਇਸ ਮੌਕੇ ਡੇਰੇ ਵਿੱਚ ਵ'ਡੀ ਗਿਣਤੀ ਵਿੱਚ ਅਤੇ ਸੰਗਤਾਂ ਆਦਿ ਹਾਜਰ ਸਨ।

No comments:

Post Top Ad

Your Ad Spot