ਸੇਂਟ ਸੋਲਜਰ ਵਿਦਿਆਰਥੀ ਨੇ ਗੋਆ ਵਿੱਚ ਚਮਕਾਇਆ ਨਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 December 2016

ਸੇਂਟ ਸੋਲਜਰ ਵਿਦਿਆਰਥੀ ਨੇ ਗੋਆ ਵਿੱਚ ਚਮਕਾਇਆ ਨਾਮ

ਜਲੰਧਰ 21 ਦਸੰਬਰ (ਜਸਵਿੰਦਰ ਆਜ਼ਾਦ)- ਅਕਾਦਮਿਕ ਨਤੀਜਿਆਂ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਥੀਆਂ ਨੇ ਹਮੇਸ਼ਾ ਹੀ ਆਪਣਾ ਪਰਚਮ ਲਹਰਾਇਆ ਹੈ ਇਸ ਗੱਲ ਨੂੰ ਇੱਕ ਵਾਰ ਫਿ ਰ ਸਾਬਿਤ ਕੀਤਾ ਸੇਂਟ ਸੋਲਜਰ ਦੇ 7ਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਆਕਾਸ਼ ਮੇਹਮੀ ਨੇ।ਵਿਦਿਆਰਥੀ ਆਕਾਸ਼ ਮੇਹਮੀ ਨੇ ਗੋਆ ਵਿੱਚ ਹੋਈ ਪਹਿਲੀ ਐਸ ਸੀ ਕੇ ਐਫ ਆਈ ੳਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2016 ਵਿੱਚ ਬਰੋਨਜ਼ ਮੈਡਲ ਪ੍ਰਾਪਤ ਕੀਤਾ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਸੀ ਜਿਸ ਵਿੱਚ ਆਕਾਸ਼ ਮੇਹਮੀ ਨੇ ਬਰੋਨਜ਼ ਮੈਡਲ ਪ੍ਰਾਪਤ ਕਰ ਆਪਣੇ ਮਾਤਾ-ਪਿਤਾ, ਸੰਸਥਾ ਦਾ ਨਾਮ ਚਮਕਾਇਆ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਇੱਕ ਵੱਡੀ ਅਚੀਵਮੈਂਟ ਪ੍ਰਾਪਤ ਕੀਤੀ ਹੈ।ਉਨ੍ਹਾਂ ਨੇ ਵਿਦਿਆਰਥੀ ਨੂੰ ਹੋਰ ਵੀ ਮਿਹਨਤ ਕਰ ਅੱਗੇ ਵੱਧਣ ਨੂੰ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਸੇਂਟ ਸੋਲਜਰ ਹਮੇਸ਼ਾ ਉਸਦੇ ਨਾਲ ਹੈ।ਇਸ ਮੌਕੇ ਪਿਤਾ ਗੁਰਵਿੰਦਰ ਕੁਮਾਰ ਨੇ ਗਰਵ ਮਹਿਸੂਸ ਕੀਤਾ।

No comments:

Post Top Ad

Your Ad Spot