ਮੁਫ਼ਤ ਕੋਚਿੰਗ ਸੈਂਟਰ ਦੇ ਤੀਜਾ ਬੈਚ ਦਾ ਉਦਾਘਟਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 December 2016

ਮੁਫ਼ਤ ਕੋਚਿੰਗ ਸੈਂਟਰ ਦੇ ਤੀਜਾ ਬੈਚ ਦਾ ਉਦਾਘਟਨ

ਦੁਸਾਂਝ ਕਲਾਂ (ਸੁਰਿੰਦਰਪਾਲ ਕੁੱਕੂ)- ਬਾਬਾ ਸਾਹੁਬ ਡਾਕਟਰ ਭੀਮ ਰਾਓ ਅੰਬਦੇਕਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਪਰਤ ਬੈਂਕ ਕਲਰਕ , ਪੀ.ਓ., ਐੱਸ ਐੱਸ ਸੀ , ਐੱਲ ਆਈ ਸੀ , ਅਤੇ ਰੇਲਵੇ ਵਿਚ ਸਰਕਾਰੀ ਨੌਕਰੀਅਾਂ ਦੀਅਾਂ ਪ੍ਰੀਖਿਅਾਂ ਦੇ ਟੈਸਟਾਂ ਵਾਸਤੇ ਲਏ ਜਾਣ ਵਾਲੇ ਇਮਿਤਿਹਾਨਾਂ ਵਾਸਤੇ ਐੱਸ . ਸੀ ਸਮਾਜ ਦੇ ਗਰੀਬ ਬੱਚਿਆ ਲਈ ਐੱਸ ਸੀ ਇੰਮਪਾਲਾਜ਼ੀ ਵੈਲਫ਼ੇਅਰ ਐਸੋਸੀਏਸ਼ਨ ਆਫ਼ ਆਈ ਕੇ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਿਰਸਟੀ ਅਤੇ ਅੰਬੇਦਕਰ ਭਵਨ ਟਰੱਸਟ ਜਲੰਧਰ ਦੁਆਰਾ ਅੰਬੇਡਕਰ ਭਵਨ ਨਕੋਦਰ ਰੋਡ ਜਲੰਧਰ ਵਿਖੇ ਮੁਫ਼ਤ ਕੋਚਿੰਗ ਸੈਂਟਰ ਦਾ ਤੀਜਾ ਬੈਚ ਦਾ ਉਦਾਘਟਨ ਜਿਲ਼ਾ ਰੋਜ਼ਗਾਰ ਅਫ਼ਸਰ ਕਪੂਰਥਲਾ ਬੀਬੀ ਨੀਲਮ ਮਹੇ , ਜੀ ਐੱਸ ਕੌਲ (ਚੇਅਰਮੈਨ ਅੰਬਡੇਕਰ ਭਵਨ ਜਲੰਧਰ ) , ਸ਼੍ਰੀ ਚੰਨਣ ਰਾਮ , ਸ਼੍ਰੀ ਐਮ ਆਰ ਸੱਲਣ (ਮੁੱਖੀ ਸੀ ਆਈ ਐੱਚ ਟੀ ਸੈਂਟਰ ) , ਸੰਦੀਪ ਮਹਿਮੀ (ਜਨਰਲ ਸੈਕਟਰੀ ਐੱਸ ਈ ਡਵਿਊਂਲਡ ਜਿਓ ਏ . ਪੀ ਟੀ ਯੂ ) , ਸ਼੍ਰੀ ਨਰੇਸ਼ ਕੁਮਾਰ  (ਖਚਾਨਚੀ) , ਸ਼੍ਰੀ ਜਸੰਵਤ ਰਾਏ (ਐੱਸ ਡੀ ਓ. ਪੀ ਅੈੱਸ ਪੀ ਸੀ ਐੱਲ ) , ਸ਼੍ਰੀ ਪ੍ਰਸ਼ੌਤਮ ਦਾਦਰਾ ( ਐਮ ਡੀ ਦਾਦਰਾ ਟਰੈਵਲਜ਼ ), ਡਾਕਟਰ ਸੁਦੇਸ਼ ਦਾਦਰਾ , ਆਰ ਈ ਟੀ ਡੀ . ਐੱਸ ਐਮ ਓ , ਸ਼੍ਰੀ ਪਰਮਜੀਤ  ਦੁਸਾਂਝ (ਪ੍ਰਵਾਸੀ ਪੱਤਰਕਾਰ ), ਸ਼੍ਰੀ ਹਰਲਬਾਸ ਦੁਸਾਂਝ ਅਤੇ ਸ਼੍ਰੀ ਚਰਨਜੀਤ ਸਿੰਘ (ਕਸਟਰਮਜ਼ ਸੈਟਰਲ ਐਕਸਾਈਜ਼ ਸਰਵਿਸ ), ਮਿਸ ਪ੍ਰਿਆਕਾ ਸੱਲਣ, ਮਿਸ ਸ਼ਿਖਾ ਮਹੇ  ਨੇ ਸਾਝੇ ਰੂਪ ਵਿਚ ਉਦਾਘਟਨ ਕੀਤਾ । ਇਸੱ  ਸਮੇਂ ਸੰਦੀਪ ਮਹਿਮੀ ਨੇ ਬੋਲਦਿਆ ਕਿਹਾ ਕਿ ਅੱਜ ਸਾਡੇ ਸਮਾਜ ਦੇ ਗਰੀਬ ਬੱਚਿਆ ਲਈ ਸਮਾਜ ਦੇ ਨੌਕਰੀਪੇਸਾ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਗਰੀਬ ਦਲਿਤ ਬੱਚਿਆ ਦੀ ਬਾਹ ਫ਼ੜ੍ਹਨ ਤੇ ਉਹਨਾਂ ਨੂੰ ਅਜਿਹੇ ਕੋਚਿੰਗ ਸੈਂਟਰ ਖੋਹਲ ਕੇ ਬੱਚਿਆ ਦੀ ਅਕਾਦਿਮਕ ਤੌਰ, ਬੌਧਿਕ ਤੌਰ ਤੇ ਮੱਦਤ ਕੀਤੀ ਜਾਵੇ । ਤਾ ਕਿ ਇਹ ਗਰੀਬ ਬੱਚੇ ਸਧਾਰਨ ਸਕੂਲਾ ਵਿਚ ਪੜ੍ਹਨ ਦੀ ਘਾਟ ਨੂੰ ਇੱਥੇ ਪੂਰਿਆ ਕਰ ਸਕਣ । ਸੰਦੀਪ ਮਹਿਮੀ ਨੇ ਅੱਗੇ ਕਿਹਾ ਕਿ ਅਸੀਂ ਹਮੇਸ਼ਾ ਹੀ ਆਪਣੇ ਸਮਾਜ ਦੇ ਗਰੀਬ ਬੱਚਿਆ ਲਈ ਖੜ੍ਹੇ ਹਾ । ਉਹਨਾਂ ਦੀ ਹਰ ਸੰਭਵ ਮੱਦਤ ਕੀਤੀ ਜਾਵੇਗੀ । ਇਸ ਸਮੇਂ ਪ੍ਰੌ:ਜੀ ਐੱਸ ਕੌਲ (ਚੇਅਰਮੈਨ ਅੰਬੇਡਕਰ ਭਵਨ ਟਰੱਸਟ ) ਨੇ ਬੋਲਦਿਆ ਕਿਹਾ ਕਿ ਸਾਡੇ ਦਲਿਤ ਸਮਾਜ ਦੇ ਪੜ੍ਹੇ ਲਿਖੇ ਨੌਜਵਾਨਾ ਨੂੰ ਰੋਜਗਾਰ ਪ੍ਰਾਪਤੀ ਦੇ ਲਈ ਵੱਧ ਤੋਂ ਵੱਧ ਉਚੇਰੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ । ਤਾ ਕਿ ਉਹ ਆਪਣੇ ਘਰਾ ਦਾ ਸਹਾਰਾ ਬਣ ਸਕਣ । ਉਹਨਾਂ ਨੇ ਕਿਹਾ ਕਿ  ਨਾਲ ਹੀ ਦਲਿਤਾ ਨੂੰ ਅੰਧ-ਵਿਸ਼ਵਾਸ਼ਾਂ ਤੋਂ ਛੁਟਕਾਰਾ ਪਾਕੇ ਆਪਣੇ ਆਪਣੇ ਬੱਚਿਆ ਦੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ । ਇਹੀ ਡਾ ਅੰਬੇਡਕਰ ਸਾਹਿਬ ਨੂੰ ਸੱਚੀ ਸੁੱਚੀ ਸ਼ਰਧਾਜਲੀ ਹੋਵੇਗੀ । ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪਹੁਚੇ ਸ਼੍ਰੀਮਤੀ  ਨੀਲਮ ਮਹੇ ਨੇ ਬੋਲਦਿਆ ਬੱਚਿਆ ਨੂੰ ਨੌਕਰੀਅਾਂ ਵਾਸਤੇ ਲਏ ਜਾਂਦੇ ਟੈਸਟਾਂ ਦੀ ਤਿਆਰੀ ਕਿਵੇਂ ਕਰੀਦੀ ਹੈ ਉਸ ਦੇ ਗੁਰੂ ਮੰਤਰ ਦੱਸੇ । ਉਹਨਾਂ ਨੇ ਵਿਦਿਆਰਥੀਅਾਂ ਨੂੰ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਜਿੰਦਗੀ ਦਾ ਹਿਸਾ ਬਣਾਊਂਣਾ ਕਿ ਮੈਗਜੀ਼ਨ ਨੂੰ ਪੜ੍ਹਨਾ ,  ਅੰਗਰੇਜੀ ਦੀਅਾਂ ਅਖ਼ਬਾਰਾ ਨੂੰ ਰੋਂਜ਼ਾਨਾ ਪੜ੍ਹਨਾ , ਅਤੇ ਵੱਖ ਵੱਖ ਵਿਸ਼ਿਆ ਉੱਤੇ ਆਪਸ ਵਿਚ ਵਿਚਾਰ ਚਰਚਾ ਕਰਨੀ । ਤੇ ਘੱਟੋ ਘੱਟ ਦਿਨ ਵਿਚ 15 ਘੰਟੇ ਜਰੂਰ ਪੜ੍ਹੋ ਤਦੇ ਹੀ ਸਫ਼ਲਤਾ ਤੁਹਾਡੇ ਪੱਲੇ ਪੈ ਸਕਦੀ ਹੈ । ਇਸ ਸਮੇਂ  ਦਾਦਰਾ ਟਰੈਵਲਜ਼ ਦੇ ਡਾਇਰੈਕਟਰਜ਼ ਸ਼੍ਰੀ ਪ੍ਰਸ਼ੌਤਮ ਦਾਦਰਾ ਨੇ ਟਰੱਸਟ ਨੂੰ ਮਾਲੀ ਤੌਰ ਤੇ 60 ਹਜ਼ਾਰ ਰੁਪਏ ਦਿੱਤੇ ।

No comments:

Post Top Ad

Your Ad Spot