ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਭਾਂਡੇ ਭੇਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 December 2016

ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਭਾਂਡੇ ਭੇਟ

ਪਿੰਡ ਕਾਹਨੇ ਵਾਲਾ ਦੀ ਗੁ.ਪ੍ਰੰਬਧਕ ਕਮੇਟੀ ਨੂੰ ਭਾਂਡੇ ਭੇਟ ਕਰਦੇ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 19 ਦਸੰਬਰ (ਮਨਦੀਪ ਸਿੰਘ ਸੋਢੀ) ਪਿੰਡ ਕਾਹਨੇ ਵਾਲਾ ਦੀ ਗੁ.ਪ੍ਰੰਬਧਕ ਕਮੇਟੀ ਨੂੰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਨੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਤਰਫੋ ਭੇਜੇ 100 ਥਾਲ ਤੇ 100 ਗਲਾਸ ਭੇਟ ਕੀਤੇ । ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਨੇ  ਗੁ.ਸਾਹਿਬ ਚੇ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆ ਵੱਖ ਵੱਖ ਲੋਕ ਭਲਾਈ ਸਕੀਮਾਂ ਤੋ ਵੀ ਜਾਣੂ ਕਰਵਾਇਆ ਤੇ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਣ  ਦਾ ਉਪਦੇਸ਼ ਵੀ ਦਿੱਤਾ।ਇਸ  ਮੋਕੇ ਗੁ.ਪ੍ਰੰਬਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਉਹਨਾਂ ਨਾਲ ਪਹੁੰਚੇ ਪਤਵੰਤਿਆਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।ਇਸ ਮੋਕੇ ਉਹਨਾਂ ਨਾਲ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼੍ਰੋ.ਅ.ਬਾਦਲ)  ,ਦਲਜੀਤ ਸਿੰਘ ਮੋਠਾਂ ਵਾਲਾ,ਸੰਜੀਵ ਕੁਮਾਰ ਸੋਈ,ਕੁਲਦੀਪ ਸਿੰਘ ਜੋਨ ਇੰਚਾਰਜ,ਕਸ਼ਮੀਰ ਸਿੰਘ ਸਰਪੰਚ,ਸਤਪਾਲ ਸਿੰਘ,ਸੋਮ ਨਾਥ ਸਾਬਕਾ ਸਰਪੰਚ,ਕਸ਼ਮੀਰ ਸਿੰਘ ਗ੍ਰੰਥੀ,ਰਕੇਸ਼ ਕੁਮਾਰ ਹਾਡਾਂ,ਰਾਜ ਕੁਮਾਰ ਸਾਬਕਾ ਸਰਪੰਚ, ਰਵਿੰਦਰ ਸਿੰਘ ਭੰਡਾਰੀ,ਪ੍ਰੀਤਮ ਸਿੰਘ ਪਵਨ ਕਮਾਰ,ਅਮੀਰ ਚੰਦ,ਦਵਾਨ ਚੰਦ.ਰਜੀਵ ਕੁਮਾਰ,ਸ਼ਗਨ ਲਾਲ,ਚਰਨ ਦਾਸ,ਅਨਮੋਲ ਸੋਈ ਤੇ ਸੁਰਜੀਤ ਸਿੰਘ ਪ੍ਰਚਾਰਕ  ਵੀ  ਹਾਜਰ ਰਹੇ।

No comments:

Post Top Ad

Your Ad Spot