ਸੇਂਟ ਸੋਲਜਰ ਵਿਦਿਆਰਥੀਆਂ ਨੇ ਸਟੇਟ ਮਾਰਸ਼ਲ ਆਰਟ ਚੈਂਪਿਅਨਸ਼ਿਪ ਵਿੱਚ ਚਮਕਾਇਆ ਨਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 5 December 2016

ਸੇਂਟ ਸੋਲਜਰ ਵਿਦਿਆਰਥੀਆਂ ਨੇ ਸਟੇਟ ਮਾਰਸ਼ਲ ਆਰਟ ਚੈਂਪਿਅਨਸ਼ਿਪ ਵਿੱਚ ਚਮਕਾਇਆ ਨਾਮ

ਜਲੰਧਰ 5 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀ ਨਾ ਸਿਰਫ ਸਿੱਖਿਆ ਦੇ ਖੇਤਰ ਵਿੱਚ ਹੀ ਸਗੋਂ ਖੇਡਾਂ ਵਿੱਚ ਵੀ ਸੰਸਥਾ ਦੇ ਨਾਲ ਨਾਲ ਆਪਣਾ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ। ਸਿਮਨਾ ਮਾਰਸ਼ਲ ਆਰਟ ਸੰਗਠਨ ਵਲੋਂ ਜਲੰਧਰ ਵਿੱਚ ਕਰਵਾਈ ਗਈ ਦੂਜੀ ਸਟੇਟ ਮਾਰਸ਼ਲ ਆਰਟ ਚੈਂਪਿਅਨਸ਼ਿਪ 2016 ਵਿੱਚ ਸੇਂਟ ਸੋਲਜਰ ਵਿਦਿਆਰਥੀਆਂ ਨੇ ਮੈਡਲ ਪ੍ਰਾਪਤ ਕੀਤੇ। ਵਿਦਿਆਰਥੀਆਂ ਬੁਵੇਸ਼ ਸੈਣੀ ਨੇ 25-30 ਕਿੱਲੋਂ ਭਾਰਵਰਗ ਵਿੱਚ ਗੋਲਡ ਮੈਡਲ, ਦੀਸ਼ਾਂਕ ਬਾਂਗਰ ਨੇ 35 ਕਿੱਲੋਂ ਤੋਂ ਉੱਤੇ ਦੇ ਭਾਰਵਰਗ ਵਿੱਚ ਅਤੇ ਸੌਰਵ ਨੇ 50 ਕਿੱਲੋ ਤੋਂ ਉੱਤੇ ਭਾਰਵਰਗ ਵਿੱਚ ਸਿਲਵਰ ਮੈਡਲ, ਅਭੀ ਠਾਕੁਰ ਨੇ 35 ਤੋਂ 40 ਕਿੱਲੋ ਭਾਰਵਰਗ ਵਿੱਚ ਬਰੋਂਜ ਮੈਡਲ ਉੱਤੇ ਕਬਜਾਂ ਕੀਤਾ।ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਹੇਰਾ ਕੋਚ ਇੰਦਰ ਮੋਹਨ ਸੈਣੀ ਅਤੇ ਸਕੂਲ ਮੈਨੇਜਮੈਂਟ ਨੂੰ ਦਿੱਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਸਭ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

No comments:

Post Top Ad

Your Ad Spot