ਸੇਂਟ ਸੋਲਜਰ ਵਿੱਚ ਕ੍ਰਿਸਮਸ ਦਾ ਗਰੈਂਡ ਸੇਲਿਬਰੇਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 25 December 2016

ਸੇਂਟ ਸੋਲਜਰ ਵਿੱਚ ਕ੍ਰਿਸਮਸ ਦਾ ਗਰੈਂਡ ਸੇਲਿਬਰੇਸ਼ਨ

ਜਲੰਧਰ 25 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਕ੍ਰਿਸਮਸ ਦੇ ਤਿਉਹਾਰ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਉਦੇ ਹੋਏ ਗਰੈਂਡ ਸੇਲਿਬਰੇਸ਼ਨ ਕੀਤੀ ਗਈ ਜਿਸ ਵਿੱਚ ਸੇਂਟ ਸੋਲਜਰ ਦੇ ਨੰਨ੍ਹੇਂ ਵਿਦਿਆਰਥੀਆਂ ਨੇ ਸੇਂਟਾਕਲੋਜ, ਪਰੀਆਂ, ਕ੍ਰਿਸਮਸ ਟ੍ਰੀ, ਬਾਲਸ ਆਦਿ ਬਣਕੇ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮੌਕੇ ਉੱਤੇ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਅਤੇ ਨੰਨ੍ਹੇਂ ਵਿਦਿਆਰਥੀਆਂ ਵਲੋਂ ਕ੍ਰਿਸਮਸ ਦਾ ਕੇਕ ਕੱਟਦੇ ਹੋਏ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉੱੱਤੇ ਵਿਦਿਆਰਥੀਆਂ ਵਲੋਂ ਪ੍ਰਭੂ ਯੀਸ਼ੁਮਸ਼ੀ ਦੇ ਜਨਮ ਤੋਂ ਜੀਵਨ ਦੇ ਬਾਰੇ ਵਿੱਚ ਇੱਕ ਖਾਸ ਰੂਪ ਨਾਲ ਤਿਆਰ ਲਘੂ ਨਾਟਿਕਾ ਪੇਸ਼ ਕੀਤੀ ਗਈ। ਇਸਦੇ ਇਲਾਵਾ ਪਰੀਆਂ ਅਤੇ ਸੇਂਟਾਕਲੋਜ ਬਣੇ ਵਿਦਿਆਰਥੀਆਂ ਵਲੋਂ ਜਿੰਗਲਬੇਲ ਜਿੰਗਲਬੇਲ, ਮੈਰੀ ਕ੍ਰਿਸਮਸ ਆਦਿ ਗੀਤ ਗਾਏ ਗਏ ਅਤੇ ਉਨ੍ਹਾਂ ਗੀਤਾਂ ਉੱਤੇ ਡਾਂਸ ਵੀ ਕੀਤਾ ਗਿਆ। ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਚਾਕਲੇਟ, ਟਾਫੀਆਂ, ਗਿਫਟਸ ਆਦਿ ਵੰਡੇ ਅਤੇ ਸਭ ਨੂੰ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਉਨ੍ਹਾਂਨੂੰ ਬਿਨਾਂ ਕਿਸੇ ਜਾਤ ਪਾਤ, ਭੇਦਭਾਵ ਦੇ ਸਬ ਤਿਉਹਾਰ ਮਨਾਉਣ ਨੂੰ ਕਿਹਾ।

No comments:

Post Top Ad

Your Ad Spot