ਰਾਈਸ ਇੰਡਸਟਰੀ ਤੇ ਸੋਲਵੈਕਸ ਪਲਾਂਟ ਦੇ ਰਿਸ਼ਤੇ ਨੂੰ ਤਰਸੇਮ ਸੈਣੀ ਤੋੜਨ ਦੀ ਕੋਸ਼ਿਸ਼ ਨਾ ਕਰਨ- ਮੰਂਟੂ ਵੋਹਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 December 2016

ਰਾਈਸ ਇੰਡਸਟਰੀ ਤੇ ਸੋਲਵੈਕਸ ਪਲਾਂਟ ਦੇ ਰਿਸ਼ਤੇ ਨੂੰ ਤਰਸੇਮ ਸੈਣੀ ਤੋੜਨ ਦੀ ਕੋਸ਼ਿਸ਼ ਨਾ ਕਰਨ- ਮੰਂਟੂ ਵੋਹਰਾ

ਸੋਲਵੈਕਸ ਇੰਡਸਟਰੀ ਵਾਲੇ ਘਬਰਾਉਣ ਨਾ ਪੂਰੀ ਐਸੋਸੀਏਸ਼ਨ ਉਹਨਾਂ ਦੇ ਨਾਲ ਖੜੀ ਹੈ-ਰਵੀ ਕਾਲੜਾ
 
ਗੁਰੂਹਰਸਹਾਏ 2 ਦਸੰਬਰ (ਮਨਦੀਪ ਸਿੰਘ ਸੋਢੀ)- ਪੰਜਾਬ ਰਾਈਸ ਮਿਲਸ ਐਸੋਸੀਏਸ਼ਨ ਵੱਲੋ ਸੋਲਵੈਕਸ ਪਲਾਟਾਂ ਦਾ ਬਾਈਕਾਟ ਕਰਨ ਦੀ ਧਮਕੀ ਤੋ ਬਾਅਦ ਪੰਜਾਬ ਸੋਲਵੈਕਸ ਐਸੋਸੀਏਸ਼ਨ ਵੱਲੋ ਮੋੜਵਾਂ ਜਵਾਬ ਦਿੰਦਿਆ ਕਿਹਾ ਕਿ ਪੰਜਾਬ ਸੋਲਵੈਕਸ  ਐਸੋਸੀਏਸ਼ਨ ਦਾ ਸ਼ੈਲਰ ਐਸੋਸੀਏਸ਼ਨ ਨਾਲ ਨੂੰਹ ਮਾਸ ਦਾ ਰਿਸ਼ਤਾ ਹੈ ਸੋਲਵੈਕਸ ਐਸੋਸੀਏਸ਼ਨ ਕਿਸੇ ਨਾਲ ਵੀ ਕੋਈ ਵਿਤਕਰਾ ਨਹੀ ਕਰ ਰਹੀ ਸਗੋ ੪ ਸਾਲਾ ਪਹਿਲਾ ਦੀਆਂ ਰੱਖੀਆ ਸ਼ਰਤਾਂ ਮੁਤਾਬਕ ਹੀ ਪਾਬੰਧ ਹੋ ਕੇ ਕੰਮ ਕਰ ਰਹੀ ਹੈ ਤਰਸੈਮ ਸੈਣੀ ਬਿਨਾ ਵਜਾ ਕਿਸੇ ਨੂੰ ਗੁਮਰਾਹ ਨਾ ਕਰਨ। ਇਸ ਸਬੰਧੀ ਸੋਲਵੈਕਸ ਪੰਜਾਬ ਦੇ ਪ੍ਰਧਾਨ ਮੰਟੂ ਵੋਹਰਾ,ਚੈਅਰਮੈਨ ਰਵੀ ਕਾਲੜਾ ਨੇ ਅੱਜ ਗੁਰੂਹਰਸਹਾਏ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਸੋਲਵੈਕਸ ਐਸੋਸੀਏਸ਼ਨ ਨੂੰ ਰਾਜਸਥਾਨ ਤੇ ਗੁਜਰਾਤ ਸੂਬਿਆ ਅੰਦਰ ਬਾਰਦਾਨੇ ਦਾ ਕੋਈ ਪੈਸਾ ਨਹੀ ਮਿਲਦਾ ਜਦੋ ਕਿ ਸ਼ੈਲਰ ਐਸੋਸੀਏਸ਼ਨ ਸਾਡੇ ਕੋਲੋ ਮੰਗ ਰਹੀ ਹੈ।ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਦੀ ਦਿੱਤੀ ਧਮਕੀ ਨੂੰ ਬਚਕਾਨੀ ਹਰਕਤ ਦੱਸਦਿਆ ਮੰਟੂ ਵੋਹਰਾ ਪ੍ਰਧਾਨ ਨੇ ਕਿਹਾ ਕਿ ਅਸੀ ਰਾਈਸ ਇੰਡਸਟਰੀ ਚਲਾ ਰਹੇ ਹਾਂ ਇਹਨਾਂ ਬਾਰੇ ਸਾਨੂੰ ਸਭ ਪਤਾ ਹੈ ਉਹਨਾਂ ਕਿਹਾ ਕਿ ਹਰਿਆਣਾ ਦੀ ਧਾਰਾ ਅਨੁਸਾਰ ਹੀ ਸੋਲਵੈਕਸ ਦਾ ਕੰਮ ਕਰ ਰਹੇ ਹਾਂ ਜੇਕਰ ਫਿਰ ਵੀ ਰਾਈਸ ਮਿਲਰ ਦੇ ਪ੍ਰਧਾਨ ਤਰਸੇਮ ਸੈਣੀ ਕੋਈ ਸੰਘਰਸ਼ ਕਰਦੇ ਹਨ ਤਾਂ ਕਰ ਲੈਣ ਸੋਲਵੈਕਸ ਵਾਲੇ ਵੀ ਸੰਘਰਸ਼ ਕਰਨ ਨੂੰ ਤਿਆਰ ਹਨ।ਉਹਨਾਂ ਕਿਹਾ ਕਿ ਜੇ ਕਿਸੇ ਰਾਈਸ ਮਿਲਰ ਨੇ ਕਿਸੇ ਸ਼ਹਿਰ ਅੰਦਰ ਸੋਲਵੈਕਸ ਨੂੰ ਬਲੈਕਲਿਸਟ ਕੀਤਾ ਤਾਂ ਉਸ ਸੋਲਵੈਕਸ ਪਲਾਂਟ ਨੂੰ ਚਲਾਉਣ ਲਈ ਸੋਲਵੈਕਸ ਐਸੋਸੀਏਸ਼ਨ ਹਰ ਸੰਭਵ ਮਦਦ ਦੇਵੇਗੀ ਇਸ ਮੋਕੇ ਸੋਲਵੈਕਸ ਐਸੋਸੀਏਸ਼ਨ ਪੰਜਾਬ ਦੇ ਚੈਅਰਮੈਨ ਰਵੀ ਕਾਲੜਾ ਨੇ ਕਿਹਾ ਕਿ ਸੋਲਵੈਕਸ ਇੰਡਸਟਰੀ ਵਾਲੇ ਘਬਰਾਉਣ ਨਾ ਪੂਰੀ ਪੰਜਾਬ ਐਸੋਸੀਏਸ਼ਨ ਉਹਨਾਂ ਦੇ ਨਾਲ ਖੜੀ ਹੈ।ਇਸ ਮੋਕੇ ਹਰਿਆਣਾ ਦੇ ਸੂਬਾ ਪ੍ਰਧਾਨ ਅਸ਼ਵਨੀ ਜੈਨ ਵੱਲੋ ਸੋਲਵੈਕਸ ਐਸੋਸੀਏਸ਼ਨ ਪੰਜਾਬ ਦੀ ਹਿਮਾਇਤ ਲਈ ਜਾਰੀ ਪੱਤਰ ਵਿਖਾਉਦਿਆਂ ਕਿਹਾ ਕਿ ਹਰਿਆਣਾ ਐਸੋਸੀਏਸ਼ਨ ਵੀ ਪੰਜਾਬ ਸੋਲਵੈਕਸ ਐਸੋਸੀਏਸ਼ਨ ਨਾਲ ਖੜੀ ਹੈ।ਇਸ ਮੋਕ ਹਰਪਾਲ ਸਿੰਘ ਬੇਦੀ,ਦਲਜੀਤ ਸਿੰਘ ਕਪੂਰ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

No comments:

Post Top Ad

Your Ad Spot