ਯੂਥ ਲੀਡਰਸ਼ਿਪ ਐਂਡ ਟਰੇਨਿੰਗ ਕੈਂਪ ਵਿਦਿਆਰਥੀਆਂ ਨੂੰ ਨਵੀਂ ਸੇਧ ਦਿੰਦੇ ਹਨ-ਪ੍ਰੀਤ ਕੋਹਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 5 December 2016

ਯੂਥ ਲੀਡਰਸ਼ਿਪ ਐਂਡ ਟਰੇਨਿੰਗ ਕੈਂਪ ਵਿਦਿਆਰਥੀਆਂ ਨੂੰ ਨਵੀਂ ਸੇਧ ਦਿੰਦੇ ਹਨ-ਪ੍ਰੀਤ ਕੋਹਲੀ

ਹੁਸ਼ਿਆਰਪੁਰ 5 ਦਸੰਬਰ (ਜਸਵਿੰਦਰ ਆਜ਼ਾਦ)- ਯੁਵਕ ਸੇਵਾਵਾਂ ਵਿਭਾਗ ਵਲੋਂ ਸਮੇ ਸਮੇ ਤੇ ਨੌਜਵਾਨਾਂ ਨੂੰ ਆਪਣੇ ਸਮੇਂ ਨੂੰ ਸਹੀ ਪਾਸੇ ਲਾਉਣ ਲਈ ਅਤੇ ਯੁਵਕ ਗਤੀਵਿਧੀਆਂ ਨਾਲ ਜੋੜਨ ਲਈ ਸਕੀਮਾਂ ਚਲਾਈਆ ਜਾਂਦੀਆਂ ਹਨ ਇਹਨਾਂ ਹੀ ਸਕੀਮਾਂ ਅਧੀਨ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਮਨਾਲੀ ਨੇੜੇ ਸਥਾਨ ਨਗਰ ਵਿਖੇ ਵਿਦਿਆਰਥੀਆਂ ਅਤੇ ਗੈਰ ਵਿਦਿਆਰਥੀਆਂ ਦੇ 10 ਰੋਜਾ ਯੂਥ ਲੀਡਰਸ਼ਿਪ ਐਂਡ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ।ਜਿਹਨਾਂ ਵਿੱਚ ਪੂਰੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਯੁਵਕਫ਼ਯੁਵਤੀਆਂ ਸ਼ਾਮਿਲ ਹੁੰਦੇ ਹਨ।ਇਹਨਾਂ ਰਾਜ ਪੱਧਰੀ ਕੈਂਪਾਂ ਵਿੱਚ ਯੁਵਕਫ਼ਯੁਵਤੀਆਂ ਨੂੰ ਸ਼ਰੀਰਕ,ਮਾਨਸਿਕ ਅਤੇ ਬੌਧਿਕ ਸਿਖਲਾਈ ਕਰਵਾਈ ਜਾਂਦੀ ਹੈ ਤਾਂ ਜੋ ਉਹ ਆਪਣੇ ਆਪ ਨੁੰ ਸਮੇਂ ਦਾ ਹਾਣੀ ਬਣਾ ਸਕਣ।ਇਹ ਵਿਦਿਆਰਥੀ ਵੱਖੋ-ਵੱਖਰੇ ਸਕੂਲਾਂ, ਕਾਲਜਾਂ ਅਤੇ ਯੂਥ ਕਲੱਬਾਂ ਨਾਲ ਸੰਬਧਤ ਹੁੰਦੇ ਹਨ।9ਵੀ-10ਵੀ, 11ਵੀ-12ਵੀ,ਕਾਲਜ ਸਟੂਡੈਂਟ, ਨਾਨ ਸਟੂਡੈਂਟ ਅਤੇ ਕੌਮੀ ਸੇਵਾ ਯੋਜਨਾਂ ਦੇ ਵਿਦਿਆਰਥੀਆਂ ਦੇ ਮੁੰਿਡਆਂ ਦੇ ਵੱਖਰੇ ਅਤੇ ਕੁੜੀਆ ਦੇ ਵੱਖਰੇ ਕੈਂਪ ਲਗਾਏ ਜਾ ਰਹੇ ਹਨ।ਇਸੇ ਲੜੀ ਅਧੀਨ ਹੀ 11ਵੀਂ-12ਵੀ ਜਮਾਤ ਦੇ ਕੁੜੀਆਂ ਦੇ 10 ਰੋਜਾ ਯੂਥ ਲੀਡਰਸ਼ਿਪ ਐਂਡ ਟਰੇਨਿੰਗ ਕੈਂਪ (3-12-2016 ਤੋਂ 12-12-2016) ਲਈੌ 50 ਵਿਦਿਆਰਥਣਾਂ ਨੂੰ ਹੁਸ਼ਿਆਰਪੁਰ ਜ਼ਿਲੇ ਵਿੱਚੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰੀਤ ਕੋਹਲੀ ਜੀ ਨੇ ਰਵਾਨਾ ਕੀਤਾ। ਇਹਨਾਂ ਵਿਦਿਆਰਥੀਆਂ ਦੀ ਬੱਸ ਰਵਾਨਾ ਕਰਨ ਤੌਂ ਪਹਿਲਾਂ ਜਰੂਰੀ ਹਿਦਾਇਤਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰੀਤ ਕੋਹਲੀ ਜੀ ਨੇ ਦਿੱਤੀਆਂ। ਉਥੇ ਹੋਣ ਵਾਲੀਆ ਗਤੀਵਿਧੀਆਂ, ਵੱਖੋ-ਵੱਖਰੇ ਕੰਪੀਟੀਸ਼ਨਾਂ ਬਾਰੇ ਵੀ ਵਿਦਿਆਰਥੀਆ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਇਹਨਾਂ ਤੋਂ ਇਲਾਵਾ ਸਸਸ ਸਕੂਲ ਚੌਹਾਲ ਦੇ ਪਿ੍ਰੰਸੀਪਲ ਇੰਦਰਾ ਰਾਣੀ, ਸਸਸ ਸਕੂਲ ਚੌਹਾਲ ਦੇ ਪ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾਂ ਸ਼੍ਰੀ ਅੰਕੁਰ ਸ਼ਰਮਾ, ਸਸਸ ਸਕੂਲ ਘਗਵਾਲ ਦੇ ਪ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾਂ ਸ਼੍ਰੀ ਰਜਨੀਸ਼ ਪਰਦੇਸੀ, ਸਸਸ ਸਕੂਲ ਰੇਲਵੇ ਮੰਡੀ ਦੇ ਪ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾਂ ਸ਼੍ਰੀਮਤੀ ਰਜਨੀ ਬਾਲਾ, ਸਰਵਹਿਤਕਾਰੀ ਵਿਦਿਆ ਮੰਿਦਰ ਤਲਵਾੜਾ ਨਰਿੰਦਰਪਾਲ ਗੌਤਮ, ਸਸਸ ਸਕੂਲ ਹੰਦਵਾਲ ਦੇ ਪ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾਂ ਸ਼੍ਰੀ ਸ਼ਾਮ ਸੁੰਦਰ ਅਤੇ ਯੁੱਧ ਚੰਦ ਵੀ ਹਾਜਿਰ ਸਨ।

No comments:

Post Top Ad

Your Ad Spot